ਗੁਰਬਾਣੀ ਦੀ ਬੇਅਦਬੀ ਕਰਨ ਦੇ ਦੋਸ਼ ’ਚ ਗਾਇਕ ਸੋਨੂੰ ਸੇਠੀ ਗ੍ਰਿਫ਼ਤਾਰ

08/14/2021 8:54:35 PM

ਜ਼ੀਰਕਪੁਰ (ਮੇਸ਼ੀ)-ਜ਼ੀਰਕਪੁਰ ਪੁਲਸ ਵੱਲੋਂ ਸੋਨੂੰ ਸੇਠੀ ਨੂੰ ਪਵਿੱਤਰ ਗੁਰਬਾਣੀ ਦੀ ਬੇਅਦਬੀ ਖ਼ਿਲਾਫ਼ ਦਰਜ ਹੋਏ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਨਾਲ 4 ਹੋਰ ਔਰਤਾਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਵੀ ਜਲਦੀ ਗ੍ਰਿਫਤਾਰੀ ਹੋਵੇਗੀ। ਇਸ ਗੰਭੀਰ ਮਾਮਲੇ ਸਬੰਧੀ ਥਾਣਾ ਜ਼ੀਰਕਪੁਰ ਦੇ ਇੰਸਪੈਕਟਰ ਓਂਕਾਰ ਸਿੰਘ ਨੇ ਦੱਸਿਆ ਕਿ 11 ਅਗਸਤ ਨੂੰ ਵਿਜੇ ਸੇਠੀ ਉਰਫ਼ ਸੋਨੂੰ ਸੇਠੀ ਵੱਲੋਂ ਸੇਠੀ ਢਾਬੇ ’ਤੇ ਤੀਆਂ ਦਾ ਤਿਉਹਾਰ ਮਨਾਉਣ ਲਈ ਕੁਝ ਔਰਤਾਂ ਵੱਲੋਂ ਗੀਤ-ਸੰਗੀਤ ਕੀਤਾ ਜਾ ਰਿਹਾ ਸੀ। ਇਸ ਦੌਰਾਨ ਔਰਤਾਂ ਅਤੇ ਸੋਨੂੰ ਸੇਠੀ ਨੇ ਪਵਿੱਤਰ ਗੁਰਬਾਣੀ ਨੂੰ ਗੀਤ ਵਜੋਂ ਵਰਤ ਕੇ ਨੱਚਣ-ਗਾਉਣ ਦੀ ਵੀਡੀਓ ਬਣਾ ਕੇ ਖੁਦ ਹੀ ਵਾਇਰਲ ਕਰ ਦਿੱਤੀ।

ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਕਿਹਾ-ਪੰਜਾਬ ’ਚ ਪੇਸ਼ ਕੀਤਾ ਜਾਵੇ ਵੱਖਰਾ ਖੇਤੀਬਾੜੀ ਬਜਟ

ਇਸ ਵੀਡੀਓ ਨੂੰ ਧਿਆਨ ਨਾਲ ਦੇਖਣ ’ਤੇ ਸਿੱਖ ਜਥੇਬੰਦੀਆਂ ’ਚ ਗੁਰਬਾਣੀ ਦੀ ਬੇਅਦਬੀ ਨੂੰ ਲੈ ਕੇ ਤਿੱਖਾ ਵਿਰੋਧ ਸ਼ੁਰੂ ਹੋ ਗਿਆ, ਜਿਸ ਵਜੋਂ ਸੋਨੂੰ ਸੇਠੀ ਨੂੰ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਲਾਹਨਤਾਂ ਵੀ ਪਾਈਆਂ ਗਈਆਂ। ਫਿਰ ਉਸ ਨੇ ਇਸ ਹੋਈ ਵੱਡੀ ਗਲਤੀ ਦੀ ਹੱਥ ਜੋੜ ਕੇ ਖੁਦ ਮੁਆਫੀ ਮੰਗਣ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ। ਜਥੇਬੰਦੀਆਂ ਦਾ ਰੋਸ ਘੱਟ ਨਾ ਹੋਣ ਵਜੋਂ ਜ਼ੀਰਕਪੁਰ ਪੁਲਸ ਨੂੰ  ਸ਼ਿਕਾਇਤ ਪ੍ਰਾਪਤ ਹੋਈ, ਜਿਸ ’ਚ ਇਸ ਬੇਅਦਬੀ ਨੂੰ ਲੈ ਕੇ ਮਾਮਲਾ ਦਰਜ ਕਰਨ ਸਬੰਧੀ ਲਿਖਿਆ ਗਿਆ, ਜਿਸ ’ਚ ਸਿੱਖ ਆਗੂ ਜਸਵਿੰਦਰ ਸਿੰਘ ਪੁੱਤਰ ਪ੍ਰਭਦਿਆਲ ਸਿੰਘ ਵਾਸੀ ਰਾਜਪੁਰਾ ਨੇ ਦੱਸਿਆ ਕਿ ਉਹ ਅਕਾਲੀ ਯੂਥ ਸਿੱਖ ਜਥੇਬੰਦੀ ਦਾ ਪ੍ਰਧਾਨ ਹੈ ਅਤੇ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਦੇਖੀ, ਜਿਸ ’ਚ ਵਿਜੇ ਸੇਠੀ ਉਰਫ ਸੋਨੂੰ ਸੇਠੀ ਪੁੱਤਰ ਅਵਿਨਾਸ਼ ਸੇਠੀ ਪ੍ਰੀਤ ਕਾਲੋਨੀ ਜ਼ੀਰਕਪੁਰ ਗੁਰਬਾਣੀ ਦੇ ਸ਼ਬਦ ਗਾ ਕੇ ਉਸ ’ਤੇ ਤਕਰੀਬਨ 7-8 ਔਰਤਾਂ ਨਾਲ ਆਪ ਖੁਦ ਨੱਚਦਾ ਅਤੇ ਨਾਲ ਦੀਆਂ ਔਰਤਾਂ ਨੂੰ ਵੀ ਨਚਾ ਰਿਹਾ ਸੀ। ਉਹ ਆਪਣੇ ਹੱਥ ’ਚ ਮਾਈਕ ਫੜ ਕੇ ਭੰਗੜਾ ਪਾ ਰਿਹਾ ਤੇ ਔਰਤਾਂ ਨੂੰ ਵੀ ਭੰਗੜਾ ਪੁਆ ਰਿਹਾ ਸੀ ਅਤੇ ਪਵਿੱਤਰ ਬਾਣੀ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਸੀ।

ਇਹ ਵੀ ਪੜ੍ਹੋ : EU ਦੀ ਤਾਲਿਬਾਨ ਨੂੰ ਚੇਤਾਵਨੀ, ਕਿਹਾ-ਹਿੰਸਾ ਨਾਲ ਸੱਤਾ ’ਤੇ ਕੀਤਾ ਕਬਜ਼ਾ ਤਾਂ ਭੁਗਤਣੇ ਪੈਣਗੇ ਨਤੀਜੇ

ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਦਾ ਸਮੂਹ ਸਿੱਖ ਜਥੇਬੰਦੀਆਂ ਤੇ ਸਿੱਖ ਜਗਤ ’ਚ ਰੋਸ ਪਾਇਆ ਜਾ ਰਿਹਾ ਹੈ। ਜਿਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਕਤ ਵਿਅਕਤੀ ਨੇ ਇਸ ਸੋਨੂੰ ਸੇਠੀ ਸਮੇਤ ਨਾਲ ਦੀਆਂ ਨੱਚ ਰਹੀਆਂ ਔਰਤਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਰੱਖੀ। ਇਸ ਮਾਮਲੇ ਦੀ ਪੜਤਾਲ ਕਰਦਿਆਂ ਪੁਲਸ ਦੇ ਤਫ਼ਤੀਸ਼ੀ ਅਫ਼ਸਰ ਵੱਲੋਂ ਪੜਤਾਲ ਕੀਤੀ ਗਈ, ਜਿਸ ਵਜੋਂ ਸੋਨੂੰ ਸੇਠੀ ਖ਼ਿਲਾਫ਼ ਬੇਅਦਬੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਵੀ. ਜੇ. ਸੇਠੀ ਉਰਫ਼ ਸੋਨੂੰ ਸੇਠੀ ਵੱਲੋਂ ਇਸ ਬੇਅਦਬੀ ਦੀ ਹੋਈ ਗਿਆਨ ਨਾ ਹੋਣ ਕਾਰਨ ਅਣਜਾਣੇ ’ਚ ਗਲਤੀ ਦੀ ਮੁਆਫੀ ਮੰਗੀ ਵੀ ਗਈ ਸੀ ਪਰ ਸਿੱਖ ਜਥੇਬੰਦੀਆਂ ’ਚ ਰੋਸ ਬਰਕਰਾਰ ਰਹਿਣ ਕਾਰਨ ਉਨ੍ਹਾਂ ਵੱਲੋਂ ਕਾਨੂੰਨੀ ਤੌਰ ’ਤੇ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਗਿਆ।

Manoj

This news is Content Editor Manoj