ਰੈਲੀ ਲਈ ਜਥੇਦਾਰਾਂ ਨੂੰ ਵੱਖਰੇ ਹੀ ਢੰਗ ''ਚ ਪਾਰਟੀ ਆਗੂ ਬੁਢਲਾਡਾ ਤੋਂ ਲੈ ਕੇ ਪਹੁੰਚੇ ਚੰਡੀਗੜ੍ਹ

03/20/2018 7:14:07 PM

ਬੁਢਲਾਡਾ (ਮਨਜੀਤ)— ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਸਮੁੱਚੇ ਪੰਜਾਬ ਦੇ ਅਕਾਲੀ ਚੰਡੀਗੜ੍ਹ ਦੀ ਧਰਤੀ 'ਤੇ ਨਜ਼ਰ ਆਉਣ ਲਈ ਹਰ ਤਰ੍ਹਾਂ ਦੀ ਡਿਊਟੀ ਪਾਰਟੀ ਆਗੂਆਂ ਵੱਲੋਂ ਵਰਕਰਾਂ ਦੀ ਲਾਈ ਗਈ ਸੀ ਪਰ ਬੁਢਲਾਡਾ ਹਲਕੇ 'ਚੋਂ ਪਾਰਟੀ ਵਰਕਰਾਂ ਨੂੰ ਚੰਡੀਗੜ੍ਹ ਲੈ ਕੇ ਜਾਣ ਦਾ ਇਕ ਨਵਾਂ ਅਤੇ ਅਨੋਖਾ ਢੰਗ ਅਪਣਾਇਆ ਗਿਆ। ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਅਤੇ ਜ਼ਿਲਾ ਪ੍ਰਧਾਨ ਦਿਹਾਤੀ ਗੁਰਮੇਲ ਸਿੰਘ ਫਫੜੇ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਨਿਸ਼ਚਿਤ ਸਥਾਨ 'ਤੇ ਸਵੇਰੇ 7 ਵਜੇ ਤੱਕ ਪਹੁੰਚਣ ਵਾਲੀਆਂ ਗੱਡੀਆਂ ਦੇ ਇੰਚਾਰਜ ਜਥੇਦਾਰਾਂ ਨੂੰ ਲੱਕੀ ਡਰਾਅ ਰਾਹੀਂ ਪਹਿਲਾਂ ਖਿਤਾਬ ਟਰੱਕ ਯੂਨੀਅਨ ਬੁਢਲਾਡਾ ਦੇ ਸਾਬਕਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਰੱਲੀ ਨੂੰ ਦਿੱਤਾ ਗਿਆ ਅਤੇ ਅੱਗੇ ਤੋਂ ਵੀ ਸਮੇਂ ਸਿਰ ਪਹੁੰਚਣ ਵਾਲੀਆਂ ਪਿੰਡਾਂ ਦੀਆਂ ਇਕਾਈਆਂ ਨੂੰ ਇਸ ਤਰ੍ਹਾਂ ਦੇ ਇਨਾਮ ਦੇ ਕੇ ਨਿਵਾਜਿਆ ਜਾਵੇਗਾ। 
ਪਿੰਡ ਰੱਲੀ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਕਿਹਾ ਕਿ ਜੇਤੂ ਇਨਾਮ ਨੂੰ ਉਹ ਲੋਕ ਭਲਾਈ ਕੰਮਾਂ 'ਤੇ ਖਰਚ ਕਰਨਗੇ। ਇਸ ਮੌਕੇ ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਜਗਮੇਲ ਸਿੰਘ ਮੇਲਾ, ਸਾਬਕਾ ਪੰਚ ਬਲੋਰ ਸਿੰਘ, ਜਥੇਦਾਰ ਬਲਦੇਵ ਸਿੰਘ ਸਿਰਸੀਵਾਲਾ, ਗੁਰਦੀਪ ਸਿੰਘ ਟੋਡਰਪੁਰ, ਜਥੇਦਾਰ ਜੋਗਾ ਸਿੰਘ, ਜਗਸੀਰ ਸਿੰਘ ਅੱਕਾਂਵਾਲੀ, ਸਰਪੰਚ ਦਰਸ਼ਨ ਸਿੰਘ ਗੰਢੂ ਕਲਾਂ, ਸ਼ਾਮ ਲਾਲ ਧਲੇਵਾਂ, ਜਗਤਾਰ ਸਿੰਘ ਗੁਰਨੇ ਕਲਾਂ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਸ਼ਾਮਲ ਹੋਏ।