5 ਸਾਲਾਂ ਤੋਂ ਇਸ ਸਕੂਲ ''ਚ ਪੜ੍ਹ ਰਹੀ ਹੈ ਸਿਰਫ ''ਇਕ ਕੁੜੀ''

02/08/2019 5:37:51 PM

ਮਾਨਸਾ (ਅਮਰਜੀਤ)—ਮਾਨਸਾ ਜ਼ਿਲੇ ਦੇ ਪਿੰਡ ਮੋਢਾ ਪ੍ਰਾਈਮਰੀ ਸਕੂਲ 'ਚ ਪਿਛਲੇ 5 ਸਾਲਾਂ ਤੋਂ ਸਕੂਲ 'ਚ  ਇਕ ਹੀ ਕੁੜੀ ਪੜ੍ਹ ਰਹੀ ਹੈ। ਇਹ ਕੁੜੀ ਸਕੂਲ 'ਚ ਮੁੰਡਿਆਂ ਦੇ ਕੱਪੜੇ ਪਾ ਕੇ ਸਕੂਲ ਆ ਰਹੀ ਹੈ ਅਤੇ ਮੁੰਡਿਆਂ ਨਾਲ ਖੇਡਦੀ ਹੈ। ਦਿਸਚਸਪ ਗੱਲ ਇਹ ਹੈ ਕਿ ਇਸ ਪ੍ਰਾਈਮਰੀ ਸਕੂਲ 'ਚ ਸਿਰਫ 12 ਬੱਚੇ ਪੜ੍ਹ ਰਹੇ ਹਨ ਅਤੇ ਦੋ ਅਧਿਆਪਕ ਹਨ। ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲ 'ਚ ਪੜ੍ਹਾਉਣ ਦੀ ਪਹਿਲ ਦਿੰਦੇ ਹਨ। 

ਜਾਣਕਾਰੀ ਮੁਤਾਬਕ  ਸਾਲ 1972 ਤੋਂ ਲੈ ਕੇ ਕਰੀਬ 350 ਵਿਦਿਆਰਥੀ ਹੀ ਸਕੂਲ 'ਚ ਦਾਖਲ ਹੋਏ ਹਨ। ਸਕੂਲ ਅਧਿਆਪਕਾਂ ਨੇ ਦੱਸਿਆ ਕਿ ਸਕੂਲ 'ਚ ਪੜ੍ਹਨ ਵਾਲੇ ਬੱਚੇ ਗਰੀਬ ਪਰਿਵਾਰ ਨਾਲ ਸਬੰਧਿਤ ਹਨ। ਜਦੋਂ ਤੋਂ ਵਧੀਆ ਘਰਾਂ ਦੇ ਬੱਚੇ ਕਾਨਵੈਂਟ ਸਕੂਲਾਂ 'ਚ ਪੜ੍ਹ ਰਹੇ ਹਨ ਇਸ ਲਈ ਉਨ੍ਹਾਂ ਨੇ ਇਸ ਵਾਰ ਅੰਗਰੇਜੀ ਦੀ ਕਲਾਸ ਵੀ ਸ਼ੁਰੂ ਕੀਤੀ ਹੈ।

ਦੂਜੇ ਪਾਸੇ ਸਕੂਲ 'ਚ ਪੜ੍ਹਨ ਵਾਲੀ ਇਕੱਲੀ ਕੁੜੀ ਨੇ ਕਿਹਾ ਕਿ ਉਹ ਮੁੰਡਿਆਂ ਦੇ ਕੱਪੜੇ ਪਾਉਂਦੀ ਹੈ ਅਤੇ ਉਨ੍ਹਾਂ ਨਾਲ ਖੇਡਦੀ ਹੈ। ਜਿਸ ਤੋਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ। ਉੱਥੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਸਰਕਾਰੀ ਸਕੂਲ 'ਤੇ ਵਿਸ਼ਵਾਸ ਨਹੀਂ ਕਰ ਰਹੇ, ਜਿਸ ਦੇ ਚੱਲਦੇ ਉਹ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲ 'ਚ ਪੜ੍ਹਾਉਣ ਨੂੰ ਤਰਜੀਹ ਦੇ ਰਹੇ ਹਨ।

Shyna

This news is Content Editor Shyna