ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ

03/18/2018 8:29:08 AM

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ (ਰਿਟਾ.) ਜਨਰਲ ਜੇ. ਜੇ. ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਸਾਬਕਾ ਸੈਨਿੰਕ ਵਿੰਗ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 
ਜਾਣਕਾਰੀ ਦਿੰਦਿਆਂ (ਰਿਟਾ.) ਜਨਰਲ ਜੇ. ਜੇ. ਸਿੰਘ ਨੇ ਦੱਸਿਆ ਕਿ ਜਾਰੀ ਸੂਚੀ ਅਨੁਸਾਰ ਇੰਜੀਨੀਅਰ (ਰਿਟਾ.) ਗੁਰਜਿੰਦਰ ਸਿੰਘ ਸਿੱਧੂ ਬਰਨਾਲਾ ਨੂੰ ਇਸ ਵਿੰਗ ਦਾ ਮੁੱਖ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਕੈਪਟਨ (ਰਿਟਾ.) ਗੁਰਮੀਤ ਸਿੰਘ ਰੋਪੜ ਅਤੇ ਕੈਪਟਨ (ਰਿਟਾ.) ਸਰਦਾਰਾ ਸਿੰਘ ਨਵਾਂਸ਼ਹਿਰ ਨੂੰ ਸਾਬਕਾ ਸੈਨਿਕ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬ੍ਰਿਗੇਡੀਅਰ (ਰਿਟਾ.) ਜੀ. ਜੇ. ਸਿੰਘ ਅਤੇ ਕੈਪਟਨ (ਰਿਟਾ.) ਜੇ. ਐੱਸ. ਜਲੱਜਣ ਨੂੰ ਸਾਬਕਾ ਸੈਨਿਕ ਵਿੰਗ ਦਾ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। 
ਇਸੇ ਤਰ੍ਹਾਂ ਕੈਪਟਨ (ਰਿਟਾ.) ਪ੍ਰੀਤਮ ਸਿੰਘ ਲੁਧਿਆਣਾ, ਵਾਰੰਟ ਅਫਸਰ (ਰਿਟਾ.) ਗੁਰਮੇਲ ਸਿੰਘ ਸੰਗਤਪੁਰਾ ਮੋਗਾ ਅਤੇ ਸਾਰਜੈਂਟ (ਰਿਟਾ.) ਜਗਜੀਤ ਸਿੰਘ ਕੋਹਲੀ ਸੰਗਰੂਰ ਅਤੇ ਸੂਬੇਦਾਰ ਸੁਖਪਾਲ ਸਿੰਘ ਫਤਿਹਗੜ੍ਹ ਨੂੰ ਇਸ ਵਿੰਗ ਦੇ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ (ਰਿਟਾ.) ਹੌਲਦਾਰ ਮੁਨਸ਼ੀ ਮਸੀਹ ਅੰਮ੍ਰਿਤਸਰ, ਸੂਬੇਦਾਰ (ਰਿਟਾ.) ਦੀਦਾਰ ਸਿੰਘ ਗੁਰਦਾਸਪੁਰ, ਕੈਪਟਨ (ਰਿਟਾ.) ਸਵਰਨ ਸਿੰਘ ਜ਼ੀਰਾ ਅਤੇ ਸਿਪਾਹੀ ਸਵਰਨ ਸਿੰਘ ਪੱਪੂ ਘਰਿਆਲਾ ਤਰਨਤਾਰਨ ਨੂੰ ਸਾਬਕਾ ਸੈਨਿਕ ਵਿੰਗ ਦੇ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। 
ਜਿਨ੍ਹਾਂ ਸਾਬਕਾ ਸੈਨਿਕਾਂ ਨੂੰ ਇਸ ਵਿੰਗ ਦੀ ਵਰਕਿੰਗ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਵਿਚ ਸੂਬੇਦਾਰ ਮੇਜਰ (ਰਿਟਾ.) ਦਇਆ ਸਿੰਘ ਮੂਸਾ ਤਰਨਤਾਰਨ, ਹੌਲਦਾਰ (ਰਿਟਾ.) ਪਿਆਰਾ ਸਿੰਘ ਪਟਿਆਲਾ, ਕੈਪਟਨ (ਰਿਟਾ.) ਅਜੀਤ ਸਿੰਘ ਰੋਪੜ, ਕੈਪਟਨ (ਰਿਟਾ.) ਇਸ਼ਬੀਰ ਸਿੰਘ ਸੰਧੂ, ਆਨਰੇਰੀ ਲੈਫਟੀਨੈਂਟ ਭੋਲਾ ਸਿੰਘ ਸਿੱਧੂ, ਸਾਰਜੈਂਟ (ਰਿਟਾ.) ਰਵਿੰਦਰ ਸਿੰਘ ਗਿੱਲ ਲੁਧਿਆਣਾ ਅਤੇ ਅਨੋਖ ਸਿੰਘ ਸੰਗਰੂਰ ਦੇ ਨਾਂ ਸ਼ਾਮਲ ਹਨ। 
ਜਿਨ੍ਹਾਂ ਆਗੂਆਂ ਨੂੰ ਜ਼ਿਲਾ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿਚ ਸੂਬੇਦਾਰ (ਰਿਟਾ.) ਸਰਬਜੀਤ ਸਿੰਘ ਪੰਡੋਰੀ ਜ਼ਿਲਾ ਬਰਨਾਲਾ, ਨਾਇਬ ਸੂਬੇਦਾਰ (ਰਿਟਾ.) ਬਲਦੇਵ ਸਿੰਘ ਪ੍ਰਧਾਨ ਜ਼ਿਲਾ ਬਠਿੰਡਾ, ਸੂਬੇਦਾਰ (ਰਿਟਾ.) ਗੁਰਨਾਹਰ ਸਿੰਘ ਜ਼ਿਲਾ ਪ੍ਰਧਾਨ ਪਟਿਆਲਾ, ਕੈਪਟਨ (ਰਿਟਾ.) ਮੁਲਤਾਨ ਸਿੰਘ ਰਾਣਾ ਜ਼ਿਲਾ ਪ੍ਰਧਾਨ ਰੋਪੜ, ਫਲਾਈਟ ਲੈਫਟੀਨੈਂਟ (ਰਿਟਾ.) ਸੁਖਦਰਸ਼ਨ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਸੰਗੂਰਰ ਦੇ ਨਾਂ ਸ਼ਾਮਲ ਹਨ।