'ਮਿਸ ਵਰਲਡ ਅਮਰੀਕਾ' ਪ੍ਰਤੀਯੋਗਤਾ ਲਈ ਅਬੋਹਰ 'ਚ ਰਹਿਣ ਵਾਲੀ ਸ਼੍ਰੀਸੈਣੀ ਦੀ ਚੋਣ

10/04/2019 12:23:44 PM

ਅਬੋਹਰ (ਸੁਨੀਲ) - ਅਬੋਹਰ ਮੂਲ ਦੀ ਸ਼੍ਰੀਸੈਣੀ ਨੇ ਮਿਸ ਵਰਲਡ ਵਾਸ਼ਿੰਗਟਨ ਪ੍ਰਤੀਯੋਗਤਾ 'ਚ ਜੇਤੂ ਹੋਣ ਦੇ ਬਲਬੂਤੇ 'ਤੇ 12 ਅਕਤੂਬਰ ਨੂੰ ਲਾਸ ਵੇਗਾਸ ਵਿਖੇ ਹੋਣ ਵਾਲੀ ਮਿਸ ਵਰਲਡ ਅਮਰੀਕਾ ਪ੍ਰਤੀਯੋਗਤਾ ਲਈ ਕੁਆਲੀਫਾਈ ਕਰ ਲਿਆ ਹੈ। ਵਰਣਨਯੋਗ ਹੈ ਕਿ ਸ਼੍ਰੀਸੈਣੀ ਇਸ ਤੋਂ ਪਹਿਲਾਂ ਵੀ ਕਈ ਸੁੰਦਰਤਾ ਪ੍ਰਤੀਯੋਗਤਾਵਾਂ 'ਚ ਜੇਤੂ ਰਹਿ ਚੁੱਕੀ ਹੈ। ਇਨ੍ਹਾਂ ਪ੍ਰਤੀਯੋਗਤਾਵਾਂ 'ਚ ਪ੍ਰਤੀਭਾਗੀਆਂ ਦਾ ਵਿਅਕਤੀਤਵ ਹੀ ਨਹੀਂ ਸਗੋਂ ਉਨ੍ਹਾਂ ਵਲੋਂ ਜਨਹਿੱਤ ਲਈ ਚਲਾਏ ਗਏ ਅਭਿਆਨ 'ਚ ਭਾਗੀਦਾਰੀ ਨੂੰ ਵੀ ਮਹੱਤਵ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ 12 ਸਾਲ ਦੀ ਉਮਰ 'ਚ ਪੰਜਾਬ ਤੋਂ ਅਮੇਰਿਕਾ ਜਾਣ 'ਤੇ ਸ਼੍ਰੀਸੈਣੀ ਨੂੰ ਪੇਸ ਮੇਕਰ ਸਰਜਰੀ ਦਾ ਸਾਹਮਣਾ ਕਰਨਾ ਪਿਆ। ਸ਼੍ਰੀਸੈਣੀ ਨੂੰ ਡਾਕਟਰ ਨੇ ਸਾਵਧਾਨ ਕੀਤਾ ਸੀ ਕਿ ਉਹ ਕਿਸੇ ਨਾਚ ਪ੍ਰੋਗਰਾਮ 'ਚ ਭਾਗ ਨਾ ਲਵੇ ਪਰ ਪ੍ਰਭੂ ਕ੍ਰਿਪਾ ਨਾਲ ਉਸ ਨੇ ਨਾ ਸਿਰਫ ਭਾਰਤੀ ਸਗੋਂ ਨਾਚ ਕਲਾ ਵੀ ਸਿੱਖ ਲਈ।

5 ਸਾਲ ਦੀ ਉਮਰ 'ਚ ਸ਼੍ਰੀਸੈਣੀ ਨੇ ਆਪਣੀ ਪ੍ਰੀ-ਸਕੂਲ ਦੀ ਅਧਿਆਪਕ ਮਮਤਾ ਨੂੰ ਕਿਹਾ ਸੀ ਕਿ ਮੈਂ ਵਿਸ਼ਵ ਸੁੰਦਰੀ ਬਣਨਾ ਪਸੰਦ ਕਰਾਂਗੀ। ਸ਼੍ਰੀਸੈਣੀ-ਆਰਗੇਨਾਈਜੇਸ਼ਨ ਨਾਂ ਤੋਂ ਮੁਫਤ ਸੇਵਾ ਸੰਗਠਨ ਦੇ ਬੈਨਰ ਹੇਠ ਸ਼੍ਰੀਸੈਣੀ ਨੇ ਛਾਤੀ ਦੇ ਰੋਗਿਆਂ ਦੀ ਮਦਦ ਲਈ ਕਈ ਆਯੋਜਨਾਂ 'ਚ ਭਾਗ ਲਿਆ ਹੈ। ਹੁਣ ਵੀ ਉਹ ਬਿਊਟੀ ਵਿਦ-ਏ-ਪਰਪਜ਼ ਪ੍ਰਾਜੈਕਟ ਦੇ ਮਾਧਿਅਮ ਨਾਲ ਲੱਖਾਂ ਡਾਲਰ ਦੀ ਮਦਦ ਰਾਸ਼ੀ ਲੋੜਵੰਦ ਲੋਕਾਂ ਲਈ ਇਕੱਠੀ ਕਰਨ ਦਾ ਸੰਕਲਪ ਲੈ ਕੇ ਚਲ ਰਹੀ ਹੈ। ਸ਼੍ਰੀਸੈਣੀ ਦਾ ਕਹਿਣਾ ਹੈ ਕਿ ਮਿਸ ਵਰਲਡ ਪ੍ਰਤੀਯੋਗਤਾ ਦੀ ਸ਼ੁਰੂਆਤ 1951 'ਚ ਹੋਈ ਸੀ।

ਪ੍ਰਤੀਯੋਗਤਾ ਦੇ 69ਵੇਂ ਸਾਲ 'ਚ 150 ਦੇਸ਼ਾਂ ਦੀਆਂ ਕੁੜੀਆਂ ਇਸ 'ਚ ਭਾਗ ਲੈਣ ਦੀ ਤਿਆਰੀ ਕਰ ਰਹੀਆਂ ਹਨ। ਹਾਲ ਹੀ 'ਚ ਡੇਵਿਡ ਸੇਗਲ ਵਲੋਂ ਚਲਾਈ ਜਾ ਰਹੀ ਵਿਕਟੋਰੀਆ ਵਾਇਸ ਚੈਰਿਟੀ ਨੇ ਸ਼੍ਰੀਸੈਣੀ ਨੂੰ ਰਾਸ਼ਟਰੀ ਅੰਬੇਸਡਰ ਚੁਣਿਆ ਸੀ। ਇਸ ਦੇ ਬਾਅਦ ਉਹ ਲੋਕਾਂ ਦੀ ਸੇਵਾ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ ਦੀ ਦਿਸ਼ਾ 'ਚ ਹੋਰ ਜ਼ਿਆਦਾ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਸ ਨੂੰ ਭਰੋਸਾ ਹੈ ਕਿ ਲੱਖਾਂ ਦੀਆਂ ਦੁਆਵਾਂ ਦੇ ਸਹਾਰੇ ਉਹ ਅਗਲੇ ਹਫਤੇ ਆਯੋਜਿਤ ਕੀਤੀ ਜਾਣ ਵਾਲੀ ਮਿਸ ਅਮਰੀਕਾ ਵਰਲਡ ਪ੍ਰਤੀਯੋਗਤਾ 'ਚ ਆਪਣੀ ਬਹੁਮੁਖੀ ਪ੍ਰਤਿਭਾ ਦੀ ਛਾਪ ਛੱਡਣ 'ਚ ਸਮਰਥ ਹੋਵੇਗੀ।

rajwinder kaur

This news is Content Editor rajwinder kaur