ਪੈਰੋਲ ''ਤੇ ਆਇਆ ਤਸਕਰ ਸਾਥੀ ਸਮੇਤ 150 ਗ੍ਰਾਮ ਹੈਰੋਇਨ ਸਣੇ ਕਾਬੂ

03/13/2018 3:22:54 PM

ਖੰਨਾ (ਬਿਪਨ) : ਖੰਨਾ ਪੁਲਸ ਨੇ ਸੋਮਵਾਰ ਨੂੰ ਜੇਲ 'ਚੋਂ ਪੈਰੋਲ 'ਤੇ ਬਾਹਰ ਆਏ ਨੌਜਵਾਨ ਅਤੇ ਉਸ ਦੇ ਸਾਥੀ ਨੂੰ ਕਾਰ ਸਮੇਤ 150 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰਣਜੀਤ ਸਿੰਘ, ਉਪ ਪੁਲਸ ਕਪਤਾਨ (ਆਈ) ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਖੰਨਾ ਦੇ ਥਾਣੇਦਾਰ ਸੁਰਜੀਤ ਸਿੰਘ, ਸ:ਥ: ਬਲਵਿੰਦਰ ਸਿੰਘ ਦੀ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ/ਵਹੀਕਲਾਂ ਦੀ ਚੈਕਿੰਗ ਸਬੰਧੀ ਪ੍ਰੀਸਟਨ ਮਾਲ ਜੀ.ਟੀ ਰੋਡ ਖੰਨਾ ਪਿੰਡ ਅਲੌੜ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸ਼ਾਮ 4:30 ਵਜੇ ਗੋਬਿੰਦਗੜ੍ਹ ਵਾਲੇ ਪਾਸਿਓਂ ਇਕ ਕਾਰ (ਪੀ.ਬੀ-ਸੀ.ਵਾਈ-5322) ਆਈ-20 ਆਉਂਦੀ ਦਿਖਾਈ ਦਿੱਤੀ। ਇਸ ਦੌਰਾਨ ਜਦੋਂ ਪੁਲਸ ਨੇ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਚ ਸਵਾਰ ਨੌਜਵਾਨਾਂ ਤੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ।
ਕਾਰ ਸਵਾਰ ਨੌਜਵਾਨਾਂ ਦੀ ਪਛਾਣ ਜਗਤਾਰ ਸਿੰਘ ਉਰਫ ਜੱਗੀ ਪੁੱਤਰ ਲੱਖਾ ਸਿੰਘ ਵਾਸੀ ਖੁਰਮਣੀਆਂ ਖਾਸਾ ਥਾਣਾ ਘਰਿੰਡਾ ਜ਼ਿਲਾ ਅਮ੍ਰਿੰਤਸਰ ਅਤੇ ਰਣਜਿੰਦਰ ਸਿੰਘ ਉਰਫ ਬਿੱਟੂ ਪੁੱਤਰ ਪਾਲ ਸਿੰਘ ਵਾਸੀ ਮਕਾਨ ਨੰ: 973 ਗਲੀ ਨੰਬਰ 3 ਸੁੰਦਰ ਨਗਰ ਕੋਟ ਖਾਲਸਾ ਚੋਗਾਵਾ ਥਾਣਾ ਲੋਪੋਕੇ ਜ਼ਿਲਾ ਅਮ੍ਰਿੰਤਸਰ ਹਾਲ ਪਲਾਟ ਨੰਬਰ 20 ਅਮਨ ਐਵੇਨਿਊ ਤੁੰਗਵਾਲਾ ਮਜੀਠਾ ਰੋਡ ਵਜੋਂ ਹੋਈ। ਪੁਲਸ ਨੇ ਦੋਵਾਂ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਦਰ ਖੰਨਾ ਵਿਖੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਸ. ਪੀ. ਮਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਥਿਤ ਦੋਸ਼ੀ ਰਣਜਿੰਦਰ ਸਿੰਘ ਉਰਫ ਬਿੱਟੂ ਇਕ ਨਾਮੀ ਸਮੱਗਲਰ ਹੈ ਜਿਸਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸਦੇ ਖਿਲਾਫ ਪਹਿਲਾਂ ਵੀ ਕਈ ਮਾਮਲਾ ਦਰਜ ਹਨ। ਰਣਜਿੰਦਰ ਸਿੰਘ ਜੋ ਅਮ੍ਰਿੰਤਸਰ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਇਹ ਅੱਜ-ਕੱਲ 21 ਦਿਨਾਂ ਦੀ ਪੈਰੋਲ 'ਤੇ ਬਾਹਰ ਹੋਇਆ ਹੈ, ਜਿਸ ਨੇ ਅੱਜ ਪੈਰੋਲ ਛੁੱਟੀ ਤੋ ਵਾਪਸ ਜੇਲ ਅਮ੍ਰਿੰਤਸਰ ਜਾਣਾ ਸੀ। ਰਣਜਿੰਦਰ ਸਿੰਘ ਨੇ ਪੈਰੋਲ ਛੁੱਟੀ ਪਰ ਹੁੰਦੇ ਹੋਏ ਵੀ ਦਿੱਲੀ ਤੋਂ ਨਾਮਲੂਮ ਵਿਅਕਤੀ ਪਾਸੋਂ ਹੈਰੋਇਨ ਲੈ ਕੇ ਆਇਆ ਸੀ, ਜਿਸ ਨੇ ਆਪਣੇ ਗੁਦਾ ਵਿਚ ਛੁਪਾ ਕੇ ਜੇਲ ਵਿਚ ਲਿਜਾ ਕੇ ਸਪਲਾਈ ਕਰਨੀ ਸੀ। ਪੁਲਸ ਵਲੋਂ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਉਮੀਦ ਹੈ।