ਮੂਸੇਵਾਲਾ ਦੀ ਮੌਤ 'ਤੇ ਪਾਕਿਸਤਾਨ 'ਚ ਵੀ ਸੋਗ ਦੀ ਲਹਿਰ, ਇਸ ਸਾਲ ਲਾਹੌਰ ਜਾਣ ਦਾ ਕੀਤਾ ਸੀ ਵਾਅਦਾ

06/02/2022 3:08:58 AM

ਵੈੱਬ ਡੈਸਕ : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦੇਸ਼ ਹੀ ਨਹੀਂ, ਬਲਕਿ ਵਿਦੇਸ਼ਾਂ 'ਚ ਵੀ ਕਾਫੀ ਪ੍ਰਸ਼ੰਸਕ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਹਰ ਪਾਸੇ ਮਾਤਮ ਛਾਇਆ ਹੋਇਆ ਹੈ। ਪਾਕਿਸਤਾਨ 'ਚ ਵੀ ਉਨ੍ਹਾਂ ਦੇ ਕਾਫੀ ਪ੍ਰਸ਼ੰਸਕ ਹਨ। ਕੁਝ ਦਿਨ ਪਹਿਲਾਂ ਮੂਸੇਵਾਲਾ ਨੇ ਇਕ ਲਾਈਵ ਕੰਸਰਟ ਵਿੱਚ ਆਪਣੇ ਪਾਕਿਸਤਾਨੀ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਇਸੇ ਸਾਲ ਉਨ੍ਹਾਂ ਨੂੰ ਮਿਲਣ ਆਉਣਗੇ। ਸਿੱਧੂ ਨੇ ਇਸ ਸਾਲ ਪਹਿਲਾ ਕੰਸਰਟ ਲਾਹੌਰ ਅਤੇ ਦੂਜਾ ਇਸਲਾਮਾਬਾਦ ਵਿੱਚ ਕਰਨ ਦਾ ਵਾਅਦਾ ਕੀਤਾ ਸੀ। ਪਾਕਿਸਤਾਨ ਦੇ ਪ੍ਰਸ਼ੰਸਕ ਮੂਸੇਵਾਲਾ ਦੀ ਹੱਤਿਆ ਤੋਂ ਬਹੁਤ ਦੁਖੀ ਹਨ।

ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਵਾਲੀ ਜਗ੍ਹਾ 'ਤੇ ਬਣੀ ਸਿੱਧੂ ਮੂਸੇਵਾਲਾ ਦੀ ਯਾਦਗਾਰ, ਲੋਕ ਹੋ ਰਹੇ ਭਾਵੁਕ

ਇਕ ਪਾਕਿਸਤਾਨੀ ਫੈਨ ਨੇ ਲਿਖਿਆ ਕਿ ਸਿੱਧੂ ਮੂਸੇਵਾਲਾ ਨੇ ਪਾਕਿਸਤਾਨ ਆਉਣ ਦਾ ਵਾਅਦਾ ਕੀਤਾ ਸੀ। ਕਲਾ ਸਾਰੀਆਂ ਹੱਦਾਂ ਨੂੰ ਪਾਰ ਕਰ ਜਾਂਦੀ ਹੈ ਅਤੇ ਅੱਜ ਪਾਕਿਸਤਾਨੀ ਮੂਸੇਵਾਲਾ ਦੀ ਮੌਤ 'ਤੇ ਸਾਡੇ ਭਾਰਤੀ ਭੈਣਾਂ-ਭਰਾਵਾਂ ਦਾ ਦੁੱਖ ਸਾਂਝਾ ਕਰਦੇ ਹਨ। ਇਕ ਹੋਰ ਪ੍ਰਸ਼ੰਸਕ ਨੇ ਕਿਹਾ ਕਿ ਭਾਰਤ ਵਿੱਚ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਦੀ ਦੁਖਦਾਈ ਖ਼ਬਰ ਹੈ। ਉਹ ਸਿਰਫ਼ 28 ਸਾਲਾਂ ਦਾ ਸੀ। ਇਕ ਫੈਨ ਨੇ ਲਿਖਿਆ ਕਿ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੂਸੇਵਾਲਾ ਦੁਨੀਆ ਦੇ ਪ੍ਰਸਿੱਧ ਗਾਇਕਾਂ 'ਚੋਂ ਇਕ ਸੀ।

ਇਹ ਵੀ ਪੜ੍ਹੋ : ਲੁਧਿਆਣਾ ਫੋਕਲ ਪੁਆਇੰਟ ’ਚ ਹੋਈ ਦੂਜੀ ਵੱਡੀ ਵਾਰਦਾਤ, ਕੰਪਨੀ ਦੇ ਵਰਕਰ ਨੂੰ ਗੋਲੀ ਮਾਰ ਕੇ ਲੁੱਟੇ 3 ਲੱਖ

ਮਸ਼ਹੂਰ ਪੰਜਾਬੀ ਗਾਇਕ, ਰੈਪਰ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਐਤਵਾਰ ਸ਼ਾਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰ 2 ਕਾਰਾਂ ਵਿੱਚ ਆਏ ਸਨ। ਇਹ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਸਿੱਧੂ ਆਪਣੀ ਥਾਰ 'ਚ 2 ਸਾਥੀਆਂ ਸਮੇਤ ਮਾਨਸਾ ਦੇ ਪਿੰਡ ਜਵਾਹਰਕੇ ਰਾਹੀਂ ਪਿੰਡ ਖਾਰਾ-ਬਰਨਾਲਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਹੁਣ ਨਵੀਂ SIT ਦੇ ਹਵਾਲੇ, DGP ਨੇ ਆਈ. ਜੀ. ਜਸਕਰਨ ਸਿੰਘ ਨੂੰ ਸੌਂਪੀ ਕਮਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh