ਸਿੱਖ ਜਥੇਬੰਦੀਆਂ ਵਲੋਂ ਸੁਖਬੀਰ ਬਾਦਲ ਦੀ ਸੰਗਰੂਰ ਆਮਦ ਮੌਕੇ ਵਿਰੋਧ ਪ੍ਰਦਰਸ਼ਨ

09/29/2020 5:47:46 PM

ਸੰਗਰੂਰ (ਬੇਦੀ, ਸਿੰਗਲਾ):  ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਆਪਣੇ ਪਾਰਟੀ ਦੇ ਵਰਕਰਾਂ ਦੀ ਮਿਲਣੀ ਦੇ ਸਬੰਧ 'ਚ ਸੰਗਰੂਰ ਨਾਨਕੀਆਣਾ ਗੁਰੂਦੁਆਰਾ ਸਾਹਿਬ ਰੱਖੀ ਮੀਟਿੰਗ ਦਾ ਵਿਰੋਧ ਕਰਦਿਆਂ ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਬਚਿੱਤਰ ਸਿੰਘ ਰਾਗੀ ਗ੍ਰੰਥੀ ਸਭਾ ਦੇ ਸਕੱਤਰ ਕੁਲਵੰਤ ਸਿੰਘ ਬੁਰਜ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਗਗਨਦੀਪ ਸਿੰਘ ਜਖੇਪਲ , ਦਮਦਮੀ ਟਕਸਾਲ ਦੇ ਆਗੂ ਭਾਈ ਬਲਵਿੰਦਰ ਸਿੰਘ ਤੇ ਹੋਰ ਸਿੱਖ ਆਗੂਆਂ ਨੇ ਦੱਸਿਆ ਕਿ ਜਿਨ੍ਹਾਂ ਬਾਦਲ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਨਿਹੱਥੇ ਸਿੱਖਾਂ ਨੂੰ ਗੋਲੀਆਂ ਨਾਲ ਸ਼ਹੀਦ ਕੀਤਾ, ਗੁਰੂ ਦੀਆਂ ਗੋਲਕਾਂ ਦੀ ਨਾਜਾਇਜ਼ ਵਰਤੋਂ ਕੀਤੀ, ਜਿਨ੍ਹਾਂ ਦੀ ਰਹਿਨੁਮਾਈ 'ਚ ਸੈਂਕੜੇ ਗੁਰੂ ਗ੍ਰੰਥ ਸਾਹਿਬ ਗੁੰਮ ਹੋਏ, ਕੈਨੇਡਾ ਦੀ ਬੰਦਰਗਾਹ ਤੇ 450 ਗੁਰੂ ਗ੍ਰੰਥ ਸਾਹਿਬ ਖਰਾਬ ਹੋਏ,  ਪ੍ਰਧਾਨ ਲੌਂਗੋਵਾਲ, ਸੁਖਬੀਰ ਜੁੰਡਲੀ, ਤਖਤਾਂ ਦੇ ਜਥੇਦਾਰ ਜਿਨ੍ਹਾਂ ਦੀ ਰੇਖ-ਦੇਖ ਹੇਠ ਇਹ ਵਰਤਾਰਾ ਵਰਤਿਆ। ਜਿੰਨਾਂ ਚਿਰ ਇਨ੍ਹਾਂ ਤੇ ਪਰਚੇ ਦਰਜ ਕਰ ਸਜ਼ਾ ਨਹੀਂ ਸੁਣਾਈ ਜਾਂਦੀ ਉਸ ਸਮੇਂ ਤੱਕ ਸਿੱਖ ਜਥੇਬੰਦੀਆਂ ਦਾ ਸੰਘਰਸ਼ ਜਾਰੀ ਰਹੇਗਾ।

ਇਹ ਵੀ ਪੜ੍ਹੋ: ਪਤੀ ਦੀ ਮੌਤ ਦਾ ਇਨਸਾਫ਼ ਲੈਣ ਲਈ ਦਰ-ਦਰ ਠੋਕਰਾਂ ਖਾਣ ਨੂੰ ਮਜ਼ਬੂਰ ਹੋਈ ਪਤਨੀ

ਇਨ੍ਹਾਂ ਅਖੌਤੀ ਲੀਡਰਾਂ ਨੂੰ ਗੁਰੂ ਘਰਾਂ ਵਿਚ ਸਿਆਸੀ ਕਾਨਫਰੰਸ ਮੀਟਿੰਗ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਗੁਰੂ ਘਰ ਦੀ ਗੋਲਕ ਦੀ ਨਾਜਾਇਜ਼ ਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੌਕੇ ਤੇ ਸਿੱਖ ਜਥੇਬੰਦੀਆਂ ਨੇ ਸੁਖਬੀਰ ਦੀ ਆਮਦ ਤੇ ਕਾਲੇ ਝੰਡੇ ਅਤੇ ਮੋਟੋ ਦਿਖਾ ਕੇ ਜ਼ਬਰਦਸਤ ਵਿਰੋਧ ਕੀਤਾ। ਇਸ ਮੌਕੇ ਸਦਭਾਵਨਾ ਦਲ ਦੇ ਆਗੂ ਤਰਸੇਮ ਸਿੰਘ ਰੁੜਕਾ,ਰਵਿੰਦਰ ਸਿੰਘ ਸਕੰਡਰਪੁਰਾ, ਜਗਤਾਰ ਸਿੰਘ ਗੁੱਜਰਾਂ , ਜਰਨੈਲ ਸਿੰਘ ਕਪਿਆਲ , ਅਵਤਾਰ ਗੁਜਰਾਂ, ਦਮਦਮੀ ਟਕਸਾਲ ਦੇ ਆਗੂ ਹਾਕਮ ਸਿੰਘ ਸਤੋਜ਼ , ਗੁਰਵਿੰਦਰ ਸਿੰਘ ਭਰੁਰ , ਅਮਰੀਕ ਸਿੰਘ , ਦਲਜੀਤ ਸਿੰਘ, ਸਤਕਾਰ ਕਮੇਟੀ ਦੇ ਆਗੂ ਕਰਨਵੀਰ ਸਿੰਘ ੳੁਪਲੀ, ਸੰਦੀਪ ਸਿੰਘ ਤੋ ਇਲਾਵਾ ਸਿੱਖ ਸੰਗਤਾਂ ਹਾਜਰ ਸਨ।

ਇਹ ਵੀ ਪੜ੍ਹੋ: ਕੀ ਸਰਗਰਮ ਸਿਆਸਤ 'ਚ ਕੁੱਦਣਗੇ ਬੀਬੀ ਭੱਠਲ? ਵਿਰੋਧੀ ਦਲਾਂ 'ਚ ਵੀ ਛਿੜੀ ਚਰਚਾ

Shyna

This news is Content Editor Shyna