ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਟਰੂਡੋ ਦਾ ਸਵਾਗਤ ਕਰਨ ਦੀ ਆਗਿਆ ਨਾ ਦੇਣਾ ਸ਼ਰਮਨਾਕ : ਬੀਬੀ ਕਿਰਨਜੋਤ ਕੌਰ

02/23/2018 2:32:33 PM

ਅੰਮ੍ਰਿਤਸਰ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸ੍ਰੀ ਹਰਮਿੰਦਰ ਸਾਹਿਬ ਆਉਣ ਮੌਕੇ ਉਨ੍ਹਾਂ ਦੇ ਸਵਾਗਤ ਲਈ ਸ਼੍ਰੋਮਣੀ ਕਮੇਟੀ ਵੱਲੋਂ 'ਰੈੱਡ ਕਾਰਪੇਟ' ਵਿਛਾਇਆ ਗਿਆ। ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਸਾਥੀ ਵੀ ਇਸ ਤੋਂ ਖੁਸ਼ ਹੋਏ ਪਰ ਇਸ ਮੌਕੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਖੁਦ ਨੂੰ ਅਣਗੌਲਿਆ ਮਹਿਸੂਸ ਕੀਤਾ ਹੈ। ਸ਼੍ਰੋਮਣੀ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਆਪਣੇ ਫੇਸਬੁੱਕ ਖਾਤੇ 'ਚ ਲਿਖਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਆਉਣ ਮੌਕੇ ਜੀ ਆਇਆ ਕਹਿਣ ਲਈ ਕਿਸੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਆਗਿਆ ਨਾ ਦੇਣੀ ਸ਼ਰਮਨਾਕ ਹੈ। ਉਨ੍ਹਾਂ ਵੱਲੋਂ ਲਿਖੀਆ ਇਨ੍ਹਾਂ ਲਾਈਨਾਂ 'ਤੇ ਕਈ ਲੋਕਾਂ ਨੇ ਪ੍ਰਤੀਕਿਰਿਆ ਪ੍ਰਗਟਾਈ ਹੈ, ਜਿਨ੍ਹਾਂ 'ਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਪ੍ਰਤੀਕਿਰਿਆ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਆਮਦ ਵਰਗੇ ਪ੍ਰੋਗਰਾਮ ਦੁਰਲੱਭ ਮੌਕੇ ਹੁੰਦੇ ਹਨ, ਜਿੱਥੇ ਸੰਸਥਾ ਦੇ ਚੁਣੇ ਹੋਏ ਨੁਮਾਇੰਦਿਆ ਦੀ ਸ਼ਮੂਲੀਅਤ ਵੀ ਹੋਣੀ ਚਾਹੀਦੀ ਹੈ। ਬਰਤਾਨੀਆ ਦੀ ਮਹਾਰਾਣੀ ਕੁਈਨ ਦਾ ਹਵਾਲਾ ਐਲਿਜ਼ਾਬੈੱਥ ਦੀ ਆਮਦ ਦਾ ਹਵਾਲਾ ਦਿੰਦਿਆ ਉਨ੍ਹਾਂ ਕਿਹਾ ਕਿ ਉਸ ਵੇਲੇ ਮੈਂਬਰਾਂ ਨੂੰ ਰਸਮੀ ਸੱਦਾ ਪੱਤਰ ਵੀ ਦਿੱਤਾ ਗਿਆ ਸੀ ਤੇ ਸਵਾਗਤ ਪ੍ਰੋਗਰਾਮ 'ਚ ਵੀ ਸ਼ਾਮਲ ਕੀਤਾ ਗਿਆ ਸੀ। 
ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਸਮੇਂ ਘੱਟੋਂ-ਘੱਟ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਨਾਲ ਹੋਣਾ ਜ਼ਰੂਰੀ ਸੀ। ਇਸ ਮੌਕੇ ਇਕ ਹੋਰ ਮੈਂਬਰ ਭਾਈ ਰਾਮ ਸਿੰਘ, ਜੋ ਅੰਤ੍ਰਿੰਗ ਕਮੇਟੀ ਮੈਂਬਰ ਦੀ ਸ਼ਮੂਲੀਅਤ ਜ਼ਰੂਰ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਮਦ ਸਮੇਂ ਉਨ੍ਹਾਂ ਨੂੰ ਜਾ ਆਇਆ ਕਹਿਣ ਤੇ ਸਨਮਾਨਿਤ ਕਰਨ ਦਾ ਕੰਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤਾ ਗਿਆ, ਜੋ ਸਿੱਖ ਸੰਸਥਾ ਦੇ ਪ੍ਰਮੁੱਖ ਨੁਮਾਇੰਦੇ ਹਨ।