ਫਰੀਦਕੋਟ 'ਚ ਕੱਬਡੀ ਖਿਡਾਰੀ ਨੂੰ ਮਾਰੀ ਗੋਲੀ

08/22/2019 11:16:46 PM

ਫਰੀਦਕੋਟ—  ਹਲਕਾ ਜੈਤੋ ਦੇ ਪਿੰਡ ਮੱਤਾ 'ਚ ਕੱਬਡੀ ਖਿਡਾਰੀ ਨੂੰ ਅਣਪਛਾਤਿਆਂ ਵਲੋਂ ਗੋਲੀ ਮਾਰਨ ਦਾ ਸਮਾਚਾਰ ਮਿਲੀਆ ਹੈ। ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਤੋਂ ਲੁਧਿਆਣਾ ਰੈਫਰ ਕੀਤਾ ਗਿਆ। ਪੀੜਤ ਖਿਡਾਰੀ ਦੀ ਪਛਾਣ ਮਨਪ੍ਰੀਤ ਸਿੰਘ ਮਨੀ ਵਜੋਂ ਹੋਈ ਜੋ ਕਿ ਆਪਣੇ 2 ਹੋਰ ਸਾਥੀਆਂ ਸਮੇਤ ਕੱਬਡੀ ਖੇਡ ਕੇ ਵਾਪਸ ਪਰਤ ਰਹੇ ਸਨ। ਜਿਨਾਂ 'ਚੋਂ ਮਨਪ੍ਰੀਤ ਮੋਟਰਸਾਈਕਲ ਚਲਾ ਰਿਹਾ ਸੀ ਤਾਂ ਇਸ ਦੌਰਾਨ ਪਿੱਛਿਓਂ ਆਏ 2 ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਜੋਂ ਉਕਤ ਕੱਬਡੀ ਖਿਡਾਰੀ ਦੇ ਸਿਰ 'ਚ ਗੋਲੀ ਲੱਗਣ ਨਾਲ ਉਸ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਹੈ। 

KamalJeet Singh

This news is Content Editor KamalJeet Singh