ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

12/12/2017 7:43:02 AM

ਬਟਾਲਾ, (ਬੇਰੀ, ਵਿਪਨ, ਅਸ਼ਵਨੀ, ਯੋਗੀ)- ਬਿਜਲੀ ਵਿਭਾਗ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਧਰਮ ਸਿੰਘ ਮਾਰਕੀਟ 'ਚ ਤੀਰਥ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। 
ਮੁੱਖ ਮਹਿਮਾਨ : ਜੋਗਿੰਦਰ ਸਿੰਘ ਰੰਧਾਵਾ, ਸਵਰਨ ਸਿੰਘ, ਨਰਿੰਦਰ ਸਿੰਘ ਤੁੰਗ, ਸਵਿੰਦਰ ਸਿੰਘ ਕਲਸੀ, ਅਜੈਬ ਸਿੰਘ, ਕਰਮ ਸਿੰਘ, ਪਰਵਿੰਦਰ ਸਿੰਘ, ਕੁਲਵੰਤ ਸਿੰਘ ਕਲੇਰ। 
ਪੈਨਸ਼ਨਰਜ਼ 'ਚ ਪਾਈ ਜਾ ਰਹੀ ਹੈ ਗੁੱਸੇ ਦੀ ਲਹਿਰ  
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸਕੱਤਰ ਇੰਜੀ. ਸੁਖਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਇਕ ਮਹੀਨੇ ਦੀ ਪੈਨਸ਼ਨ 'ਚ ਅਣ-ਉਚਿਤ ਦੇਰੀ ਦੇ ਕਾਰਨ ਸਮੁੱਚੇ ਪੈਨਸ਼ਨਰ ਵਰਗ 'ਚ ਗੁੱਸੇ ਤੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਸਰਕਾਰ ਦੀ ਇਸ ਗੈਰ-ਜ਼ਿੰਮੇਦਾਰਾਨਾ ਪ੍ਰਬੰਧਕੀ ਲਾਪਰਵਾਹੀ ਦੇ ਪ੍ਰਤੀ ਪੈਨਸ਼ਨਰਜ਼ ਨੇ  ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੌਜੂਦਾ ਸਰਕਾਰ ਨੂੰ ਡਟ ਕੇ ਕੋਸਿਆ ਤੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਨੇ ਸਰਕਾਰ ਨੂੰ ਪੈਨਸ਼ਨਰਜ਼ ਦੇ ਬਕਾਏ ਤੇ ਪੈਨਸ਼ਨ ਸਬੰਧੀ ਭੁਗਤਾਨ ਲਈ ਜ਼ਰੂਰੀ ਫੰਡਾਂ ਦਾ ਪ੍ਰਬੰਧ ਪਹਿਲ ਦੇ ਆਧਾਰ 'ਤੇ ਕਰਨ ਦੀ ਅਪੀਲ ਵੀ ਕੀਤੀ ਤੇ ਪੈਨਸ਼ਨਰਜ਼ 'ਤੇ ਲਾਗੂ ਹੋਏ ਇਨਕਮ ਟੈਕਸ ਦਾ ਵਿਰੋਧ ਕੀਤਾ।