24 ਦਿਨਾਂ ਤੋਂ ਸੀਵਰੇਜ ਬੰਦ, ਗਲੀਅਾਂ ’ਚ ਭਰਿਆ ਪਾਣੀ

08/22/2018 12:54:53 AM

ਬਟਾਲਾ,   (ਬੇਰੀ)-  ਅੱਜ ਗਾਊਂਸਪੁਰਾ ਇਲਾਕੇ ਦੇ ਲੋਕਾਂ ਵੱਲੋਂ ਸੀਵਰੇਜ  ਬਲਾਕੇਜ ਦੇ ਰੋਸ ਵਜੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।  ®ਗਾਊਂਸਪੁਰਾ ਵਿਚ ਰਹਿਣ ਵਾਲੇ ਭਾਜਪਾ ਦੇ ਸਿਵਲ ਲਾਈਨ ਮੰਡਲ ਦੇ ਸਕੱਤਰ ਮਹਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਬਿੱਟਾ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਤਕਰੀਬਨ 24 ਦਿਨਾਂ ਤੋਂ ਸੀਵਰੇਜ ਦੀ ਬਲਾਕੇਜ ਕਾਰਨ ਹਰ ਗਲੀ ਵਿਚ ਗੰਦਾ ਪਾਣੀ ਖੜ੍ਹਾ  ਹੈ ਅਤੇ ਮੁਹੱਲਾ ਵਾਸੀ ਕਈ ਵਾਰ ਇਸ ਬਾਰੇ ਸਬੰਧਤ ਅਧਿਕਾਰੀਆਂ ਨਾਲ ਗੱਲ ਵੀ ਕਰ ਚੁੱਕੇ ਹਨ ਪਰ ਅਜੇ ਤੱਕ ਸੀਵਰੇਜ ਵਿਭਾਗ ਦੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਜਦਕਿ ਗਲੀਆਂ-ਨਾਲੀਆਂ ਵਿਚ ਗੰਦਾ ਪਾਣੀ ਖਡ਼੍ਹਾ ਹੋਇਆ ਪਿਆ ਹੈ, ਜਿਸ ਨਾਲ ਲੋਕਾਂ ਦਾ ਮੁਹੱਲੇ ਦੀਆਂ ਗਲੀਆਂ ਵਿਚੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਸੀਵਰੇਜ ਦੇ ਗੰਦੇ ਪਾਣੀ  ਨਾਲ ਮੁਹੱਲੇ ਵਿਚ ਖਤਰਨਾਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।  ®ਇਸ ਤੋਂ ਇਲਾਵਾ ਵਾਟਰ ਸਪਲਾਈ ਦੀਆਂ ਜੋ ਪਾਈਪਾਂ ਨਾਲੀਆਂ ਨਾਲ ਲੰਘ ਰਹੀਆਂ ਹਨ, ਕੁਝ ਪਾਈਪਾਂ ਟੁੱਟ ਚੁੱਕੀਆਂ ਹਨ, ਜਿਸ ਨਾਲ ਗੰਦਾ ਪਾਣੀ ਵਾਟਰ ਸਪਲਾਈ ਦੀਆਂ ਪਾਈਪਾਂ ਵਿਚ ਚਲਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਗਾਊਂਸਪੁਰਾ ਇਲਾਕੇ ਦੇ ਬੰਦ ਪਏ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕੇ।
 ®ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੀਵਰੇਜ ਸਿਸਟਮ ਠੀਕ ਨਾ ਹੋਇਆ ਤਾਂ ਦੋ ਦਿਨਾਂ ਬਾਅਦ ਸੀਵਰੇਜ ਬੋਰਡ ਦੇ ਐੱਸ. ਡੀ. ਓ. ਖਿਲਾਫ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਰੰਜਨ ਮਲਹੋਤਰਾ  ਵਾਰਡ ਨੰ. 13 ਗਾਊਂਸਪੁਰ ਵਿਖੇ ਪਹੁੰਚੇ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਸੀਵਰੇਜ ਸਮੱਸਿਆ ਦਾ ਜਲਦ ਹੱਲ ਕਰਵਾਉਣਗੇ ਅਤੇ ਜੇਕਰ ਹੱਲ ਨਹੀਂ ਹੁੰਦਾ ਤਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਿਰੁੱਧ ਧਰਨਾ ਦਿੱਤਾ ਜਾਵੇਗਾ। ®ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਮਹਾਜਨ, ਲੱਕੀ ਤਲਵਾਡ਼, ਸੁਖਜਿੰਦਰ ਸਿੰਘ ਬਿੱਟਾ, ਮਹਿੰਦਰ ਸਿੰਘ, ਦਰਸ਼ਨ ਲਾਲ, ਸੁਦੇਸ਼ ਕੁਮਾਰ, ਸ਼ੀਲਾ ਦੇਵੀ, ਰਣਜੀਤ, ਜੋਗਿੰਦਰਪਾਲ, ਰਾਜੇਸ਼ ਪੁਰੀ,  ਸੁਰਿੰਦਰ ਕੁਮਾਰ, ਸੁਦੇਸ਼ ਰਾਣੀ ਆਦਿ ਮੌਜੂਦ ਸਨ।