ਐੱਸ. ਜੀ. ਪੀ. ਸੀ. ਚੋਣਾਂ ਲੜਨ ਬਾਰੇ ਢੱਡਰੀਆਂ ਵਾਲਿਆਂ ਦਾ ਪਹਿਲਾ ਬਿਆਨ (ਵੀਡੀਓ)

11/17/2017 7:51:46 PM

ਜਲੰਧਰ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਮ 'ਤੇ ਇਹ ਚਰਚਾ ਆਮ ਛਿੜੀ ਹੋਈ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਅਗਵਾਈ ਕਰ ਸਕਦੇ ਹਨ ਅਤੇ ਪ੍ਰਬੰਧਕੀ ਢਾਂਚੇ 'ਚ ਬਦਲਾਅ ਕਰਨ ਲਈ ਰਣਨੀਤੀ ਘੜ ਰਹੇ ਹਨ। ਬੀਤੇ ਦਿਨੀਂ 'ਜਗ ਬਾਣੀ ਟੀ. ਵੀ.' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਉਨ੍ਹਾਂ ਨਾਲ ਇਕ ਵਿਸਥਾਰਤ ਇੰਟਰਵਿਊ ਕੀਤਾ ਗਿਆ ਜਿਸ ਵਿਚ ਢੱਡਰੀਆਂ ਵਾਲਿਆਂ ਨਾਲ ਇਨ੍ਹਾਂ ਤਮਾਮ ਚਰਚਾਵਾਂ ਅਤੇ ਹਰ ਸਵਾਲ 'ਤੇ ਤਿੱਖਾ ਸੰਵਾਦ ਕੀਤਾ ਗਿਆ।
ਖਬਰ ਦੇ ਨਾਲ ਦਿੱਤੇ ਗਏ ਵੀਡੀਓ ਲਿੰਕ ਵਿਚ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ 'ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੀ ਆਖ ਰਹੇ ਹਨ।