ਨਸ਼ੇ ਦੇ ਮੁੱਦੇ ''ਤੇ ਬੈਂਸ ਦਾ ਬਿਕਰਮ ਮਜੀਠੀਆ ''ਤੇ ਵੱਡਾ ਹਮਲਾ

04/11/2017 5:07:46 PM

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਸ਼ੇ ਦੇ ਮੁੱਦੇ ''ਤੇ ਬਿਕਰਮ ਸਿਘ ਮਜੀਠੀਆ ''ਤੇ ਵੱਡਾ ਹਮਲਾ ਬੋਲਿਆ ਹੈ। ਸਿਮਰਜੀਤ ਸਿੰਘ ਬੈਂਸ ਮੁਤਾਬਕ ਜੇਕਰ ਪੰਜਾਬ ''ਚੋਂ ਨਸ਼ਾ ਖਤਮ ਕਰਨਾ ਹੈ ਤਾਂ ਇਸ ਦੀ ਸ਼ੁਰੂਆਤ ਮਜੀਠੀਆ ਦੀ ਗ੍ਰਿਫਤਾਰੀ ਤੋਂ ਹੋਣੀ ਚਾਹੀਦੀ ਹੈ।
ਸਿਮਰਜੀਤ ਸਿੰਘ ਬੈਂਸ ਨੇ ਅਕਾਲੀ ਦਲ ਅਤੇ ਕਾਂਗਰਸ ਵਲੋਂ ਵਪਾਰੀਆਂ ਨਾਲ ਕੀਤੀ ਮੁਲਾਕਾਤ ਦੀ ਤਾਂ ਸ਼ਲਾਘਾ ਕੀਤੀ ਹੈ ਪਰ ਪੰਜਾਬ ''ਚ ਨਿਵੇਸ਼ ਨਾ ਕਰਵਾ ਸਕਣ ਕਾਰਨ ਦੋਵੇਂ ਪਾਰਟੀਆਂ ''ਤੇ ਨਿਸ਼ਾਨਾ ਵੀ ਸਾਧਿਆ। ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪੀਲ ਕਰਦਿਆਂ ਮਜੀਠੀਆ ''ਤੇ ਕਾਰਵਾਈ ਕਰਨ ਲਈ ਕਿਹਾ ਹੈ।

Gurminder Singh

This news is Content Editor Gurminder Singh