ਸ਼੍ਰੀ ਰਾਮਨੌਮੀ ਉਤਸਵ ਕਮੇਟੀ (ਰਜਿ.) ਵੱਲੋਂ ਸ਼੍ਰੀ ਰਾਮਨੌਮੀ ਦੀ ਵਿਸ਼ਾਲ ਤੇ ਪਵਿੱਤਰ ਸ਼ੋਭਾ ਯਾਤਰਾ ਦਾ ਆਯੋਜਨ 30 ਮਾਰਚ ਨੂੰ

03/08/2023 12:59:38 PM

ਜਲੰਧਰ (ਵੀਨਾ)–ਮੰਦਿਰ ਵੈਰਾਗੀਆਂ ਕੋਟ ਪਕਸ਼ੀਆਂ ਵਿਚ ਮੰਗਲਵਾਰ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ 30 ਮਾਰਚ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਵਿਚ ਮਹੰਤ ਪ੍ਰੇਮ ਦਾਸ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਚੋਪੜਾ ਮੁੱਖ ਮਹਿਮਾਨ ਸਨ। ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਿਆਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼ੋਭਾ ਯਾਤਰਾ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਮੰਦਿਰ ਦੇ ਪ੍ਰਧਾਨ ਅਤੇ ਸੰਚਾਲਕ ਮਹੰਤ ਪ੍ਰੇਮ ਦਾਸ ਨੇ ਸ਼੍ਰੀ ਚੋਪੜਾ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਤੋਂ ਸ਼੍ਰੀ ਚੋਪੜਾ ਨੇ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੀ ਸ਼ੋਭਾ ਯਾਤਰਾ ਲਗਾਤਾਰ ਵਿਸ਼ਾਲ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੀ ਵਿਸ਼ਾਲ ਅਤੇ ਸ਼ਾਨਦਾਰ ਸ਼ੋਭਾ ਯਾਤਰਾ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਪ੍ਰਸਿੱਧ ਹੋ ਗਈ ਹੈ।

ਇਹ ਵੀ ਪੜ੍ਹੋ : ਖ਼ਾਲਸਾਈ ਰੰਗ 'ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ, ਦੂਜੇ ਦਿਨ ਲੱਖਾਂ ਸੰਗਤਾਂ ਨੇ ਗੁਰੂ ਘਰਾਂ ’ਚ ਟੇਕਿਆ ਮੱਥਾ

ਉਨ੍ਹਾਂ ਕਿਹਾ ਕਿ ਚੋਪੜਾ ਪਰਿਵਾਰ ਧਰਮ ਦੀ ਸੱਚੀ ਸੇਵਾ ਕਰ ਰਿਹਾ ਹੈ। ਮਹੰਤ ਜੀ ਨੇ ਸ਼੍ਰੀ ਵਿਜੇ ਚੋਪੜਾ ਦੀ ਲੰਮੀ ਉਮਰ ਦੀ ਪ੍ਰਾਰਥਨਾ ਕਰਦਿਆਂ ਉਨ੍ਹਾਂ ਨੂੰ ਹਮੇਸ਼ਾ ਤੰਦਰੁਸਤ ਰਹਿਣ ਦਾ ਆਸ਼ੀਰਵਾਦ ਦਿੱਤਾ। ਉਥੇ ਹੀ, ਵਰਿੰਦਰ ਸ਼ਰਮਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 30 ਮਾਰਚ ਨੂੰ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰਧਾਨਗੀ ਵਿਚ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਬੜੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਦਿਰਾਂ ਵੱਲੋਂ ਝਾਕੀਆਂ ਸਜਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਨਾਲ ਹੀ ਨਗਰ ਨੂੰ ਪ੍ਰਭੂਮਈ ਬਣਾਉਣ ਦੇ ਟੀਚੇ ਨਾਲ ਪ੍ਰਭਾਤਫੇਰੀਆਂ ਵੀ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਮੰਦਿਰ ਵੈਰਾਗੀਆਂ ਦੇ ਮਹੰਤ ਪ੍ਰੇਮ ਦਾਸ ਜੀ ਤੋਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਨੂੰ ਮਿਲ ਰਹੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਮਹੰਤ ਜੀ ਵੀ ਤਨ-ਮਨ ਤੇ ਧਨ ਨਾਲ ਕਮੇਟੀ ਨੂੰ ਸਹਿਯੋਗ ਦਿੰਦੇ ਹਨ। ਅਵਨੀਸ਼ ਅਰੋੜਾ ਨੇ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿਚ ਸਾਰਿਆਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ। ਦੋਆਬਾ ਵੈਸ਼ਣਵ ਮੰਡਲ ਦੇ ਬੁਲਾਰੇ ਬ੍ਰਜਮੋਹਨ ਦਾਸ ਰਾਮਾਇਣੀ ਨੇ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਪ੍ਰਭੂ ਸ਼੍ਰੀ ਰਾਮ ਜੀ ਦੇ ਕੰਮ ਨੂੰ ਸੱਚੀ ਭਾਵਨਾ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਸ਼ਾਨਦਾਰ ਅਤੇ ਵਿਸ਼ਾਲ ਸ਼ੋਭਾ ਯਾਤਰਾ ਜਲੰਧਰ ਦੀ ਹੁੰਦੀ ਹੈ, ਓਨੀ ਤਾਂ ਅਯੁੱਧਿਆ ’ਚ ਵੀ ਨਹੀਂ ਨਿਕਲਦੀ। ਹੋਲੀ ਦੇ ਤਿਉਹਾਰ ਵਿਚ ਪ੍ਰਿੰਸ ਮਧੂਸੂਦਨ ਐਂਡ ਪਾਰਟੀ ਨੇ ਰਾਸਲੀਲਾ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਕੇ ਸਾਰਿਆਂ ਦਾ ਮਨ ਮੋਹ ਲਿਆ। ਉਨ੍ਹਾਂ ‘ਨੰਦ ਗਾਂਵ ਕਾ ਛੋਰਾ ਹੈ, ਬਰਸਾਨੇ ਕੀ ਛੋਰੀ ਹੈ’, ‘ਆਜ ਬ੍ਰਜ ਮੇਂ ਹੋਲੀ ਰੇ ਰਸੀਆ’, ‘ਹੋਲੀ ਖੇਡਣੀ ਹੈ ਅੱਜ ਤੇਰੇ ਨਾਲ, ਵ੍ਰਿੰਦਾਵਨ ਰਹਿਣ ਵਾਲਿਆ’ ਆਦਿ ਭਜਨ ਗਾ ਕੇ ਫੁੱਲਾਂ ਦੀ ਹੋਲੀ ਖੇਡੀ।

ਇਸ ਮੌਕੇ ਸਮੇਂ ’ਤੇ ਪੁੱਜਣ ਵਾਲੇ ਪ੍ਰਭੂ ਭਗਤਾਂ ਦੇ ਲੱਕੀ ਡਰਾਅ ਕੱਢੇ ਗਏ ਅਤੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸ਼੍ਰੀ ਚੋਪੜਾ ਨੇ ਮਹੰਤ ਪ੍ਰੇਮ ਦਾਸ ਜੀ ਨੂੰ ਉਤਸਵ ਕਮੇਟੀ ਦੇ ਮੈਂਬਰਾਂ ਨਾਲ ਸਨਮਾਨਤ ਕੀਤਾ। ਇਸ ਮੌਕੇ ਉਤਸਵ ਕਮੇਟੀ ਦੇ ਗਜੇਂਦਰ ਨਾਰੰਗ, ਧਰਮ ਵਿਵੇਕ, ਪੰਡਿਤ ਆਦਿੱਤਿਆ ਪ੍ਰਕਾਸ਼ ਸ਼ੁਕਲਾ, ਹਰਬੰਸ ਲਾਲ ਅਰੋੜਾ, ਸੁਮਿਤ ਕਾਲੀਆ, ਜੈਦੇਵ ਮਲਹੋਤਰਾ, ਅਸ਼ਵਨੀ ਬਾਵਾ, ਮੁਕੁਲ ਘਈ, ਨਵਲ ਕੰਬੋਜ, ਸੁਮੇਸ਼ ਆਨੰਦ, ਨਿਰਮਲਾ ਕੱਕੜ, ਵੰਦਨਾ ਮਹਿਤਾ ਅਤੇ ਯਸ਼ਪਾਲ ਮੌਜੂਦ ਸਨ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਦੇ ਹੋਏ ਕਤਲ ਮਗਰੋਂ ਸ਼ਹਿਰ ਪੁਲਸ ਛਾਉਣੀ 'ਚ ਤਬਦੀਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri