ਪਾਕਿਸਤਾਨ ''ਚ ਹਿੰਦੂ ਸੈਨਿਕਾਂ ਨੂੰ ਨਹੀਂ ਮਿਲਦਾ ਸ਼ਹੀਦ ਦਾ ਦਰਜਾ

05/24/2017 3:28:20 PM

ਅੰਮ੍ਰਿਤਸਰ - ਪਾਕਿਸਤਾਨ 'ਚ ਹਿੰਦੂ ਪਰਿਵਾਰਾਂ ਦਾ ਜ਼ਬਦਸਤੀ ਧਰਮ ਬਦਲਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਹਨ। ਹੁਣ ਗੱਲ ਸਾਹਮਣੇ ਆਈ ਹੈ ਕਿ ਉੱਥੋ ਦੇ ਹਿੰਦੂ ਸੈਨਿਕਾਂ ਨੂੰ ਕਿਸੇ ਵੀ ਸੂਰਤ 'ਚ ਸ਼ਹੀਦ ਦੀ ਦਰਜੀ ਨਹੀਂ ਦਿੱਤਾ ਜਾਂਦਾ। 
ਇਕ ਮਾਮਲੇ 'ਚ ਪਾਕਿਸਤਾਨੀ ਹਿੰਦੂ ਪਰਿਵਾਰ ਨੇ ਇਸ ਤਰ੍ਹਾਂ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ 'ਚ ਪਰਿਵਾਰ ਵੱਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ ਪਾਕਿਸਤਾਨ 'ਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘਰ ਦਾ ਇਕ ਵਿਅਕਤੀ ਪਾਕਿਸਤਾਨੀ ਸੈਨਾ ਦਾ ਜਵਾਨ ਸੀ। ਤਿੰਨ ਦਿਨ ਪਹਿਲਾਂ ਉਹ ਸ਼ਹੀਦ ਤਾਂ ਹੋਇਆ, ਪਰ ਉਸ ਨੂੰ ਸਰਕਾਰ ਨੇ ਸ਼ਹੀਦ ਨਹੀਂ ਮੰਨਿਆ।
ਪਾਕਿ ਸੈਨਾ 'ਚ ਸ਼ਾਮਲ ਹਿੰਦੂ ਸੈਨਿਕ ਸ਼ਾਦੀ ਲਾਲ (ਨਿਵਾਸੀ ਪਿੰਡ ਮਿੱਠੀ, ਸਿੰਧ) ਤਿੰਨ ਦਿਨ ਪਹਿਲਾਂ ਸ਼ਹੀਦ ਹੋ ਗਿਆ, ਪਰ ਪਾਕਿ ਨੇ ਸ਼ਾਦੀ ਲਾਲ ਦੇ ਪਰਿਵਾਰ ਨਾਸ ਸੰਪਰਕ ਤੱਕ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਪਾਕਿ ਸੈਨਾ ਦੇ ਨਿਯਮਾਂ ਤਹਿਤ ਸਲਾਮੀ ਦਿੱਤੀ ਗਈ। 
ਇੱਥੋ ਤੱਕ ਕਿ ਹਿੰਦੂ ਧਰਮ ਦੇ ਮੁਤਾਬਕ ਅੰਤਿਮ ਸੰਸਕਾਰ ਦੀ ਥਾਂ ਦਫਨਾ ਦਿੱਤਾ ਗਿਆ। ਸ਼ਾਦੀ ਲਾਲ ਦੇ ਭਰਾ ਲਾਲ ਚੰਦ ਨੇ ਭਾਰਤ ਸਰਕਾਰ ਤੋਂ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਪਾਕਿ 'ਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਪਰਿਵਾਰਾਂ 'ਤੇ ਜ਼ੁਲਮ ਹੋ ਰਿਹਾ ਹੈ। 
ਸੰਸਥਾ ਨੇ ਨਵਾਜ ਸ਼ਰੀਫ ਨੂੰ ਲਿਖਿਆ ਪੱਤਰ 
ਪਾਕਿਸਤਾਨ 'ਚ ਵਸੇ ਹਿੰਦੂਆਂ ਦੀ ਅਵਾਜ਼ ਉਠਾਉਣ ਵਾਲੇ ਸਮਾਜਿਕ ਕਰਮਚਾਰੀ ਅੰਮ੍ਰਿਤਸਰ ਨਿਵਾਸੀ ਸੁਰਿੰਦਰ ਨੇ ਦੱਸਿਆ ਕਿ ਪਕਿ 'ਚ ਹਿੰਦੂ ਪਰਿਵਾਰਾਂ 'ਤੇ ਹੋ ਰਹੇ ਜ਼ੁਲਮਾਂ ਨੂੰ ਸਹਿਣ ਨਹੀਂ ਕੀਤਾ ਜਾ ਜਾਵੇਗਾ। ਉਨ੍ਹਾਂ ਵੱਲੋਂ ਸੰਚਾਲਿਤ ਸੰਸਥਾ ਅੰਤਰਾਸ਼ਟਰੀ ਹਿਊਮਨ ਰਾਇਟਸ ਨੇ ਮਾਮਲੇ 'ਚ ਪਾਕਿ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਚਿੱਠੀ ਲਿਖੀ ਹੈ। ਸ਼ਾਦੀ ਲਾਲ ਦੇ ਭਰਾ ਲਾਲ ਚੰਦ ਦਾ ਕਹਿਣਾ ਹੈ ਕਿ ਸਾਨੂੰ ਸ਼ਹਾਦਤ ਦਾ ਮੁੱਲ ਨਹੀਂ ਚਾਹੀਦਾ, ਪਰ ਦੁਨੀਆਂ ਇਹ ਤਾਂ ਜਾਣੇ ਕਿ ਪਾਕਿ 'ਚ ਹਿੰਦੂ 'ਤੇ ਜ਼ੁਲਮ ਕਰਨ ਵਾਲੇ ਫਿਰਕਾਪ੍ਰਸਤ ਲੋਕ ਹਨ। ਸ਼ਾਦੀ ਲਾਲ ਨੇ ਤਿੰਨ ਘੰਟੇ ਤੱਕ ਪਾਕਿ ਲਈ ਜ਼ਿੰਦਗੀ ਅਤੇ ਮੌਤ ਨਾਲ ਲੜਦੇ ਹੋਏ ਇਕੱਲੇ ਹੀ ਮੋਰਚਾ ਸੰਭਾਲਿਆ। ਅੱਤਵਾਦੀਆਂ ਦੀ ਗਿਣਤੀ ਕਰੀਬ ਇੱਕ ਦਰਜਨ ਸੀ। ਸ਼ਾਦੀ ਲਾਲ ਦੇ ਲੱਗੀਆਂ ਗੋਲੀਆਂ ਦੀ ਗਿਣਤੀ ਕਰਨਾ ਪਾਕਿ ਸੈਨੀਕਾਂ ਲਈ ਮੁਸ਼ਕਲ ਸੀ। ਇਨ੍ਹਾਂ ਹਲਾਤਾਂ 'ਚ ਬਿਨ੍ਹਾਂ ਪੋਸਟਮਾਰਟਮ ਦੇ ਹੀ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਦਫਨਾ ਦਿੱਤਾ ਗਿਆ।