ਸਕੂਲ ''ਚੋਂ ਮਿਡ-ਡੇ-ਮੀਲ ਦਾ ਰਾਸ਼ਨ ਚੋਰੀ

03/23/2018 1:41:18 PM

ਗੁਰਦਾਸਪੁਰ (ਵਿਨੋਦ) : ਅਣਪਛਾਤੇ ਚੋਰਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਬੇਹਾਲੀ ਤੋਂ ਮਿਡ-ਡੇ-ਮੀਲ ਤੇ ਹੱਥ ਸਾਫ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਤਿੱਬੜ ਪੁਲਸ ਨੇ ਸਕੂਲ ਦੀ ਪ੍ਰਿੰਸੀਪਲ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਦੇ ਵਿਰੁੱਧ ਧਾਰਾ 457 ਅਤੇ 380 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਬੇਹਾਲੀ ਦੀ ਪ੍ਰਿੰਸੀਪਲ ਲਖਬੀਰ ਕੌਰ ਨੇ ਤਿੱਬੜ ਪੁਲਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਅੱਜ ਜਦ ਉਹ ਸਕੂਲ ਵਿਚ ਆਏ ਤਾਂ ਸਕੂਲ ਦੇ ਸਟੋਰ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਜਾਂਚ ਕਰਨ 'ਤੇ ਪਤਾ ਲੱਗਾ ਕਿ ਅਣਪਛਾਤੇ ਚੋਰ ਸਕੂਲ ਤੋਂ 2 ਕੁਵਿੰਟਲ 50 ਕਿਲੋਗ੍ਰਾਮ ਚੌਲ ਤੇ ਇਕ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ ਹਨ। ਤਿੱਬੜ ਪੁਲਸ ਨੇ ਇਸ ਸੰਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।