ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਔਰਤ ਸਮੇਤ 2 ਜੋੜੇ ਕਾਬੂ ਕੀਤੇ

06/18/2017 3:25:30 AM

ਲੁਧਿਆਣਾ(ਰਾਮ/ਮੁਕੇਸ਼)-ਚੰਡੀਗੜ੍ਹ ਰੋਡ ਐੱਲ. ਆਈ. ਜੀ. ਫਲੈਟਾਂ ਵਿਚ ਚੱਲ ਰਹੇ ਦੇਹ ਵਪਾਰ ਅੱਡੇ ਦਾ ਪਰਦਾਫਾਸ਼ ਕਰਦਿਆਂ ਪੁਲਸ ਨੇ ਅੱਡਾ ਚਲਾ ਰਹੀ ਇਕ ਔਰਤ ਸਮੇਤ 2 ਲੜਕੀਆਂ ਅਤੇ 2 ਲੜਕਿਆਂ ਨੂੰ ਮੌਕੇ ਤੋਂ ਕਾਬੂ ਕੀਤਾ ਹੈ। ਐੱਨ. ਆਰ. ਆਈ. ਪੁਲਸ ਸਟੇਸ਼ਨ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਸੀ. ਪੀ.-4 ਜਸਦੇਵ ਸਿੰਘ ਸਿੱਧੂ ਅਤੇ ਏ. ਸੀ. ਪੀ. ਪੂਰਬੀ ਪਵਨਜੀਤ ਨੇ ਦੱਸਿਆ ਕਿ ਥਾਣਾ ਮੁਖੀ ਹਰਪਾਲ ਸਿੰਘ ਜੋਧੇਵਾਲ ਬਸਤੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਰੋਡ 'ਤੇ ਆਈ. ਜੀ. ਫਲੈਟਾਂ ਵਿਚ ਨੀਲਮ ਰਾਣੀ ਨਾਂ ਦੀ ਔਰਤ ਪਤਨੀ ਧਰਮ ਚੰਦ, ਜੋ ਕਿ ਦੇਹ ਵਪਾਰ ਦਾ ਅੱਡਾ ਚਲਾਉਂਦੀ ਹੈ ਅਤੇ ਉਹ ਆਪਣੇ ਗਾਹਕਾਂ ਨੂੰ ਖੁਸ਼ ਕਰਨ ਲਈ ਬਾਹਰੋਂ ਵੀ ਲੜਕੀਆਂ ਮੰਗਵਾਉਂਦੀ ਹੈ।  ਨੀਲਮ ਰਾਣੀ ਕਾਫੀ ਸਮੇਂ ਤੋਂ ਆਪਣੇ ਘਰ ਵਿਚ ਹੀ ਧੜੱਲੇ ਨਾਲ ਉਕਤ ਧੰਦਾ ਚਲਾ ਰਹੀ ਸੀ। ਇੰਸਪੈਕਟਰ ਹਰਪਾਲ ਸਿੰਘ ਨੇ ਗੁਪਤਾ ਸੂਚਨਾ ਮਿਲਣ ਤੋਂ ਬਾਅਦ ਜਦੋਂ ਟੀਮ ਸਮੇਤ ਛਾਪਾਮਾਰੀ ਕੀਤੀ ਤਾਂ ਮੌਕੇ 'ਤੇ 2 ਲੜਕੀਆਂ 2 ਲੜਕੇ ਇਤਰਾਯੋਗ ਹਾਲਤ ਵਿਚ ਮਿਲੇ।  ਇਸ ਤੋਂ ਇਲਾਵਾ ਅੱਡਾ ਚਲਾਉਣ ਵਾਲੀ ਨੀਲਮ ਰਾਣੀ ਅਤੇ ਜੋੜਿਆਂ ਕੋਲੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ ਹੈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਪੁਲਸ ਨੇ ਮੌਕੇ 'ਤੇ ਉਕਤ ਅੱਡਾ ਚਲਾਉਣ ਵਾਲੀ ਨੀਲਮ ਰਾਣੀ ਪਤਨੀ ਧਰਮ ਚੰਦ, ਕਿਰਨਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਰਾਮਾ ਮੰਡੀ ਜਲੰਧਰ, ਸੁਮਨ ਪੁੱਤਰੀ ਸੁਧਾਮਾ ਵਾਸੀ ਅਮਰ ਕਾਲੋਨੀ, ਜਲੰਧਰ ਗੋਰਾਇਆ, ਸਿਮਰਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਜਗੀਰਪੁਰ ਲੁਧਿਆਣਾ, ਸੰਤੋਸ਼ ਕੁਮਾਰ ਪੁੱਤਰ ਸ਼੍ਰੀਕਾਂਤ ਭਾਮੀਆ ਲੁਧਿਆਣਾ ਨੂੰ ਕਾਬੂ ਕੀਤਾ ਹੈ। ਇੰਸਪੈਕਟਰ ਹਰਪਾਲ ਸਿੰਘ ਵੱਲੋਂ ਥਾਣਾ ਡਵੀਜ਼ਨ ਨੰ. 7 ਮਾਮਲਾ ਦਰਜ ਕਰਵਾਇਆ ਗਿਆ ਹੈ।