ਬਿਜਲੀ ਸੰਕਟ 'ਤੇ ਨਵਜੋਤ ਸਿੱਧੂ ਨੇ ਘੇਰੀ 'ਆਪ', ਕਿਹਾ-ਇਕ ਮੌਕਾ 'ਆਪ' ਨੂੰ, ਨਾ ਦਿਨੇ ਬਿਜਲੀ ਨਾ ਰਾਤ ਨੂੰ

04/28/2022 4:23:47 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ’ਚ ਬਿਜਲੀ ਸੰਕਟ ਨੂੰ ਲੈ ਕੇ ‘ਆਪ’ ਸਰਕਾਰ ’ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਇਕ ਮੌਕਾ ‘ਆਪ’ ਨੂੰ ਦੇਣ ਦਾ ਨਾਅਰਾ ਲਗਾਇਆ ਸੀ ਪਰ ਅੱਜ ਪੰਜਾਬ ਵਿੱਚ ਗੰਭੀਰ ਬਿਜਲੀ ਸੰਕਟ ਬਣ ਚੁੱਕਾ ਹੈ। ਸਿੱਧੂ ਨੇ ਪਾਰਟੀ ’ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ 'ਇਕ ਮੌਕਾ 'ਆਪ' ਨੂੰ ਨਾ ਦਿਨੇ ਬਿਜਲੀ ਨਾ ਰਾਤ ਨੂੰ'।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ ਵਿੱਚ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ ਅਤੇ  PSPCL ਵੱਲੋਂ ਆਪਣੇ ਕਰਮਚਾਰੀਆਂ ਨੂੰ ਤਾਜ਼ਾ ਸਰਕੂਲਰ ਜਾਰੀ ਕਰਦਿਆਂ ਕਿਸਾਨਾਂ ਨੂੰ ਦੋ ਘੰਟੇ ਤੋਂ ਵੀ ਘੱਟ ਬਿਜਲੀ ਦੇਣ ਦੀ ਗੱਲ ਕਹੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪਾਵਰਕਾਮ ਲਈ ਬਿਜਲੀ ਸੰਕਟ ਬਣਿਆ ਚੁਣੌਤੀ, ਆਉਣ ਵਾਲੇ ਦਿਨਾਂ 'ਚ ਲੰਮੇ ਕੱਟ ਲੱਗਣ ਦੇ ਆਸਾਰ

ਜ਼ਿਕਰਯੋਗ ਹੈ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅਪ੍ਰੈਲ ਮਹੀਨੇ ਦੇ 27 ਦਿਨਾਂ ’ਚੋਂ 25 ਵਿਚ ਅਧਿਕਾਰਤ ਤੌਰ ’ਤੇ ਕੱਟ ਲਗਾਏ ਹਨ। ਇਹ ਪ੍ਰਗਟਾਵਾ ਪਾਵਰਕਾਮ ਦੀ ਰੋਜ਼ਾਨਾ ਰਿਪੋਰਟ ਵਿਚ ਹੋਇਆ ਹੈ।ਇਸ ਰਿਪੋਰਟ ਦੇ ਮੁਤਾਬਕ ਪਾਵਰਕਾਮ ਕੋਲੋਂ 1 ਅਤੇ 3 ਅਪ੍ਰੈਲ ਨੂੰ ਛੱਡ ਕੇ ਬਾਕੀ ਸਾਰੇ ਦਿਨਾਂ ਵਿਚ ਬਿਜਲੀ ਮੰਗ ਅਨੁਸਾਰ ਸਪਲਾਈ ਨਹੀਂ ਹੋ ਸਕੀ ਤੇ ਪਾਵਰਕਾਮ ਨੇ ਸਪਲਾਈ ਵਿਚਲੀ ਘਾਟ ਦੂਰ ਕਰਨ ਵਾਸਤੇ ਬਿਜਲੀ ਕੱਟ ਲਗਾਏ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Anuradha

This news is Content Editor Anuradha