ਸ਼ਵੇਤ ਮਲਿਕ ਦਾ ਸਿੱਧੂ ''ਤੇ ਤੰਜ, ਕਿਹਾ-ਨਾ ਘਰ ਦਾ ਰਿਹਾ ਨਾ ਘਾਟ ਦਾ

07/20/2019 6:34:42 PM

ਜਲੰਧਰ (ਵਿਕਰਮ)— ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਵਜ਼ਾਰਤ 'ਚੋਂ ਅਸਤੀਫਾ ਦੇਣ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦਾ ਅਸਤੀਫਾ ਮਨਜ਼ੂਰ ਕਰਨ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਦਾ ਹਾਲ ਇਹੀ ਹੋਣਾ ਸੀ। ਨਵਜੋਤ ਸਿੰਘ ਸਿੱਧੂ ਨਾ ਤਾਂ ਹੁਣ ਘਰ ਦੇ ਰਹੇ ਅਤੇ ਨਾ ਹੀ ਘਾਟ ਦੇ। ਸ਼ਵੇਤ ਮਲਿਕ ਭਾਜਪਾ ਮੈਂਬਰਸ਼ਿਪ ਮੁਹਿੰਮ ਦੇ ਤਹਿਤ ਅੱਜ ਜਲੰਧਰ ਪਹੁੰਚੇ ਸਨ। 2022 ਤੱਕ ਭਾਜਪਾ ਪੰਜਾਬ 'ਚ ਸਭ ਤੋਂ ਵੱਡੀ ਪਾਰਟੀ ਬਣੇਗੀ ਅਤੇ ਇਹ ਪਾਰਟੀ ਪੰਜਾਬ 'ਚ ਨੰਬਰ ਇਕ 'ਤੇ ਰਹੇਗੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਭਾਜਪਾ ਦੇ 11 ਅਗਸਤ ਤੱਕ 2 ਲੱਖ ਨਵੇਂ ਮੈਂਬਰ ਜੋੜਨ ਦਾ ਟਾਰਗੇਟ ਰਖਿਆ ਹੈ ਅਤੇ ਉਹ ਆਪਣੇ ਟਾਰਗੇਟ ਦੇ ਬਹੁਤ ਨਜ਼ਦੀਕ ਪਹੁੰਚ ਗਏ ਹਨ।

ਮਲਿਕ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਭਾਜਪਾ ਨੂੰ ਸਭ ਤੋਂ ਵੱਡੀ ਪਾਰਟੀ ਬਣਾਉਣਾ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ 'ਤੇ ਤੰਜ ਕਸਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਨਾਸ਼ਾਹ ਹੈ ਅਤੇ ਨਵਜੋਤ ਸਿੱਧੂ ਦਾ ਹਾਲ ਇਹ ਹੀ ਹੋਣਾ ਸੀ। ਨਵਜੋਤ ਸਿੰਘ ਸਿੱਧੂ ਨਾ ਤਾਂ ਹੁਣ ਨਾ ਘਰ ਦੇ ਰਹੇ ਨਾ ਘਾਟ ਦੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ  ਆਪਣੇ ਸਵਾਰਥ ਲਈ ਭਾਜਪਾ ਛੱਡ ਕੇ ਕਾਂਗਰੇਸ 'ਚ ਸ਼ਾਮਲ ਹੋਏ ਸਨ ਪਰ ਹੁਣ ਕਾਂਗਰਸ ਪਾਰਟੀ ਦੇ ਨੇਤਾ ਵੀ ਉਨ੍ਹਾਂ ਤੋਂ ਪਰੇਸ਼ਾਨ ਹਨ ਅਤੇ ਰਾਹੁਲ ਗਾਂਧੀ ਨੂੰ ਵੀ ਨਵਜੋਤ ਸਿੱਧੂ ਹੁਣ ਬੋਝ ਲੱਗਣ ਲੱਗ ਗਏ ਹਨ। ਜਲੰਧਰ 'ਚ ਮੈਂਬਰਸ਼ਿਪ ਮੁਹਿੰਮ ਤਹਿਤ ਉਨ੍ਹਾਂ ਨੇ ਸਾਬਕਾ ਮੇਅਰ ਸੁਰੇਂਦਰ ਮਹੇ ਨੂੰ ਵੀ ਭਾਜਪਾ 'ਚ ਸ਼ਾਮਲ ਕੀਤਾ। ਇਸ ਦੌਰਾਨ ਮੈਂਬਰਸ਼ਿਪ ਅਭਿਆਨ ਦੇ ਕੌਮੀ ਸਹਪ੍ਰਭਾਰੀ ਦੁਸ਼ਯੰਤ ਗੌਤਮ, ਭਾਜਪਾ ਪੰਜਾਬ ਮਹਾਂਮੰਤਰੀ ਰਾਕੇਸ਼ ਰਾਠੌੜ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਸ਼ਹਿਰੀ ਪ੍ਰਧਾਨ ਰਮਨ ਪੱਬੀ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਸਮੇਤ ਭਾਜਪਾ ਨੇਤਾ ਮੌਜੂਦ ਰਹੇ। 

shivani attri

This news is Content Editor shivani attri