ਭਗਤਾਂ ਦੇ ਉਤਸ਼ਾਹ ਨਾਲ ਜਲੰਧਰ ’ਚ ਦਿਸੀ ‘ਅਯੁੱਧਿਆ ਨਗਰੀ ਦੀ ਝਲਕ’

04/18/2024 12:03:05 PM

ਜਲੰਧਰ (ਪੁਨੀਤ ਡੋਗਰਾ)–ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਉਤਸਵ ਦੇ ਸਬੰਧ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿਚ ਭਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਅਥਾਹ ਭਗਤੀ ਦਾ ਸਬੂਤ ਦਿੱਤਾ। ਚਾਰੇ ਪਾਸੇ ਸ਼੍ਰੀ ਰਾਮ ਨਾਮ ਦੀ ਗੂੰਜ ਨਾਲ ਜਲੰਧਰ ਵਿਚ ਅਯੁੱਧਿਆ ਨਗਰੀ ਦੀ ਝਲਕ ਵੇਖਣ ਨੂੰ ਮਿਲੀ। ਰਵਾਇਤ ਮੁਤਾਬਕ ਸ਼੍ਰੀ ਰਾਮ ਚੌਂਕ ਤੋਂ ਸ਼ੁਰੂ ਹੋਣ ਵਾਲੀ ਸ਼ੋਭਾ ਯਾਤਰਾ ਸਬੰਧੀ ਪ੍ਰੋਗਰਾਮ ਦਾ ਆਯੋਜਨ ਹਿੰਦ ਸਮਾਚਾਰ ਗਰਾਊਂਡ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ ਹੋਇਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਈ।

ਉਥੇ ਹੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ, ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ., ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਐੱਨ. ਆਰ. ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਐੱਮ. ਪੀ. ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਸ਼ਾਮਲ ਹੋਏ। ਵੱਖ-ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਸਮੇਤ ਵੱਖ-ਵੱਖ ਸੂਬਿਆਂ ਤੋਂ ਆਏ ਪਤਵੰਤਿਆਂ, ਹਿੰਦੂ, ਮੁਸਲਿਮ, ਸਿੱਖ, ਈਸਾਈ ਭਾਈਚਾਰੇ ਨਾਲ ਸਬੰਧਤ ਅਣਗਿਣਤ ਲੋਕਾਂ ਨੇ ਹਿੱਸਾ ਲੈਂਦਿਆਂ ਪ੍ਰਭੂ ਰਾਮ ਦੀ ਕ੍ਰਿਪਾ ਪ੍ਰਾਪਤ ਕੀਤੀ ਅਤੇ ਆਪਣੇ ਜੀਵਨ ਨੂੰ ਧੰਨ ਬਣਾਇਆ।

ਦੁਪਹਿਰ ਠੀਕ 12 ਵਜੇ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੇ ਜਨਮ ਸਮੇਂ ਉਤਪੰਨ ਹੋਏ ਨਕਸ਼ੱਤਰ, ਲਗਨ ਅਤੇ ਮਹੂਰਤ ਦੌਰਾਨ ਪ੍ਰਭੂ ਰਾਮ ਦੀ ਜਨਮ ਸਤੁਤੀ ਦਾ ਪਾਠ ਕੀਤਾ ਗਿਆ। ਜਿਵੇਂ ਹੀ ਪੰਡਾਲ ਵਿਚ ‘ਭਯ ਪ੍ਰਕਟ ਕ੍ਰਿਪਾਲਾ ਦੀਨਦਿਆਲਾ ਕੌਸ਼ੱਲਿਆ ਹਿੱਤਕਾਰੀ...’ ਦਾ ਜਾਪ ਸ਼ੁਰੂ ਹੋਇਆ ਤਾਂ ਪੰਡਾਲ ਵਿਚ ਹਾਜ਼ਰ ਅਣਗਿਣਤ ਭਗਤਾਂ ਨੇ ਖੜ੍ਹੇ ਹੋ ਕੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਾਏ। ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਹਾਜ਼ਰੀਨ ਨੂੰ ਰਾਮਨੌਮੀ ’ਤੇ ਵਧਾਈ ਦਿੱਤੀ ਅਤੇ ਜੋਤੀ ਪ੍ਰਜਵੱਲਿਤ ਕਰਦਿਆਂ ਸ਼ੋਭਾ ਯਾਤਰਾ ਦਾ ਸ਼ੁੱਭਆਰੰਭ ਕੀਤਾ। ਸ਼ੋਭਾ ਯਾਤਰਾ ਵਿਚ ਵੱਖ-ਵੱਖ ਝਾਕੀਆਂ ਵਿਚ ਬੈਠੇ ਸ਼੍ਰੀ ਰਾਮ ਦੇ ਸਵਰੂਪਾਂ ਦੀ ਮਹਿਮਾ ਵੇਖਦੇ ਹੀ ਬਣਦੀ ਸੀ।

ਗੋਹਾਨਾ ਵਾਲੇ ਭਗਤ ਹੰਸਰਾਜ ਜੀ ਦੀ ਰਵਾਇਤ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੇ ਭਗਤਾਂ ਵੱਲੋਂ ਭਗਵਾਨ ਰਾਮ ਦਾ ਸੰਕੀਰਤਨ ਕੀਤਾ ਗਿਆ। ਉਥੇ ਹੀ ਸ਼੍ਰੀ ਚੈਤੰਨਯਾ ਮਹਾਪ੍ਰਭੂ, ਸ਼੍ਰੀ ਰਾਧਾ ਮਾਧਵ ਮੰਦਰ ਦੇ ਭਗਤਵ੍ਰਿੰਦਾਂ ਨੇ ਰਾਮ ਨਾਮ ਦੀ ਅੰਮ੍ਰਿਤ ਧਾਰਾ ਦਾ ਪ੍ਰਵਾਹ ਕੀਤਾ ਅਤੇ ਅੰਮ੍ਰਿਤਵਾਣੀ ਦਾ ਪਾਠ ਕਰਦਿਆਂ ਰਾਮ ਨਾਮ ਦੀ ਮਹਿਮਾ ਦਾ ਵਿਖਿਆਨ ਕੀਤਾ। ਰਾਮਮਈ ਮਾਹੌਲ ’ਚ ਜਿਵੇਂ ਹੀ ‘ਅਵਧ ਮੇਂ ਰਾਮ ਆਏ ਹੈਂ’ ਭਜਨ ਗਾਇਆ ਤਾਂ ਹਰ ਦਿਲ ਵਿਚ ਰਾਮ ਨਾਮ ਦੀ ਧੁਨ ਗੂੰਜਣ ਲੱਗੀ। ਅਜਿਹਾ ਲੱਗਾ ਕਿ ਸੱਚਮੁੱਚ ਪ੍ਰਭੂ ਰਾਮ ਪੰਡਾਲ ਵਿਚ ਪਹੁੰਚ ਕੇ ਆਸ਼ੀਰਵਾਦ ਦੇ ਰਹੇ ਹਨ।

ਅਵਿਨਾਸ਼ ਚੋਪੜਾ ਅਤੇ ਅਭਿਜੈ ਚੋਪੜਾ ਨੇ ਕੀਤਾ ਸਾਰਿਆਂ ਦਾ ਸਵਾਗਤ
ਸ਼੍ਰੀ ਅਵਿਨਾਸ਼ ਚੋਪੜਾ ਅਤੇ ਅਭਿਜੈ ਚੋਪੜਾ ਨੇ ਸ਼ੋਭਾ ਯਾਤਰਾ ਵਿਚ ਆਉਣ ਵਾਲੇ ਰਾਮ ਭਗਤਾਂ, ਧਾਰਮਿਕ ਕਮੇਟੀਆਂ ਸਮੇਤ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੂਰੋਂ-ਦੂਰੋਂ ਆਉਣ ਵਾਲੇ ਰਾਮ ਭਗਤਾਂ ਦਾ ਧੰਨਵਾਦ ਕੀਤਾ। ਉਥੇ ਹੀ, ਸ਼੍ਰੀ ਅਭਿਜੈ ਚੋਪੜਾ ਪੰਡਾਲ ਵਿਚ ਆਉਣ ਵਾਲੇ ਪਤਵੰਤਿਆਂ ਦੇ ਸਵਾਗਤ ਲਈ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਧਾਰਮਿਕ ਉਤਸਵ ਕਮੇਟੀਆਂ ਅਤੇ ਸੰਗਠਨਾਂ ਦੇ ਮੈਂਬਰ ਹੋਏ ਸ਼ਾਮਲ
ਸਿਆਸੀ ਪਾਰਟੀਆਂ ਤੋਂ ਇਲਾਵਾ ਧਾਰਮਿਕ ਉਤਸਵ ਕਮੇਟੀਆਂ, ਸਮਾਜਿਕ ਅਤੇ ਵਪਾਰਕ ਸੰਗਠਨਾਂ ਦੇ ਅਣਗਿਣਤ ਮੈਂਬਰ ਸ਼ਾਮਲ ਹੋਏ। ਜਲੰਧਰ ਤੋਂ ਇਲਾਵਾ ਆਸ-ਪਾਸ ਦੇ ਸ਼ਹਿਰਾਂ ਤੋਂ ਕਈ ਧਾਰਮਿਕ ਉਤਸਵ ਕਮੇਟੀਆਂ ਨੇ ਸ਼ੋਭਾ ਯਾਤਰਾ ਿਵਚ ਹਿੱਸਾ ਲਿਆ। ਇਨ੍ਹਾਂ ਵਿਚ ਸ਼੍ਰੀ ਰਾਮ ਸ਼ਰਣਮ ਤੋਂ ਡਾ. ਨਰੇਸ਼ ਬੱਤਰਾ, ਸਰਦਾਰੀ ਲਾਲ ਕਪੂਰ, ਲੁਧਿਆਣਾ ਤੋਂ ਸੁਨੀਲ ਮਹਿਰਾ, ਸ਼੍ਰੀ ਗਿਆਨ ਸਥਲ ਮੰਦਰ ਤੋਂ ਜਨਰਲ ਸਕੱਤਰ ਰਮੇਸ਼ ਗੁੰਬਰ, ਅਨਿਲ ਨਈਅਰ, ਇਕਬਾਲ ਸਿੰਘ ਅਰਨੇਜਾ, ਹੀਰਾ ਭਾਟੀਆ, ਯੂ. ਐੱਸ. ਏ. ਤੋਂ ਹਰਦੀਪ ਿਸੰਘ ਗੋਲਡੀ, ਅਹਿਮਦੀਆ ਜਮਾਤ ਕਾਦੀਆਂ ਤੋਂ ਗਿਆਨੀ ਤਨਵੀਰ ਸਾਹਿਬ, ਸਈਅਦ ਅਜ਼ੀਜ਼ ਅਹਿਮਦ, ਮੁਜਾਹਿਦ ਸ਼ਾਸਤਰੀ, ਸਈਦ ਜੁਬੈਰ ਸਾਹਿਬ, ਹੁਸ਼ਿਆਰਪੁਰ ਤੋਂ ਅਨੁਰਾਗ ਸੂਦ, ਕਪੂਰਥਲਾ ਤੋਂ ਰਮੇਸ਼ ਮਹਿਰਾ, ਪ੍ਰੋ. ਸਾਗਰ ਅਤੇ ਧਰਮਪਾਲ ਗਰੋਵਰ ਆਦਿ ਸ਼ਾਮਲ ਹੋਏ।

ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰ
ਸਾਰੇ ਧਰਮਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕਰਦਿਆਂ ਆਪਸੀ ਭਾਈਚਾਰੇ ਦਾ ਸਬੂਤ ਦਿੱਤਾ। ਉਥੇ ਹੀ ਆਗੂਆਂ ਤੋਂ ਇਲਾਵਾ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਵਰਿੰਦਰ ਸ਼ਰਮਾ, ਵਿਵੇਕ ਖੰਨਾ, ਤਰਸੇਮ ਕਪੂਰ, ਪ੍ਰਿੰਸ ਅਸ਼ੋਕ ਗਰੋਵਰ, ਐੱਮ. ਡੀ. ਸੱਭਰਵਾਲ, ਸੁਦੇਸ਼ ਵਿਜ, ਵਿਨੋਦ ਅਗਰਵਾਲ, ਸੋਮੇਸ਼ ਆਨੰਦ, ਅਨਿਲ ਨਈਅਰ, ਡਾ. ਮੁਕੇਸ਼ ਵਾਲੀਆ, ਰਵਿੰਦਰ ਖੁਰਾਣਾ, ਗੌਰਵ ਮਹਾਜਨ, ਪਵਨ ਕੁਮਾਰ ਭੋਂਡੀ, ਰਮੇਸ਼ ਸਹਿਗਲ, ਸੁਨੀਤਾ ਭਾਰਦਵਾਜ, ਗੁਲਸ਼ਨ ਸੱਭਰਵਾਲ, ਮੱਟੂ ਸ਼ਰਮਾ, ਪ੍ਰਦੀਪ ਛਾਬੜਾ, ਹੇਮੰਤ ਸ਼ਰਮਾ ਅਤੇ ਸੁਨੀਲ ਸ਼ਰਮਾ ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਮੰਚ ਸੰਚਾਲਨ ਅਵਨੀਸ਼ ਅਰੋੜਾ ਨੇ ਕੀਤਾ।

ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਪ੍ਰਾਪਤ ਕੀਤੀ ਪ੍ਰਭੂ ਕ੍ਰਿਪਾ
ਇਸ ਮੌਕੇ ਐੱਸ. ਜੀ. ਐੱਲ. ਟਰੱਸਟ ਤੋਂ ਮਨਿੰਦਰ ਸਿੰਘ ਰਿਆੜ, ਡਾ. ਨਵਜੋਤ ਦਹੀਆ, ਸੀਨੀਅਰ ਕਾਂਗਰਸੀ ਨੇਤਾ ਰਾਜਿੰਦਰ ਸਿੰਘ, ਕਾਮਰੇਡ ਮੰਗਤ ਰਾਮ ਪਾਸਲਾ, ਜ਼ਿਲਾ ਕਾਂਗਰਸ ਦੇ ਪ੍ਰਧਾਨ ਰਾਜਿੰਦਰ ਬੇਰੀ, ਸਾਬਕਾ ਮੇਅਰ ਰਾਕੇਸ਼ ਰਾਠੌਰ, ਭਾਜਪਾ ਨੇਤਾ ਸੁਸ਼ੀਲ ਸ਼ਰਮਾ, ਸਰਬਜੀਤ ਸਿੰਘ ਮੱਕੜ, ‘ਆਪ’ਨੇਤਾ ਦੀਪਕ ਬਾਲੀ, ਰਾਸ਼ਟਰੀ ਪੰਜਾਬੀ ਮਹਾਸਭਾ ਤੋਂ ਮਨਿੰਦਰ ਸਿੰਘ, ਸਾਬਕਾ ਕੌਂਸਲਰ ਬਲਰਾਜ ਠਾਕੁਰ ਅਤੇ ਡਾ. ਜਸਲੀਨ ਸੇਠੀ ਆਦਿ ਸ਼ਾਮਲ ਹੋਏ।

ਇਹ ਵੀ ਪੜ੍ਹੋ- ਭਾਜਪਾ ਨੂੰ ਕੇਜਰੀਵਾਲ ਤੋਂ ਡਰ ਲੱਗਦਾ ਹੈ, ਇਸੇ ਲਈ ਝੂਠੇ ਕੇਸ ’ਚ ਫਸਾ ਕੇ ਜੇਲ੍ਹ ਭੇਜਿਆ: ਭਗਵੰਤ ਮਾਨ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri