ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕੀ ਹੈ ਨਵਾਂ ਸ਼ਡਿਊਲ

01/21/2023 12:51:03 PM

ਚੰਡੀਗੜ੍ਹ (ਆਸ਼ੀਸ਼) : ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਸਰਕਾਰੀ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਕ ਮਹੀਨੇ ਦੇ ਵਕਫ਼ੇ ਤੋਂ ਬਾਅਦ 23 ਜਨਵਰੀ ਤੋਂ ਮਿਡਲ ਕਲਾਸਾਂ ਵੀ ਲਾਈਆਂ ਜਾਣਗੀਆਂ। ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਸਿੰਗਲ ਸ਼ਿਫਟ 'ਚ ਪੜ੍ਹਦੇ ਬੱਚੇ ਸਵੇਰੇ 9 ਤੋਂ ਦੁਪਹਿਰ 2.20 ਵਜੇ ਤੱਕ ਸਕੂਲ ਸ਼ੁਰੂ ਕਰਨਗੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਆਇਆ ਕਾਂਗਰਸ ਦਾ ਸੱਦਾ, 'ਭਾਰਤ ਜੋੜੋ ਯਾਤਰਾ' ਦੀ ਸਮਾਪਤੀ 'ਚ ਹੋ ਸਕਦੇ ਨੇ ਸ਼ਾਮਲ

ਇਸ ਦੇ ਨਾਲ ਹੀ ਪਹਿਲੀ ਸ਼ਿਫਟ 'ਚ 6ਵੀਂ ਜਮਾਤ ਤੋਂ ਉੱਪਰ ਦੀਆਂ ਜਮਾਤਾਂ ਲਈ ਸਮਾਂ ਸਵੇਰੇ 9 ਤੋਂ ਦੁਪਹਿਰ 1.15 ਵਜੇ ਤੱਕ, ਦੂਜੀ ਸ਼ਿਫਟ 'ਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਦੁਪਹਿਰ 1.30 ਤੋਂ 4.30 ਵਜੇ ਤੱਕ ਦਾ ਸਮਾਂ ਹੋਵੇਗਾ। ਹੁਣ ਤੱਕ ਵਿਭਾਗ ਵਲੋਂ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ : ਖੰਨਾ 'ਚ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ 'ਚ NIA ਦੀ ਐਂਟਰੀ, ਜਾਂਚ ਲਈ ਪੁੱਜੀ SSP ਦੇ ਦਫ਼ਤਰ

ਹੁਣ 23 ਜਨਵਰੀ ਤੋਂ ਸਾਰੀਆਂ ਜਮਾਤਾਂ ਲਾਈਆਂ ਜਾਣਗੀਆਂ। ਸਮੇਂ ਦੇ ਬਦਲਾਅ ਅਨੁਸਾਰ ਅਧਿਆਪਕਾਂ ਨੂੰ ਵੀ ਸਵੇਰੇ ਅੱਧਾ ਘੰਟਾ ਪਹਿਲਾਂ ਪਹੁੰਚਣਾ ਪਵੇਗਾ ਅਤੇ ਬੱਚਿਆਂ ਦੀ ਛੁੱਟੀ ਹੋਣ ਤੋਂ ਬਾਅਦ 10 ਮਿੰਟ ਦੇ ਵਕਫ਼ੇ ਬਾਅਦ ਉਹ ਘਰ ਜਾ ਸਕਣਗੇ। ਡਬਲ ਸ਼ਿਫਟ ਵਾਲੇ ਅਧਿਆਪਕਾਂ ਨੂੰ ਸਵੇਰੇ 10.40 ਤੋਂ ਸ਼ਾਮ 4.40 ਵਜੇ ਤੱਕ ਸਕੂਲਾਂ 'ਚ ਰਹਿਣਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita