ਨਸ਼ੇ ਵਾਲੇ ਟੀਕਿਆਂ ਦੇ ਤਸਕਰ ਨੂੰ 15 ਸਾਲ ਕੈਦ

03/16/2023 2:57:26 PM

ਚੰਡੀਗੜ੍ਹ (ਸੁਸ਼ੀਲ ਰਾਜ) : ਨਸ਼ੇ ਵਾਲੇ ਟੀਕੇ ਸਪਲਾਈ ਕਰਨ ਦੇ ਮਾਮਲੇ 'ਚ ਦੋਸ਼ੀ ਸੂਰਜ ਉਰਫ਼ ਕਾਲਾ ਵਾਸੀ ਮੌਲੀਜਾਗਰਾਂ ਨੂੰ ਜ਼ਿਲ੍ਹਾ ਅਦਾਲਤ ਨੇ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਦਾਲਤ ਨੇ ਦੋਸ਼ੀ ਸੂਰਜ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਦਰਜ ਕੇਸ 7 ਅਪ੍ਰੈਲ 2021 ਦਾ ਹੈ। ਮੌਲੀਜਾਗਰਾਂ ਥਾਣਾ ਇੰਚਾਰਜ ਦੀ ਅਗਵਾਈ ਹੇਠ ਪੁਲਸ ਟੀਮ ਗਸ਼ਤ ਕਰ ਰਹੀ ਸੀ।

ਜਦੋਂ ਪੁਲਸ ਟੀਮ ਵਿਕਾਸ ਨਗਰ ਲਾਇਟ ਪੁਆਇੰਟ ਨੇੜੇ ਪੁੱਜੀ ਤਾਂ ਇਕ ਸ਼ੱਕੀ ਨੌਜਵਾਨ ਲਿਫ਼ਾਫ਼ਾ ਲੈ ਕੇ ਆ ਰਿਹਾ ਸੀ। ਪੁਲਸ ਟੀਮ ਨੂੰ ਦੇਖ ਕੇ ਨੌਜਵਾਨ ਵਾਪਸ ਜਾਣ ਲੱਗਾ। ਪੁਲਸ ਨੇ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਨੌਜਵਾਨ ਨੇ ਲਿਫ਼ਾਫ਼ਾ ਸੁੱਟ ਦਿੱਤਾ। ਜਾਂਚ ਕਰਨ ’ਤੇ ਪੁਲਸ ਨੇ ਲਿਫ਼ਾਫ਼ੇ ’ਚੋਂ ਨਸ਼ੇ ਵਾਲੇ 50 ਟੀਕੇ ਬਰਾਮਦ ਕੀਤੇ ਗਏ।

Babita

This news is Content Editor Babita