ਸ਼ਿਵ ਸੈਨਿਕਾਂ ਨੇ ਸਿੱਧੂ, ਰਾਣਾ ਤੇ ਵਾਲੀਆ ਦੇ ਹੋਰਡਿੰਗ ਨੂੰ ਖੱਡੇ ’ਚ ਰੱਖ ਕੇ ਕੀਤਾ ਰੋਸ ਮੁਜ਼ਾਹਰਾ

07/28/2018 6:42:05 AM

ਕਪੂਰਥਲਾ, (ਜ.ਬ.)- ਸ਼ਿਵ ਸੈਨਾ (ਬਾਲ ਠਾਕਰੇ) ਦੇ ਸੈਂਕਡ਼ੇ ਵਰਕਰਾਂ ਵੱਲੋਂ ਸ਼ਹਿਰ ਦੇ ਕਈ ਇਲਾਕਿਆਂ ’ਚ ਸਡ਼ਕਾਂ, ਸਫਾਈ, ਸਟ੍ਰੀਟ ਲਾਈਟ, ਪੀਣ ਵਾਲੇ ਪਾਣੀ ਤੇ ਸੀਵਰੇਜ ਆਦਿ ਦੀ ਵਿਵਸਥਾ ਬਹੁਤ ਹੀ ਘਟੀਆ ਹੋਣ, ਲੋਡ਼ ਅਨੁਸਾਰ ਸਫਾਈ ਸੇਵਕਾਂ ਤੇ ਸੀਵਰੇਜਮੈਨਾਂ ਦੀ ਸਥਾਈ ਭਰਤੀ ਨਾ ਕਰਨ, ਇਸ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ’ਚ ਲਗਾਤਾਰ ਵਾਧਾ ਹੋਣ ਤੇ ਉਥੇ ਹੀ ਪੰਜਾਬ ਦੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਸਰਕਾਰ, ਸਥਾਨਕ ਸਰਕਾਰਾਂ ਵਿਭਾਗ ਤੇ ਨਗਰ ਕੌਂਸਲ ਵੱਲੋਂ ਇਸਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੇ ਵਿਰੁੱਧ ਰੋਸ ਵਜੋਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਨਗਰ ਕੌਂਸਲ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਨੂੰ ‘ਖੱਡੇ’ ’ਚ ਰੱਖ ਕੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ।  ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਹੋਵੇ ਜਾਂ ਸਾਬਕਾ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਤੇ ਨਗਰ ਕੌਂਸਲ ਸ਼ਹਿਰ ਨੂੰ ‘ਵਿਨਾਸ਼ ਦੇ ਸ਼ਿਕੰਜੇ’ ’ਚੋਂ ਬਾਹਰ ਕੱਢਣ ਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਮਾਮਲੇ ’ਚ ਝੂਠੀ ਤੇ ਡ੍ਰਾਮੇਬਾਜ਼ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਾਬਕਾ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਦੀ ਤਰ੍ਹਾਂ ਸ਼ਹਿਰ ’ਚ ਲੋਡ਼ ਅਨੁਸਾਰ ਸਫਾਈ ਸੇਵਕਾਂ ਤੇ ਸੀਵਰੇਜਮੈਨਾਂ ਦੀ ਸਥਾਈ ਭਰਤੀ ਨਾ ਕਰਨਾ ਨਿੰਦਣਯੋਗ ਹੀ ਨਹੀਂ, ਸਗੋਂ ਸਫਾਈ ਵਿਵਸਥਾ ਦੇ ਲਈ ਬਹੁਤ ਹੀ ਘਾਤਕ ਵੀ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਵਿਧਾਨਸਭਾ ਹਲਕਾ ਦੇ ਹਜ਼ਾਰਾਂ ਵੋਟਰਾਂ ਨੇ ਰਾਣਾ ਗੁਰਜੀਤ ਸਿੰਘ ਦਾ ਵਿਧਾਇਕ ਬਣਨ ਤੋਂ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਬਣਨ ਤਕ ਦਾ ਸੁਪਨਾ ਪੂਰਾ ਕਰ ਦਿੱਤਾ ਪਰ ਉਹ ਸ਼ਹਿਰ ਦੇ ਵਿਕਾਸ ਹੋਣ ਦਾ ਲੋਕਾਂ ਦਾ ਸੁਪਨਾ ਅੱਜ ਤਕ ਪੂਰਾ ਨਹੀਂ ਕਰ ਸਕੇ। 
 ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਤੇ ਨਗਰ ਕੌਂਸਲ ਨੇ ਸ਼ਹਿਰ ਤੇ ਉਸਦੇ ਆਸਪਾਸ ਦੇ ਇਲਾਕਿਆਂ ਨੂੰ ‘ਨਰਕ ਦੇ ਚੱਕਰਵਿਊ’ ’ਚੋਂ ਬਾਹਰ ਕੱਢਣ, ਲੋਡ਼ ਦੇ ਅਨੁਸਾਰ ਸਫਾਈ ਸੇਵਕਾਂ ਤੇ ਸੀਵਰੇਜਮੈਨਾਂ ਦੀ ਸਥਾਈ ਭਰਤੀ ਕਰਨ ਤੇ ਇਸ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਜਲਦੀ ਹੀ ਕੋਈ ਸਪੱਸ਼ਟ, ਕ੍ਰਾਂਤੀਕਾਰੀ ਤੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰ ਕੇ ਉਸਨੂੰ ਅੰਜਾਮ ਤਕ ਨਾ ਪਹੁੰਚਾਇਆ ਤਾਂ ਸ਼ਿਵ ਸੈਨਾ (ਬਾਲ ਠਾਕਰੇ) ਉਨ੍ਹਾਂ ਵਿਰੁੱਧ ਇਸ ਤੋਂ ਵੀ ਜ਼ਿਆਦਾ ਤਿੱਖਾ ਰੋਸ ਮੁਜ਼ਾਹਰਾ ਕਰਨ ਤੋਂ ਵੀ ਕਦੀ ਪਿੱਛੇ ਨਹੀਂ ਹਟੇਗੀ। 
ਇਸ ਮੌਕੇ ਸ਼ਿਵ ਸੈਨਾ ਆਗੂ ਤਰਸੇਮ ਲਾਲ, ਯੋਗੇਸ਼ ਸੋਨੀ, ਰਜਿੰਦਰ ਵਰਮਾ, ਰਾਜੂ ਡਾਂਗ, ਇੰਦਰਪਾਲ, ਲਵਲੇਸ਼ ਢੀਂਗਰਾ, ਧਰਮਿੰਦਰ ਕਾਕਾ, ਮਨੂੰ ਪੁਰੀ, ਮੁਕੇਸ਼ ਕਸ਼ਯਪ, ਸਚਿਨ ਬਹਿਲ, ਅਸ਼ੋਕ ਭਗਤ, ਰਜਿੰਦਰ ਕੋਹਲੀ, ਬਲਵੀਰ (ਡੀ. ਸੀ), ਸੁਨੀਲ ਸਹਿਗਲ, ਪਿੰਟਾ ਪਹਿਲਵਾਨ, ਸੁਰੇਸ਼ ਪਾਲੀ, ਸੰਜੀਵ ਖੰਨਾ, ਰਜੇਸ਼ ਕਨੌਜੀਆ (ਸ਼ੇਖੂਪੁਰ), ਦੀਪਕ ਵਿਗ, ਮੁਨੀ ਲਾਲ ਕਨੌਜੀਆ,  ਮਿੰਟੂ ਗੁਪਤਾ, ਬਲਵਿੰਦਰ ਭੰਡਾਰੀ, ਸੰਜੈ ਵਿਗ, ਦੀਵਾਨ ਚੰਦ ਕਨੌਜੀਆ, ਕਰਨ ਜੰਗੀ, ਹਰਦੇਵ ਰਾਜਪੂਤ, ਸਤੀਸ਼  ਬਾਲੀ, ਸੁਨੀਲ ਕਸ਼ਯਪ, ਰਿੰਕੂ ਭੰਡਾਰੀ, ਅਮਨ, ਨੀਰਜ, ਤੋਹਿਤ ਖਾਨ, ਦੀਪਕ ਕਨੌਜੀਆ, ਨਰਿੰਦਰ ਲੱਬੀ, ਮੁਹੰਮਦ ਕਾਸਿਬ, ਸੰਜੀਵ ਕੁਮਾਰ, ਰਘੂ ਮੇਹਰਾ ਤੇ ਤੁਸ਼ਾਰ ਆਦਿ ਹਾਜ਼ਰ ਸਨ।