...ਤਾਂ ਕੈਪਟਨ ਦੀ ਇਸ ਯੋਜਨਾ ਤੋਂ ਵਾਂਝੇ ਰਹਿ ਜਾਣਗੇ ਬਹੁਤੇ 'ਕਿਸਾਨ'

07/18/2020 8:38:16 AM

ਜਲੰਧਰ : ਪੰਜਾਬ ਦੀ ਕਿਰਸਾਨੀ ਨੂੰ ਜਿੱਥੇ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਿਹਤ ਬੀਮਾ ਯੋਜਨਾ ਦੇ ਰੂਪ 'ਚ ਰਾਹਤ ਦਿੱਤੀ ਗਈ ਹੈ ਪਰ ਸੂਬੇ ਦੇ ਬਹੁਤੇ ਕਿਸਾਨ ਕੈਪਟਨ ਦੀ ਇਸ ਯੋਜਨਾ ਤੋਂ ਵਾਂਝੇ ਹੀ ਰਹਿ ਜਾਣਗੇ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ‘ਜੇ’ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ 'ਚ ਯੋਗਤਾ ਹੇਠ ਲਿਖੇ ਮੁਤਾਬਕ ਹੋਣੀ ਚਾਹੀਦੀ ਹੈ।


ਯੋਗਤਾ
1 ਜਨਵਰੀ, 2020 ਤੋਂ ਬਾਅਦ ਬੀਜੀ ਫ਼ਸਲ ਤੋਂ ਪ੍ਰਾਪਤ ‘ਜੇ’ ਫਾਰਮ ਧਾਰਕ ਜਾਂ 1 ਨਵੰਬਰ, 2019 ਤੋਂ 31 ਮਾਰਚ, 2020 ਤੱਕ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੋਲ ਪਰਚੀ ਧਾਰਕ ਕਿਸਾਨ ਇਸ ਸਿਹਤ ਬੀਮੇ ਦੀ ਸਹੂਲਤ ਦੇ ਯੋਗ ਹਨ।

ਇਹ ਵੀ ਪੜ੍ਹੋ : ਖਰੜ ਸਿਵਲ ਹਸਪਤਾਲ 'ਚ ਪੁੱਜਿਆ 'ਕੋਰੋਨਾ', ਡਾਕਟਰ ਤੇ ਮਰੀਜ਼ਾਂ ਦੇ ਸੁੱਕੇ ਸਾਹ
ਦਰਖਾਸਤ ਦਾ ਤਰੀਕਾ
ਸਿਹਤ ਬੀਮਾ ਯੋਜਨਾ 'ਚ ਆਪਣਾ ਨਾਂ ਦਰਜ ਕਰਨ ਲਈ ਕਿਸਾਨਾਂ ਵਲੋਂ ਸਵੈ ਘੋਸ਼ਣਾ ਪੱਤਰ ਸਬੰਧਿਤ ਮਾਰਕਿਟ ਕਮੇਟੀ ਦਫਤਰ/ਆੜ੍ਹਤੀਆ ਫਾਰਮ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪੰਜਾਬ ਮੰਡੀ ਬੋਰਡ ਦੀ ਵੈੱਬਸਾਈਟ www.mandiboard.nic.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਯੋਜਨਾ ਲਈ ਯੋਗ ਕਿਸਾਨ ਸਵੈ ਘੋਸ਼ਣਾ ਪੱਤਰ ਅਤੇ ਲੋੜੀਂਦੇ ਦਸਤਾਵੇਜ਼ ਸਬੰਧਤ ਮਾਰਕਿਟ ਕਮੇਟੀ ਦਫਤਰ/ਆੜ੍ਹਤੀਆ ਫਾਰਮ ਕੋਲ ਜਮ੍ਹਾਂ ਕਰਵਾ ਸਕਦੇ ਹਨ।
ਕਿਸਾਨ ਪਰਿਵਾਰ ਦੇ ਮੈਂਬਰ
ਇਸ ਸਿਹਤ ਬੀਮਾ ਯੋਜਨਾ ਅਧੀਨ ਕਿਸਾਨ ਦੇ ਪਰਿਵਾਰ 'ਚੋਂ ਮੁਖੀ, ਪਤੀ/ਪਤਨੀ, ਮਾਤਾ/ਪਿਤਾ, ਅਣਵਿਆਹੇ ਬੱਚੇ ਤਲਾਕਸ਼ੁਦਾ ਧੀ ਅਤੇ ਉਸਦੇ ਨਬਾਲਗ ਬੱਚੇ ਵਿਧਵਾ ਨੂੰਹ ਅਤੇ ਨਾਬਾਲਗ ਬੱਚੇ ਸ਼ਾਮਲ ਹਨ।

ਇਹ ਵੀ ਪੜ੍ਹੋ : ਅਕਾਲੀ ਦਲ (ਟਕਸਾਲੀ) ਲੜੇਗੀ SGPC ਚੋਣਾਂ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਐਲਾਨ
ਇਸ ਬਾਰੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਸਕੀਮ ਪੰਜਾਬ ਦੇ ਸਾਰੇ ਕਿਸਾਨਾਂ ’ਤੇ ਲਾਗੂ ਨਹੀਂ ਹੁੰਦੀ ਹੈ ਅਤੇ ਬਹੁਤੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਇਸ ਦੀ ਯੋਗਤਾ ਜੇ ਫਾਰਮ ਹੋਣ ਕਰ ਕੇ ਬਹੁਤ ਸਾਰੇ ਕਿਸਾਨ ਇਸ ਦਾ ਲਾਭ ਨਹੀਂ ਲੈ ਸਕਣਗੇ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੇ ਬਾਪ ਦੇ ਨਾਂ ਜੇ ਫਾਰਮ ਕੱਟਿਆ ਜਾਂਦਾ ਹੈ ਅਤੇ ਉਸ ਦੇ ਵਿਆਹੇ ਗਏ ਪੁੱਤਰ ਇਸ ਸਿਹਤ ਬੀਮਾ ਯੋਜਨਾ ਦੇ ਯੋਗ ਨਹੀਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਕਿਸਾਨ ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਮਿਲੀ ਪ੍ਰਵਾਨਗੀ

ਬਹੁਤੇ ਸਹਾਇਕ ਧੰਦਿਆਂ ਵਾਲੇ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਬਹੁਤ ਘੱਟ ਹਨ, ਫਸਲ ਦਾ ਉਤਪਾਦਨ ਘੱਟ ਹੋਣ ਕਰਕੇ ਉਹ ਕਿਸੇ ਹੋਰ ਕਿਸਾਨ ਦੇ ਨਾਂ 'ਤੇ ਆਪਣੀ ਪੈਦਾਵਾਰ ਵੇਚ ਦਿੰਦੇ ਹਨ। ਇਹ ਕਿਸਾਨ ਵੀ ਇਸ ਯੋਜਨਾ ਦਾ ਲਾਭ ਲੈਣ ਦੇ ਯੋਗ ਨਹੀਂ ਹਨ। ਇਸ ਬਾਰੇ ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਵਿਜੈ ਕਾਲੜਾ ਨੇ ਕਿਹਾ ਕਿ ਕਿਸਾਨ ਦੇ ਵਿਆਹੇ ਪੁੱਤਰ ਦਾ ਪਰਿਵਾਰ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦਾ, ਇਸ ਮਸਲੇ ਸਬੰਧੀ ਉਹ ਸੈਕਟਰੀ ਮੰਡੀ ਬੋਰਡ ਨਾਲ ਮੁਲਾਕਾਤ ਕਰਨਗੇ।



 

Babita

This news is Content Editor Babita