ਸ਼ਿਵਰਾਤਰੀ 'ਤੇ ਚਾਕਲੇਟ ਤੇ ਬਿਸਕੁਟਾਂ ਨਾਲ ਕੀਤਾ 'ਸ਼ਿਵਲਿੰਗ' ਦਾ ਸ਼ਿੰਗਾਰ

07/20/2020 12:19:15 PM

ਚੰਡੀਗੜ੍ਹ : ਸਾਵਣ ਦੇ ਪੂਰੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਮਹੀਨੇ ਦੀ ਸ਼ਿਵਰਾਤਰੀ ਦਾ ਕਾਫੀ ਮਹੱਤਵ ਮੰਨਿਆ ਜਾਂਦਾ ਹੈ। ਸਾਵਣ ਦੀ ਸ਼ਿਵਰਾਤਰੀ 'ਤੇ ਸ਼ਰਧਾਲੂ ਭਗਵਾਨ ਸ਼ਿਵ ਦੇ ਸ਼ਿਵਲਿੰਗ 'ਤੇ ਜਲ ਚੜ੍ਹਾ ਕੇ ਪੂਜਾ ਕਰਦੇ ਹਨ। ਭਗਤਾਂ ਦਾ ਮੰਨਣਾ ਹੈ ਕਿ ਇਸ ਨਾਲ ਭਗਵਾਨ ਸ਼ਿਵ ਖੁਸ਼ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਮੋਹਾਲੀ 'ਚ ਵੱਡੀ ਵਾਰਦਾਤ, ਹਸਪਤਾਲ ਦੇ ਮੇਲ ਨਰਸ ਦਾ ਬੇਰਹਿਮੀ ਨਾਲ ਕਤਲ

ਨਵਾਂਗਾਓਂ ਦੀ ਮੁੱਖ ਮਾਰਕਿਟ 'ਚ ਸਥਿਤ ਸ਼ਿਵ ਮੰਦਰ 'ਚ ਵੀ ਐਤਵਾਰ ਨੂੰ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਭਗਵਾਨ ਸ਼ਿਵ ਦੇ ਸ਼ਿਵਲਿੰਗ ਦਾ ਬਿਸਕੁਟਾਂ ਅਤੇ ਚਾਕਲੇਟਾਂ ਨਾਲ ਸ਼ਿੰਗਾਰ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ 'ਚ ਨੌਜਵਾਨ ਨੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਰੋ-ਰੋ ਸੁਣਾਈ ਜ਼ੁਲਮਾਂ ਦੀ ਕਹਾਣੀ

ਮੰਦਰ ਦੇ ਪ੍ਰਧਾਨ ਰਾਜਕੁਮਾਰ ਫ਼ੌਜੀ ਨੇ ਦੱਸਿਆ ਕਿ ਸ਼ਿਵਰਾਤਰੀ 'ਤੇ ਮੰਦਰ 'ਚ ਭਗਤਾਂ ਨੇ ਸਮਾਜਿਕ ਦੂਰੀ ਨੂੰ ਧਿਆਨ 'ਚ ਰੱਖਦਿਆਂ ਵੱਡੀ ਗਿਣਤੀ 'ਚ ਭਗਵਾਨ ਦੀ ਪੂਜਾ ਕੀਤੀ। ਸ਼ਹਿਰ ਦੇ ਦੂਜੇ ਮੰਦਰਾਂ 'ਚ ਵੀ ਲੋਕਾਂ ਨੇ ਸ਼ਿਵਲਿੰਗ 'ਤੇ ਜਲ ਚੜ੍ਹਾਇਆ ਅਤੇ ਭਗਵਾਨ ਸ਼ਿਵ ਦੀ ਪੂਜਾ-ਅਰਾਧਨਾ ਕੀਤੀ।
ਇਹ ਵੀ ਪੜ੍ਹੋ : ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ, ਮਿੱਟੀ ਦਾ ਤੇਲ ਪਾ ਖੁਦ ਨੂੰ ਸਾੜਿਆ

Babita

This news is Content Editor Babita