ਵਾਰਡ-34 ''ਚ ਸੀਵਰੇਜ ਬੰਦ, ਲੋਕ ਪ੍ਰੇਸ਼ਾਨ

06/12/2017 7:40:00 AM


ਅੰਮ੍ਰਿਤਸਰ,   (ਵੜੈਚ)-  ਵਾਰਡ-34 ਦੇ ਇਲਾਕਿਆਂ 'ਚ ਬੰਦ ਸੀਵਰੇਜ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਲੋਕਾਂ ਨੇ ਕੌਂਸਲਰ ਤੇ ਨਿਗਮ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਇਲਾਕਾ ਉੱਤਮ ਐਵੀਨਿਊ, ਕਪੂਰ ਨਗਰ, ਈਸਟ ਗੋਬਿੰਦ ਨਗਰ ਤੇ ਆਜ਼ਾਦ ਨਗਰ 'ਚ ਸੀਵਰੇਜ ਬੰਦ ਹੋਣ ਕਰ ਕੇ ਲੋਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਆ ਰਹੇ ਹਨ।
ਇਲਾਕਾ ਨਿਵਾਸੀ ਨਿਰਮਲ ਸਿੰਘ ਨਿੰਮਾ, ਹਰਜੀਤ ਸਿੰਘ ਠੇਕੇਦਾਰ, ਕੁਲਵੰਤ ਸਿੰਘ ਕੰਡਾ, ਅਜੀਤ ਸਿੰਘ ਹੈਪੀ ਤੇ ਅਮਨ ਨੇ ਕਿਹਾ ਕਿ ਵਾਰਡ ਵਿਚ ਲਾਪ੍ਰਵਾਹੀ ਤੇ ਬੇਤਰਤੀਬ ਢੰਗ ਨਾਲ ਕੀਤੇ ਕੰਮਾਂ ਕਰ ਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਵਿਚ 3 ਮਹੀਨਿਆਂ ਤੋਂ ਸੀਵਰੇਜ ਬੰਦ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ, ਜਿਸ ਕਰ ਕੇ ਅਕਸਰ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਸੀਵਰੇਜ ਗੰਦਗੀ ਨਾਲ ਨੱਕੋ-ਨੱਕ ਭਰੇ ਹੋਏ ਹਨ। ਨਿਗਰਾਨੀ ਹੇਠ ਦਿਨ-ਰਾਤ ਕਰਵਾਈ ਜਾ ਰਹੀ ਸਫਾਈ ਦੌਰਾਨ ਹੌਦੀਆਂ 'ਚੋਂ ਢੇਰਾਂ ਦੇ ਹਿਸਾਬ ਨਾਲ ਗੰਦਗੀ ਕਢਵਾਈ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਅਸੀਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕਰਦੇ ਹਾਂ ਕਿ ਨਿਗਮ ਅਧਿਕਾਰੀਆਂ ਦੀ ਦੇਖ-ਰੇਖ ਵਿਚ ਸੀਵਰੇਜ ਦੀ ਸਫਾਈ ਕਰਵਾ ਕੇ ਵਾਰਡ ਵਾਸੀਆਂ ਨੂੰ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਇਆ ਜਾਵੇ। ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਵਾਰਡ ਵਿਚ ਕੀਤੇ ਘਟੀਆ ਵਿਕਾਸ ਕੰਮਾਂ ਕਰ ਕੇ ਪਹਿਲਾਂ ਤੋਂ ਹੀ ਜਾਂਚ ਕੀਤੀ ਜਾ ਰਹੀ ਹੈ। ਕਾਂਗਰਸੀ ਨੇਤਾਵਾਂ ਨਾਲ ਬੈਠਕਾਂ ਕਰ ਕੇ ਵਾਰਡ ਵਿਚ ਟਿਊਬਵੈੱਲ ਚਾਲੂ ਕਰਵਾ ਕੇ ਸੀਵਰੇਜ ਦਾ ਮਸਲਾ ਹੱਲ ਕਰਵਾਇਆ ਜਾਵੇਗਾ।
ਇਸ ਮੌਕੇ ਸੁਖਦੇਵ ਸਿੰਘ, ਮੇਹਰਬਾਨ, ਦਲਬੀਰ ਸਿੰਘ, ਹਰਦੀਪ ਸਿੰਘ ਠੇਕੇਦਾਰ, ਲਖਬੀਰ ਸਿੰਘ, ਰਜਿੰਦਰ ਸਿੰਘ, ਜਸਪਾਲ ਸਿੰਘ, ਸਤਬੀਰ ਸਿੰਘ, ਸਿਮਰਨਜੀਤ ਸਿੰਘ, ਅਮਨਦੀਪ ਸਿੰਘ, ਸੁਖਦੇਵ ਸਿੰਘ, ਤਰੁਨ ਗੁਪਤਾ, ਜਸਪਾਲ ਸਿੰਘ, ਨਿਸ਼ਾਨ ਸਿੰਘ, ਹਰਵਿੰਦਰ ਸਿੰਘ, ਜਗਰੂਪ ਸਿੰਘ, ਗੁਰਦੀਪ ਸਿੰਘ, ਅਜੀਤ ਸਿੰਘ, ਅਮਰਜੀਤ ਸਿੰਘ, ਸੰਨਪ੍ਰੀਤ ਸਿੰਘ, ਕਮਲ ਸ਼ਰਮਾ, ਬਲਜਿੰਦਰ ਕੌਰ, ਭਗਵੰਤ ਕੌਰ, ਵਰਿੰਦਰਜੀਤ ਕੌਰ, ਤਜਿੰਦਰ ਕੌਰ, ਰਾਣਾ, ਰੂਬੀ, ਗੁਰਕੰਵਲ ਕੌਰ ਮੌਜੂਦ ਸਨ।
ਪਹਿਲਾਂ ਹੀ ਦਿੱਤੀ ਹੈ ਸੰਘਰਸ਼ ਦੀ ਚਿਤਾਵਨੀ : ਕੌਂਸਲਰ : ਕੌਂਸਲਰ ਜਸਕੀਰਤ ਸਿੰਘ ਨੇ ਕਿਹਾ ਕਿ ਪੂਰਾ ਵਾਰਡ ਉਨ੍ਹਾਂ ਦੇ ਪਰਿਵਾਰ ਦੀ ਤਰ੍ਹਾਂ ਹੈ। ਮੁਸ਼ਕਿਲਾਂ ਦਾ ਹੱਲ ਕਰਵਾਉਣਾ ਉਨ੍ਹਾਂ ਦਾ ਫਰਜ਼ ਹੈ। ਬੰਦ ਸੀਵਰੇਜ ਦੇ ਹੱਲ ਲਈ ਪਹਿਲਾਂ ਤੋਂ ਹੀ ਬੁੱਧਵਾਰ ਤੱਕ ਸੰਘਰਸ਼ ਦੀ ਚਿਤਾਵਨੀ ਦੇਣ ਉਪਰੰਤ ਇਲਾਕਿਆਂ ਦੇ ਸੀਵਰੇਜ ਸਾਫ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੁਸ਼ਕਿਲਾਂ ਦੇ ਹੱਲ ਲਈ ਡਾ. ਨਵਜੋਤ ਕੌਰ ਸਿੱਧੂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਸੋਮਵਾਰ ਨੂੰ ਨਿਗਮ ਤੇ ਟਰੱਸਟ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਸੁਲਤਾਨਵਿੰਡ ਰੋਡ 'ਤੇ ਗੈਸ ਪਾਈਪ ਪਾਉਂਦੇ ਸਮੇਂ ਸੀਵਰੇਜ ਪਾਈਪਾਂ ਨੂੰ ਤੋੜ ਦਿੱਤਾ ਗਿਆ ਸੀ। 3 ਮਹੀਨਿਆਂ ਤੋਂ ਆ ਰਹੀਆਂ ਮੁਸ਼ਕਿਲਾਂ ਸਬੰਧੀ ਅਧਿਕਾਰੀ ਟਾਲਮਟੋਲ ਦੀ ਨੀਤੀ ਅਪਣਾ ਰਹੇ ਸਨ, ਜਿਸ ਤਹਿਤ ਪਹਿਲਾਂ ਤੋਂ ਹੀ ਨਿਗਮ ਦਫਤਰ ਅੱਗੇ ਵਾਰਡ ਵਾਸੀਆਂ ਨਾਲ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।