ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ ਵਾਲੇ ਪਤੀ ਨੂੰ ਅਦਾਲਤ ਨੇ ਸੁਣਾਈ ਸਜ਼ਾ

11/19/2019 1:33:12 PM

ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਏ. ਸੀ. ਜੇ. ਐੱਮ. ਮੋਨਿਕਾ ਸ਼ਰਮਾ ਦੀ ਅਦਾਲਤ ਨੇ ਸੋਮਵਾਰ ਨੂੰ ਦਹੇਜ ਦੇ ਇਕ ਮਾਮਲੇ 'ਚ ਦੋਸ਼ੀ ਪਾਏ ਬੁਧਰਾਜ ਨਿਵਾਸੀ ਦ੍ਰਾਵਾਂ, ਥਾਣਾ ਭੋਗਪੁਰ ਨੂੰ 2 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ਦੀ ਸੂਰਤ 'ਚ ਦੋਸ਼ੀ ਨੂੰ 6 ਮਹੀਨੇ ਹੋਰ ਸਜ਼ਾ ਭੁਗਤਣੀ ਹੋਵੇਗੀ। 

ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਥਾਣਾ ਸਦਰ ਦੀ ਪੁਲਸ ਨੇ 25 ਜੁਲਾਈ 2014 ਨੂੰ ਬੁਧਰਾਜ ਖਿਲਾਫ ਧਾਰਾ 498-ਏ, 465, 470 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਗੁਰਜੀਤ ਕੌਰ ਵਾਸੀ ਸ਼ਿਵਾਲਿਕ ਐਵੇਨਿਊ ਚੰਡੀਗੜ੍ਹ ਰੋੜ (ਹੁਸ਼ਿਆਰਪੁਰ) ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਦਾ ਵਿਆਹ ਬੁਧਰਾਜ ਨਾਲ 23 ਮਈ 2010 ਨੂੰ ਹੋਇਆ ਸੀ। ਵਿਆਹ ਮੌਕੇ ਪੇਕੇ ਪਰਿਵਾਰ ਨੇ ਦਾਜ ਵੀ ਦਿੱਤਾ ਸੀ। ਵਿਆਹ ਤੋਂ ਬਾਅਦ ਪਤੀ ਬੁਧਰਾਜ ਉਸ ਨੂੰ ਦਾਜ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕਰਨ ਲੱਗਾ। ਉਹ ਉਸ ਨਾਲ ਰੋਜ਼ਾਨਾ ਕੁੱਟਮਾਰ ਵੀ ਕਰਦਾ ਸੀ। ਇਸ ਦੇ ਚੱਲਦੇ ਉਹ ਸਹੁਰਾ ਛੱਡ ਕੇ ਪੇਕੇ ਆ ਗਈ। ਇਸ ਦੌਰਾਨ ਉਸ ਦੇ ਪਤੀ ਨੇ ਜਾਅਲੀ ਅਨਮੈਰਿਡ ਦਾ ਸਰਟੀਫਿਕੇਟ ਤਿਆਰ ਕਰਵਾ ਕੇ ਕਿਸੇ ਹੋਰ ਕੁੜੀ ਨਾਲ ਉਸ ਨੂੰ ਬਿਨਾਂ ਤਲਾਕ ਦਿੱਤੇ ਵਿਆਹ ਕਰਵਾ ਲਿਆ। ਮਾਮਲਾ ਅਦਾਲਤ ਵਿਚ ਚੱਲ ਰਿਹਾ ਸੀ, ਜਿਸ ਵਿਚ ਸੋਮਵਾਰ ਨੂੰ ਇਹ ਸਜ਼ਾ ਸੁਣਾਈ ਗਈ ਹੈ।

Gurminder Singh

This news is Content Editor Gurminder Singh