ਲੋਕ ਸਭਾ ਚੋਣਾਂ ਦੌਰਾਨ ਦਿੱਤਾ ਜਾਵੇਗਾ ਕਾਂਗਰਸ ਨੂੰ ਕਰਾਰਾ ਝਟਕਾ : ਸੁਖਬੀਰ ਬਾਦਲ

03/03/2018 6:17:25 PM

ਚੰਡੀਗੜ੍ਹ/ਮਾਨਸਾ (ਸੰਦੀਪ ਮਿੱਤਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜੱਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਜ਼ਿਲਾ ਮਾਨਸਾ ਦੀ ਦੂਜੀ ਸੂਚੀ ਜਾਰੀ ਕੀਤੀ। ਅੱਜ ਪਾਰਟੀ ਦਫ਼ਤਰ ਤੋਂ ਦੂਜੀ ਸੂਚੀ ਜਾਰੀ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਸ਼ਹਿਰੀ ਸਰਕਲ ਪ੍ਰਧਾਨਾਂ ਦੀ ਸੂਚੀ ’ਚ ਰੱਖਿਆ ਗਿਆ ਹੈ, ਉਨ੍ਹਾਂ ’ਚ ਬਲਵਿੰਦਰ ਸਿੰਘ ਕਾਕਾ ਮਾਨਸਾ ਸ਼ਹਿਰੀ 1, ਤਰਸੇਮ ਚੰਦ ਮਿੱਢਾ ਸ਼ਹਿਰੀ 2, ਅਜੇ ਕੁਮਾਰ ਨੀਟਾ ਸ਼ਹਿਰੀ ਸਰਦੂਲਗੜ•, ਰਜਿੰਦਰ ਕੁਮਾਰ ਬਿੱਟੂ ਚੌਧਰੀ ਬੁਢਲਾਡਾ ਸ਼ਹਿਰੀ 1, ਰਘਵੀਰ ਸਿੰਘ ਚਹਿਲ ਬੁਢਲਾਡਾ ਸ਼ਹਿਰੀ 2, ਭੀਮ ਸੈਨ ਬਾਂਸਲ ਭੀਖੀ ਸ਼ਹਿਰੀ 1, ਜਗਸੀਰ ਸਿੰਘ ਜੱਗਾ ਨੰਬਰਦਾਰ ਭੀਖੀ ਸ਼ਹਿਰੀ 2, ਮਾ. ਸੁਖਦੇਵ ਸਿੰਘ ਸ਼ਹਿਰੀ ਜੋਗਾ, ਪਵਨ ਕੁਮਾਰ ਬੁੱਗਨ ਸ਼ਹਿਰੀ ਬੋਹਾ, ਵਰਿੰਦਰ ਸਿੰਗਲਾ ਬਰੇਟਾ ਸ਼ਹਿਰੀ 1 ਅਤੇ ਸਿਕੰਦਰ ਸਿੰਘ ਬਰੇਟਾ ਸ਼ਹਿਰੀ 2 ਹੋਣਗੇ। ਸੁਖਬੀਰ ਬਾਦਲ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਹਲਕਾ ਮਾਨਸਾ ਸ਼ਹਿਰੀ ਦੀ ਐਗਜੈਕਟਿਵ ਕਮੇਟੀ ਵਿਚ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ’ਚ ਡਾ. ਲਖਵਿੰਦਰ ਸਿੰਘ ਮੂਸਾ, ਗੁਰਦੀਪ ਸਿੰਘ ਦੀਪ, ਬਲਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਸਿੱਧੂ, ਜਗਪ੍ਰੀਤ ਸਿੰਘ ਜੱਗ, ਜਸਵਿੰਦਰ ਸਿੰਘ ਜੱਸੀ, ਹਰਮਨਜੀਤ ਸਿੰਘ ਭੰਮਾ, ਗੁਰਜੰਟ ਸਿੰਘ, ਗੁਰਮੇਲ ਸਿੰਘ, ਗੁਰਦੀਪ ਸਿੰਘ ਸੇਖੋ, ਬਿੰਦਰ ਸਿੰਘ ਰਿੰਪੀ, ਜੁਗਰਾਜ ਸਿੰਘ ਰਾਜੂ ਦਰਾਕਾ, ਸੁਖਜਿੰਦਰ ਸਿੰਘ ਸਮਰਾਉ, ਜਗਸੀਰ ਸਿੰਘ ਲੀਲਾ ਭੀਖੀ, ਵਿਜੇ ਕੁਮਾਰ ਭੀਖੀ, ਮਾ. ਸੁਖਦੇਵ ਸਿੰਘ ਜੋਗਾ, ਜਗਤਾਰ ਸਿੰਘ ਦਿਓਲ, ਗੁਰਜੀਤ ਸਿੰਘ ਧੁਰਕੋਟੀਆ, ਗੁਰਚਰਨ ਸਿੰਘ, ਕੇਵਲ ਸਿੰਘ ਜੋਗਾ ਐ¤ਮ.ਸੀ, ਆਸ਼ੂ ਕੁਮਾਰ ਅਰੋੜਾ, ਐਡਵੋਕੇਟ ਕਾਕਾ ਸਿੰਘ ਮਠਾੜੂ, ਰਜਿੰਦਰ ਕੁਮਾਰ, ਰਾਜੀਵ ਕੁਮਾਰ ਗਰਗ ਅਤੇ ਸੁਖਦੇਵ ਸਿੰਘ ਪਰਮੀ ਹੋਣਗੇ। ਉਨ੍ਹਾਂ ਦੱਸਿਆ ਕਿ ਬਾਕੀ ਜ਼ਿਲਿਆਂ ਅਤੇ ਸਾਰੇ ਹਲਕਾ ਪੱਧਰ ਦੀਆਂ ਐਗਜੈਕਟਿਵ ਕਮੇਟੀਆਂ ਦਾ ਜਲਦ ਐਲਾਨ ਕੀਤਾ ਜਾਵੇਗਾ। ਅਖੀਰ ਵਿਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕਰਦਾ ਹੋਇਆ ਕਾਂਗਰਸ ਨੂੰ ਕਰਾਰਾ ਝਟਕਾ ਦੇਵੇਗਾ।