ਸ਼੍ਰੋਮਣੀ ਕਮੇਟੀ ਮੈਂਬਰ ਦੇ ਨੌਜਵਾਨ ਲੜਕੇ ਦੀ ਕੈਨੇਡਾ ਵਿਖੇ ਸੜਕ ਹਾਦਸੇ ''ਚ ਮੌਤ

03/29/2017 6:21:18 PM

ਕੋਟਕਪੂਰਾ (ਜ.ਬ.) : ਕੋਟਕਪੂਰਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਸ਼ੇਰ ਸਿੰਘ ਮੰਡ ਵਾਲਾ ਦੇ ਨੌਜਵਾਨ ਪੁੱਤਰ ਜਗਮੀਤ ਸਿੰਘ ਮੰਡ (32) ਸਾਲ ਦੀ ਕੈਨੇਡਾ ਦੇ ਸ਼ਹਿਰ ਕੈਲਗਰੀ ''ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਜਗਮੀਤ ਸਿੰਘ ਉੱਥੇ ਟਰੱਕ ਚਲਾਉਂਦਾ ਸੀ ਅਤੇ ਇਕ ਸੜਕ ਹਾਦਸੇ ਦੌਰਾਨ ਭਰ ਜਵਾਨੀ ''ਚ ਉਸ ਦੀ ਮੌਤ ਹੋ ਗਈ। ਮ੍ਰਿਤਕ ਇਕ ਲੜਕੇ ਅਤੇ ਇਕ ਛੋਟੀ ਲੜਕੀ ਦਾ ਪਿਤਾ ਸੀ। ਉਹ ਪਿਛਲੇ 6 ਕੁ ਸਾਲਾਂ ਤੋਂ ਓਥੋਂ ਦਾ ਪੱਕਾ ਵਸਨੀਕ ਸੀ ਅਤੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਉਹ ਆਪਣੇ ਪਿੰਡ ਮੰਡ ਵਾਲਾ, ਜ਼ਿਲ੍ਹਾ ਫ਼ਰੀਦਕੋਟ (ਪੰਜਾਬ) ਤੋਂ ਅਜੇ ਪੰਜ ਕੁ ਪਹਿਲਾਂ ਹੀ ਵਿਦੇਸ਼ ਗਿਆ ਸੀ। ਉਸ ਦੀ ਮੌਤ ਕਾਰਨ ਇਲਾਕੇ ''ਚ ਸੋਗ ਦਾ ਮਾਹੌਲ ਹੈ।

Babita Marhas

This news is News Editor Babita Marhas