ਅਧਿਆਪਕਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ

03/18/2018 3:54:56 AM

ਨਵਾਂਸ਼ਹਿਰ,  (ਤ੍ਰਿਪਾਠੀ)-  ਸਿੱਖਿਆ ਬਚਾਓ ਮੰਚ ਦੇ ਅਧਿਆਪਕਾਂ ਨੇ ਅੱਜ ਬਾਰਾਂਦਾਰੀ ਗਾਰਡਨ 'ਚ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਈ.ਟੀ.ਟੀ. ਯੂਨੀਅਨ ਦੇ ਆਗੂ ਕਰਨੈਲ ਸਿੰਘ ਸਹਾਦੜਾ ਤੇ ਬਲਜਿੰਦਰ ਸਿੰਘ ਵਿਰਕ, ਐੱਸ.ਐੱਸ.ਏ. ਦੇ ਸਰਬਦੀਪ ਸਿੰਘ ਤੇ ਕੰਪਿਊਟਰ ਯੂਨੀਅਨ ਦੇ ਹਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਆਏ ਦਿਨ ਅਧਿਆਪਕ 'ਤੇ ਸਿੱਖਿਆ ਵਿਰੋਧੀ ਨੀਤੀਆਂ ਨੂੰ ਅਮਲ 'ਚ ਲਿਆ ਰਹੀ ਹੈ, ਜਿਸ ਕਾਰਨ ਸਰਕਾਰੀ ਸਕੂਲਾਂ 'ਚ ਨਾ ਸਿਰਫ ਸਿੱਖਿਆ ਦਾ ਪੱਧਰ ਹੇਠਾਂ ਜਾ ਰਿਹਾ ਹੈ, ਸਗੋਂ ਅਧਿਆਪਕ ਵਿਰੋਧੀ ਨੀਤੀਆਂ ਨਾਲ ਅਧਿਆਪਕਾਂ ਨੂੰ ਵੀ ਭਾਰੀ ਮਾਨਸਿਕ ਪ੍ਰੇਸ਼ਾਨੀਆਂ 'ਚ ਸਾਹਮਣਾ ਕੰਮ ਕਰਨਾ ਪੈ ਰਿਹਾ ਹੈ। 
ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਗਠਿਤ  ਸਿੱਖਿਆ ਬਚਾਓ ਮੰਚ ਵੱਲੋਂ ਸਰਕਾਰ ਦੇ ਸਿੱਖਿਆ ਵਿਰੋਧੀ ਫੈਸਲਿਆਂ ਖਿਲਾਫ਼ ਸੰਘਰਸ਼ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਤਹਿਤ 21 ਮਾਰਚ ਨੂੰ ਜ਼ਿਲਾ ਪੱਧਰ 'ਤੇ ਸਿੱਖਿਆ ਵਿਰੋਧੀ ਨੀਤੀਆਂ ਦੀਆਂ ਕਾਪੀਆਂ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜੇਕਰ ਪੰਜਾਬ ਸਰਕਾਰ ਨੇ ਆਪਣੀਆਂ ਅਧਿਆਪਕ ਅਤੇ ਸਿੱਖਿਆ ਵਿਰੋਧੀ ਨੀਤੀਆਂ ਨੂੰ ਛੇਤੀ ਨਾ ਬਦਲਿਆ ਤਾਂ ਤਿੱਖਾ ਸੰਘਰਸ਼
ਕੀਤਾ ਜਾਵੇਗਾ।
ਇਸ ਮੌਕੇ ਬੀ. ਐੱਡ. ਯੂਨੀਅਨ ਦੇ ਸੁਭਾਸ਼ ਚੰਦਰ, ਈ.ਜੀ.ਐੱਸ. ਦੇ ਸੋਹਣ ਲਾਲ ਤੇ ਸ਼ਿਵ ਕੁਮਾਰ, ਕੁਲਦੀਪ ਸਿੰਘ, ਧਰਿੰਦਰ ਬੱਧਣ, ਦਵਿੰਦਰ 
ਸੱਲਣ, ਸਤਨਾਮ ਰਾਮ, ਅਜੀਤ 
ਸਿੰਘ, ਅਸ਼ਵਨੀ ਕੁਮਾਰ, ਯੂਨਸ ਖੋਖਰ, ਹਰਜੀਤ ਸਹੋਤਾ, ਹਰਜਿੰਦਰ ਕੌਰ,
ਕਮਲਾ ਦੇਵੀ, ਨੀਰਜ ਵਸ਼ਿਸ਼ਟ, ਬਲੀ ਰਾਏ, ਰੀਤੂ ਬਾਲਾ, ਹਰਦੀਪ ਕੌਰ ਆਦਿ ਮੌਜੂਦ ਸਨ।