ਸਰਕਾਰੀ ਜਬਰ ਅੱਗੇ ਅਕਾਲੀ ਨਾ ਝੁਕੇ ਨੇ ਨਾ ਝੁਕਣਗੇ: ਬਲਵਿੰਦਰ ਸਿੰਘ ਭੂੰਦੜ

12/09/2017 6:40:56 PM

ਮਾਨਸਾ/ਬੁਢਲਾਡਾ (ਸੰਦੀਪ ਮਿੱਤਲ/ਮਨਜੀਤ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰੀ ਕੌਮੀ ਮੀਤ ਪ੍ਰਧਾਨ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕਤੰਤਰ ਤਰੀਕੇ ਨਾਲ ਹੁੰਦੀਆਂ ਆਈਆਂ ਚੋਣਾਂ ਗੋਲੀਆਂ ਅਤੇ ਡਾਂਗਾਂ ਨਾਲ ਜਿੱਤਣ ਲਈ ਲੋਕਤੰਤਰ ਦਾ ਘਾਣ ਕਰਦਿਆਂ ਹੋਇਆ ਅਕਾਲੀ ਉਮੀਦਵਾਰਾਂ ਦੇ ਕਾਗਜ ਰੱਦ ਕੀਤੇ ਗਏ ਅਤੇ ਪਾੜੇ ਗਏ। ਇਸ ਦੇ ਨਾਲ ਹੀ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਝੂਠੇ ਪਰਚੇ ਦਰਜ ਕੀਤੇ ਗਏ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਰਦਾਸ਼ਤ ਨਾ ਕਰਦਿਆਂ ਹੋਇਆ ਆਪਣੇ ਹੱਕਾਂ ਅਤੇ ਲੋਕਤੰਤਰ ਦੀ ਬਹਾਲੀ ਲਈ ਸੜਕਾਂ 'ਤੇ ਧਰਨੇ ਲਾਏ ਸਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਦੇ ਸੰਘਰਸ਼ ਨੂੰ ਦੇਖਦਿਆਂ ਹੋਇਆਂ ਕਾਂਗਰਸ ਸਰਕਾਰ ਨੇ ਗੋਡੇ ਟੇਕਦਿਆਂ ਹੋਇਆ ਕਾਫੀ ਮੰਗਾਂ ਨੂੰ ਪ੍ਰਵਾਨ ਕਰ ਲਿਆ ਪਰ ਜੇਤੂ ਨਾਅਰਿਆਂ ਜੈਕਾਰਿਆਂ ਨੂੰ ਨਾ ਬਰਦਾਸ਼ਤ ਕਰਦੇ ਹੋਏ ਕੈਪਟਨ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਸਾਡੇ ਸਾਰਿਆਂ 'ਤੇ ਪਰਚੇ ਦਰਜ ਕਰ ਦਿੱਤੇ ਪਰ ਅਸੀਂ ਸਰਕਾਰੀ ਤਸ਼ੱਦਦ ਦੇ ਅੱਗੇ ਨਾ ਝੁਕੇ ਹਾਂ ਨਾ ਝੁਕਾਂਗੇ। ਭੂੰਦੜ ਨੇ ਅਫਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਕਾਲੀ ਸਰਕਾਰ ਬਣਦਿਆਂ ਹੀ ਝੁਠੇ ਪਰਚੇ ਦਰਜ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਬਕ ਸਿਖਾਉਣ ਲਈ ਇਕ ਵਿਸ਼ੇਸ਼ ਕਮਿਸ਼ਨ ਦਾ ਗਠਨ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਅਕਾਲੀਆਂ ਨੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਧਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀਂ ਦਾ ਵੀ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜੇ ਆਪਣੇ ਚਹੇਤਿਆਂ ਨੂੰ ਕੌਂਸਲਰ ਬਣਾਉਣਾ ਹੈ ਤਾਂ ਚੋਣਾਂ ਦੀ ਕੀ ਲੋੜ ਹੈ ਤਾਂ ਸਿੱਧੀਆਂ ਹੀ ਨੋਮੀਨੇਸ਼ਨਾ ਕੀਤੀਆਂ ਜਾਣ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰੀ ਨੇਤਾ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਜਿਲ੍ਹਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ, ਜਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸੁਰਜੀਤ ਸਿੰਘ ਰਾਏਪੁਰ, ਜਿਲ੍ਹਾ ਯੂਥ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ, ਮਾਲਵਾ ਜੋਨ ਦੇ ਮੀਤ ਪ੍ਰਧਾਨ ਰਘਵੀਰ ਸਿੰਘ ਮਾਨਸਾ, ਇਸਤਰੀ ਆਗੂ ਸਿਮਰਜੀਤ ਕੋਰ ਸਿੰਮੀ, ਸੂਰਜ ਕੋਰ ਖਿਆਲਾ, ਰੇਸ਼ਮ ਸਿੰਘ ਬਣਾਂਵਾਲੀ, ਨੰਬਰਦਾਰ ਗੁਰਤੇਜ ਸਿੰਘ, ਹਰਮਨਜੀਤ ਸਿੰਘ ਭੰਮਾ, ਮੇਵਾ ਸਿੰਘ ਬਾਂਦਰਾ, ਚੇਅਰਮੈਨ ਜਗਦੀਪ ਸਿੰਘ, ਜਗਸੀਰ ਸਿੰਘ ਅੱਕਾਂਵਾਲੀ, ਸਿਕੰਦਰ ਸਿੰਘ ਰਿਓਂਦ, ਬਿੰਦਰ ਮੰਘਾਣੀਆਂ, ਬਿੱਕਰ ਸਿੰਘ ਮੰਘਾਣੀਆਂ, ਸੰਦੀਪ ਸਿੰਘ ਅੱਕਾਂਵਾਲੀ ਆਦਿ ਆਗੂਆਂ ਨੇ ਵੀ ਕਾਂਗਰਸ ਸਰਕਾਰ ਦੀ ਜਮ ਕੇ ਨੁਕਤਾ ਚੀਨੀ ਕੀਤੀ।