ਬਠਿੰਡਾ ''ਚ ਨਸ਼ਾ ਤਸਕਰ ਨੂੰ ਬੇਰਹਿਮ ਮੌਤ ਦੇਣ ਵਾਲੇ ਪਿੰਡ ਨੇ ਕਿਹਾ-ਹਾਂ ਅਸੀਂ ਮਾਰਿਆ ਚਿੱਟਾ ਸਪਲਾਇਰ ਨੂੰ (ਤਸਵੀਰਾਂ)

06/10/2017 6:54:45 PM

ਬਠਿੰਡਾ— ਵੀਰਵਾਰ ਨੂੰ ਪਿੰਡ ਭਾਗੀਵਾਂਦਰ 'ਚ ਇਕ ਚਿੱਟਾ ਸਪਲਾਈ ਕਰਨ ਵਾਲੇ ਵਿਅਕਤੀ ਦਾ ਪਿੰਡ ਵਾਸੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 4 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਭਾਗੀਵਾਂਦਰ ਦੇ ਲੋਕ ਇਕਜੁੱਟ ਹਨ। ਮਰਦਾਂ ਦੇ ਨਾਲ-ਨਾਲ ਔਰਤਾਂ, ਲੜਕੀਆਂ, ਨੌਜਵਾਨ ਅਤੇ ਬੀਮਾਰ ਪਏ ਬਜ਼ੁਰਗਾਂ ਨੇ ਨਸ਼ਾ ਤਸਕਰੀ ਕਰਨ ਦਾ ਕਤਲ ਕਰਨ ਦਾ ਦੋਸ਼ ਕਬੂਲ ਕੀਤਾ ਹੈ। ਪਿੰਡ 'ਚ ਮਾਹੌਲ ਤਣਾਅਪੂਰਨ ਹੋਣ ਦੇ ਡਰ ਨਾਲ ਪੁਲਸ ਕਿਸੇ ਦੇ ਵੀ ਖਿਲਾਫ ਕਾਰਵਾਈ ਕਰਨ ਤੋਂ ਕਤਰਾ ਰਹੀ ਹੈ। ਹਰ ਕੋਈ ਬਿਨਾਂ ਡਰ ਦੇ ਚਿੱਟਾ ਵੇਚਣ ਨੂੰ ਵਾਲੇ ਨੂੰ ਮਾਰਨ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਹਾਲਾਂਕਿ ਵਾਰਦਾਤ ਤੋਂ ਬਾਅਦ ਸਿਵਲ  ਸਪਲਾਇਰ ਵਿਨੋਦ ਖੰਨਾ ਕੁਮਾਰ ਨੇ ਮਰਨ ਤੋਂ ਪਹਿਲਾਂ ਬਾਏ ਨੇਮ ਬਿਆਨ ਦਰਜ ਕਰਵਾਏ ਸਨ ਜਦਕਿ ਪੁਲਸ ਨੇ ਕੁਝ 'ਤੇ ਕੇਸ ਦਰਜ ਕਰਨ ਦਾ ਦਾਅਵਾ ਵੀ ਕੀਤਾ ਸੀ ਪਰ ਮਾਹੌਲ ਨੂੰ ਦੇਖਦੇ ਹੋਏ ਪੁਲਸ ਨੇ ਨਾਂ ਹਟਾ ਦਿੱਤੇ। ਡੀ. ਐੱਸ. ਪੀ. ਵਰੇਂਦਰ ਸਿੰਘ ਨੇ ਕਿਹਾ ਕਿ ਪੂਰਾ ਪਿੰਡ ਆਪਣਾ ਦੋਸ਼ ਕਬੂਲ ਕਰ ਰਿਹਾ ਹੈ। ਮਾਮਲਾ ਗੰਭੀਰ ਹੈ, ਇਸ ਦੇ ਚਲਦਿਆਂ ਪੁਲਸ ਹਰ ਸੋਚ-ਸਮਝ ਕੇ ਕਾਰਵਾਈ ਕਰੇਗੀ। ਜਾਂਚ ਕੀਤੀ ਜਾ ਰਹੀ ਹੈ। 

ਵਿਨੋਦ ਦੇ ਪਰਿਵਾਰ 'ਤੇ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਸਕਦਾ ਹੈ। ਇਸ ਦੇ ਕਾਰਨ ਘਰ ਦੇ ਬਾਹਰ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਮ੍ਰਿਤਕ ਦੇ ਪਿਤਾ ਵਿਜੇ 'ਤੇ ਸਮੈਕ ਦਾ ਕੇਸ ਹੋਇਆ ਸੀ ਉਹ ਜੇਲ 'ਚ ਬੰਦ ਹੈ। ਸ਼ਨੀਵਾਰ ਨੂੰ ਉਸ ਦੇ ਆਉਣ 'ਤੇ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।