ਕਿਸਾਨ ਹਨ ਖੇਤੀ ਬਿੱਲ ਦੇ ਵਿਰੋਧ ’ਚ, ਮੈਂ ਨਹੀਂ : ਹਰਸਿਮਰਤ ਬਾਦਲ

09/21/2020 10:53:34 PM

ਲੁਧਿਆਣਾ(ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਖੇਤੀ ਆਰਡੀਨੈਂਸ ਬਿੱਲ ਦਾ ਵਿਰੋਧ ਕੀਤਾ ਹੈ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਇਸ ’ਤੇ ਵਿਰੋਧ ਵੀ ਜਤਾ ਦਿੱਤਾ ਗਿਆ ਹੈ ਪਰ ਸੋਸ਼ਲ ਮੀਡੀਆ ’ਤੇ ਇਕ ਪੱਤਰਕਾਰ ਨਾਲ ਬੀਬੀ ਹਰਸਿਮਰਤ ਦੀ ਖੇਤੀ ਬਿੱਲਾਂ ਬਾਰੇ ਇਕ ਇੰਟਰਵਿਊ ਦੀ ਕਲਿੱਪ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ। ਇਸ ਇੰਟਰਵਿਊ ’ਚ ਬੀਬੀ ਬਾਦਲ ਖੇਤੀ ਆਰਡੀਨੈਂਸ ਬਿੱਲ ’ਤੇ ਯੂ. ਟਰਨ ਲੈਂਦੇ ਹੋਏ ਦੇਖੀ ਜਾ ਰਹੀ ਹੈ।  ਇਸ ਵੀਡੀਓ ’ਚ ਬੀਬੀ ਬਾਦਲ ਨੇ ਇਕ ਸਵਾਲ ਦੇ ਜਵਾਬ ’ਚ ਇਹ ਆਖ ਦਿੱਤਾ ਕਿ ਮੈਂ ਖੇਤੀ ਆਰਡੀਨੈਂਸ ਬਿੱਲ ਦੇ ਵਿਰੋਧ ’ਚ ਨਹੀਂ, ਸਗੋ ਕਿਸਾਨ ਉਸ ਦੇ ਵਿਰੋਧ ’ਚ ਹਨ।
ਹਾਲਾਂਕਿ ਬੀਬੀ ਬਾਦਲ ਵਲੋਂ ਉਕਤ ਬਿਆਨ ਦਿੱਤੇ ਜਾਣ ਦੇ ਬਾਅਦ ਹੀ ਇਹ ਕਲਿੱਪ ਖਤਮ ਹੋ ਜਾਂਦਾ ਹੈ। ਇਸ ਕਾਰਣ ਬੀਬੀ ਬਾਦਲ ਦੇ ਇਸ ਬਿਆਨ ਬਾਰੇ ਉਨ੍ਹਾਂ ਨੇ ਅੱਗੇ ਕੀ ਕਿਹਾ ਹੈ, ਉਸ ਬਾਰੇ ਇਸ ਵੀਡੀਓ ਕਲਿੱਪ ’ਚ ਨਹੀਂ ਦਿਖਾਇਆ ਗਿਆ ਹੈ। ਇਸ ਕਲਿੱਪ ’ਚ ਪੂਰੀ ਜਾਣਕਾਰੀ ਨਾ ਹੋਣ ਕਾਰਣ ਉਨ੍ਹਾਂ ਦੇ ਉਕਤ ਬਿਆਨ ਬਾਰੇ ਅਸਲ ’ਚ ਕੀ ਵਿਚਾਰ ਹਨ, ਇਸ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ ਹੈ। 

Deepak Kumar

This news is Content Editor Deepak Kumar