SDM ਪੂਨਮ ਸਿੰਘ ਨੇ ਬਚਾਈ ਨੌਜਵਾਨ ਦੀ ਜਾਨ, ਕਿਹਾ ‘ਮੌਕੇ ’ਤੇ ਨਾ ਪਹੁੰਚਦੀ ਤਾਂ ਮਾਰ ਦਿੰਦੇ’

07/23/2020 11:11:38 AM

ਫਾਜ਼ਿਲਕਾ (ਸੁਨੀਲ ਨਾਗਪਾਲ) - ਫਰੀਦਕੋਟ ਦੀ ਐੱਸ.ਡੀ.ਐੱਮ ਪੂਨਮ ਸਿੰਘ ਵਲੋਂ ਫਾਜ਼ਿਲਕਾ ਆਉਂਦੇ ਹੋਏ ਰਾਸਤੇ ’ਚ ਇਕ ਨੌਜਵਾਨ ’ਤੇ ਹੋਏ ਜਾਨਲੇਵਾ ਹਮਲੇ ਨੂੰ ਰੋਕਣ ’ਚ ਕਾਮਯਾਬੀ ਹਾਸਲ ਕੀਤੀ ਗਈ ਹੈ। ਦੱਸ ਦੇਈਏ ਕਿ ਐੱਸ.ਡੀ.ਐੱਮ. ਪੂਨਮ ਸਿੰਘ ਸਵੇਰ ਦੇ ਸਮੇਂ ਫਰੀਦਕੋਟ ਤੋਂ ਫਾਜ਼ਿਲਕਾ ਆ ਰਹੀ ਸੀ। ਇਸ ਦੌਰਾਨ ਜਲਾਲਾਬਾਦ ਦੇ ਬਾਹਰ ਐੱਚ.ਪੀ. ਪੈਟਰੋਲ ਪੰਪ ਦੇ ਨੇੜੇ ਕੁਝ ਨੌਜਵਾਨ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਸਨ। ਜਿਨ੍ਹਾਂ ਨੂੰ ਦੇਖਦੇ ਸਾਰ ਗੱਡੀ ’ਚ ਸਵਾਰ ਐੱਸ.ਡੀ.ਐੱਮ. ਪੂਨਮ ਸਿੰਘ ਆਪਣੇ ਗਨਮੈਨਾਂ ਨਾਲ ਮੌਕੇ ’ਤੇ ਉਕਤ ਸਥਾਨ ’ਤੇ ਪਹੁੰਚ ਗਈ ਅਤੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਕੁੱਟਮਾਰ ਕਰ ਰਹੇ ਉਕਤ ਨੌਜਵਾਨਾਂ ਨੇ ਪੁਲਸ ਅਤੇ ਐੱਸ.ਡੀ.ਐੱਮ. ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਉਸ ਸਥਾਨ ਤੋਂ ਮੌਕਾ ਦੇਖ ਕੇ ਫਰਾਰ ਹੋ ਗਏ। ਹਮਲੇ ਤੋਂ ਬਾਅਦ ਐੱਸ.ਡੀ.ਐੱਮ. ਨੇ ਜ਼ਖਮੀ ਹਾਲਤ ’ਚ ਉਕਤ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।

ਐੱਸ.ਡੀ.ਐੱਮ. ਮੁਤਾਬਕ ਇਹ ਮਾਮਲਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਕੀ ਕਾਰਨ ਹੈ, ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਬੰਧ ’ਚ ਬੋਲਦੇ ਹੋਏ ਐੱਸ.ਡੀ.ਐੱਮ. ਪੂਨਮ ਸਿੰਘ ਨੇ ਕਿਹਾ ਕਿ ਜੇਕਰ ਉਹ ਸਮੇਂ ਸਿਰ ਉਕਤ ਸਥਾਨ ’ਤੇ ਨਾ ਪਹੁੰਚਦੇ ਤਾਂ ਲੋਕ ਨੌਜਵਾਨ ਨੂੰ ਜਾਨ ਤੋਂ ਮਾਰ ਦਿੰਦੇ।

rajwinder kaur

This news is Content Editor rajwinder kaur