ਜਲੰਧਰ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਲੱਗੇ ਜੈਕਾਰੇ, ਸ਼ਰਧਾ ਨਾਲ ਮਨਾਇਆ ਗਿਆ ਪ੍ਰਕਾਸ਼ ਪੁਰਬ

02/27/2021 6:41:17 PM

ਜਲੰਧਰ (ਸੋਨੂੰ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਦਿਹਾੜਾ ਅੱਜ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸੇ ਸਬੰਧ ’ਚ ਮਹਾਨਗਰ ਜਲੰਧਰ ਸ਼ਹਿਰ ’ਚ ਜਿੱਥੇ ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ, ਉਥੇ ਹੀ ਵੱਖ-ਵੱਖ ਗੁਰਦੁਆਰਿਆਂ ’ਚ ਵੀ ਸ਼ਰਧਾ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਸੰਗਤਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਦੌਰਾਨ ਸੰਗਤਾਂ ਲਈ ਗੁਰੂ ਦੇ ਲੰਗਰ ਵੀ ਲਗਾਏ ਗਏ। 

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਸ੍ਰੀ ਖ਼ੁਰਾਲਗੜ੍ਹ ਸਾਹਿਬ ’ਚ ਰਚੇ ਗੁਰੂ ਰਵਿਦਾਸ ਜੀ ਨੇ ਬਾਣੀ ਦੇ ਕਈ ਸ਼ਬਦ
ਧਾਰਮਿਕ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਵਿਸ਼ੇਸ਼ ਸਬੰਧ ਰੱਖਦਾ ਹੈ। ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਖ਼ੁਰਾਲਗੜ੍ਹ ਸਾਹਿਬ ਦਾ ਨਿਰਮਾਣ 1515 ਵਿਚ ਰਾਜਾ ਬੈਣ ਸਿੰਘ ਨੇ ਕਰਵਾਇਆ ਸੀ। ਦੱਸਿਆ ਜਾਂਦਾ ਹੈ ਕਿ ਇਥੇ ਗੁਰੂ ਜੀ ਚਾਰ ਸਾਲ 2 ਮਹੀਨੇ ਅਤੇ 11 ਦਿਨ ਰਹੇ।

ਇਹ ਵੀ ਪੜ੍ਹੋ: ਪਵਿੱਤਰ ਸਥਾਨ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਹੈ ਵਿਸ਼ੇਸ਼ ਮਹੱਤਤਾ, ‘ਗੁਰੂ ਰਵਿਦਾਸ’ ਜੀ ਨੇ ਇਥੇ ਬਿਤਾਏ ਸਨ 4 ਸਾਲ

ਇਥੇ ਪੂਰੇ ਪੰਜਾਬ ਤੋਂ ਸੰਗਤ ਹਰ ਸਾਲ ਮੱਥਾ ਟੇਕਣ ਆਉਂਦੀ ਹੈ। ਇਥੇ ਪੰਜਾਬ ਸਰਕਾਰ ਨੇ 2016 ’ਚ ਮੀਨਾਰ-ਏ-ਬੇਗਮਪੁਰਾ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ। ਇਸ ਦੀ ਲਾਗਤ 117 ਕਰੋੜ ਹੈ। ਇਸ ਮੀਨਾਰ ਦੇ ਕੋਲ ਅਜਿਹੇ ਹਾਲ ਦਾ ਵੀ ਨਿਰਮਾਣ ਹੋ ਰਿਹਾ ਹੈ, ਜਿੱਥੇ 10 ਹਜ਼ਾਰ ਲੋਕ ਬੈਠ ਸਕਣਗੇ। ਹਾਲਾਂਕਿ ਇਸ ਦਾ ਨਿਰਮਾਣ ਕਰਨ ’ਚ ਥੋੜ੍ਹੀ ਦੇਰੀ ਹੋਈ, ਕੰਮ ਨੂੰ ਕਈ ਵਾਰ ਬੰਦ ਵੀ ਕੀਤਾ ਗਿਆ ਪਰ ਇਸ ਸਾਲ ਪੂਰਾ ਕਰਨ ਦਾ ਮਕਸਦ ਹੈ। ਗੁਰੂ ਰਵਿਦਾਸ ਜੀ ਨੇ ਇਥੇ ਰਹਿੰਦੇ ਹੋਏ ਬਾਣੀ ਦੇ ਕਈ ਸ਼ਬਦ ਰਚੇ। 

ਇਹ ਵੀ ਪੜ੍ਹੋ: ਪੰਜਾਬ ’ਚ ਕਾਂਗਰਸ ਮੁੜ ਕਰੇਗੀ ਵਾਪਸੀ, ਕਿਸਾਨਾਂ ਦੇ ਮੁੱਦੇ ’ਤੇ ਭਾਜਪਾ ਬੇਨਕਾਬ : ਮਨੀਸ਼ ਤਿਵਾੜੀ

ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਕੈਪਟਨ ਨੇ ਦਿੱਤੀ ਸਮੂਹ ਸੰਗਤ ਨੂੰ ਵਧਾਈ
ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਫੇਸਬੁੱਕ ਪੇਜ਼ ਉਤੇ ਕੈਪਟਨ ਨੇ ਲਿਖਦੇ ਹੋਏ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ।

ਸਮੁੱਚੀ ਲੁਕਾਈ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢ ਸੱਚੇ ਰੱਬ ਦੀ ਬੰਦਗੀ ਕਰਨ ਦੇ ਰਸਤੇ ਪਾਇਆ ਅਤੇ ਏਕਤਾ, ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਗੁਰੂ ਰਵਿਦਾਸ ਜੀ ਦੀ ਯਾਦ ਵਿਚ ਅਸੀਂ ਹੁਸ਼ਿਆਰਪੁਰ ਦੇ ਪਿੰਡ ਖ਼ੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਮੈਮੋਰੀਅਲ ਫਾਊਂਡੇਸ਼ਨ ਸਥਾਪਿਤ ਕਰਨ ਜਾ ਰਹੇ ਹਾਂ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਵਾਂਝੀਆਂ ਨਾ ਰਹਿ ਸਕਣ।

shivani attri

This news is Content Editor shivani attri