ਤਬਾਹੀ ਦਾ ਮੰਜ਼ਰ : ਟ੍ਰਾਈਸਿਟੀ ਵਿਚ ਹਾਹਾਕਾਰ, ਚਾਰੇ ਪਾਸੇ ਪਾਣੀ ਹੀ ਪਾਣੀ, ਸੜਕਾਂ ’ਤੇ ਟੁੱਟੇ ਦਰੱਖਤ

07/12/2023 1:09:43 PM

ਚੰਡੀਗੜ੍ਹ (ਪਾਲ) : ਸ਼ਹਿਰ ’ਚ ਸੋਮਵਾਰ ਨੂੰ ਵੀ ਮੀਂਹ ਜਾਰੀ ਰਿਹਾ। ਐਤਵਾਰ ਨੂੰ ਜਿੱਥੇ ਸ਼ਹਿਰ ਵਿਚ ਪਹਿਲੀ ਵਾਰ ਰਿਕਾਰਡ ਤੋੜ ਮੀਂਹ ਪਿਆ, ਉਥੇ ਹੀ ਪਿਛਲੇ 24 ਘੰਟੇ ਵਿਚ 95.5 ਐੱਮ. ਐੱਮ. ਮੀਂਹ ਰਿਕਾਰਡ ਕੀਤਾ ਗਿਆ। ਸੋਮਵਾਰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ 110.2 ਐੱਮ. ਐੱਮ. ਮੀਂਹ ਦਰਜ ਹੋਇਆ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਿਕ ਮਾਨਸੂਨ ਅਤੇ ਵੈਸਟਰਨ ਡਿਸਟਰਬੈਂਸ ਦਾ ਜੋ ਅਸਰ ਹੋਇਆ ਹੈ, ਉਹ ਸੋਮਵਾਰ ਰਾਤ ਤੋਂ ਥੋੜ੍ਹਾ ਹਲਕਾ ਹੋਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਮੀਂਹ ਦੇ ਆਸਾਰ ਬਣੇ ਹੋਏ ਹਨ, ਪਰ ਜੋ ਪਿਛਲੇ ਦੋ ਦਿਨ ਰਹੇ ਹਨ ਉਸ ਦੇ ਮੁਕਾਬਲੇ ਰਾਹਤ ਰਹੇਗੀ। ਚੰਡੀਗੜ੍ਹ ਮੌਸਮ ਕੇਂਦਰ ਦੇ ਵਿਗਿਆਨੀ ਬੀ. ਏ .ਕੇ. ਸਿੰਘ ਮੁਤਾਬਿਕ 10 ਜੁਲਾਈ ਦੀ ਰਾਤ ਨੂੰ ਹਿਮਾਚਲ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਭਾਰੀ ਮੀਂਹ ਦੀ ਚਿਤਾਵਨੀ ਹੈ, ਜਿੱਥੇ ਤੱਕ ਅਸੀਂ ਪਹਿਲਾਂ ਐਤਵਾਰ ਨੂੰ ਫਾਰਕਾਸਟ ਦੇਖਿਆ ਤਾਂ ਅਸੀਂ ਕਿਆਸ ਲਗਾਏ ਸਨ ਕਿ ਸੋਮਵਾਰ ਤੋਂ ਹਾਲਾਤ ਵਿਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਵੈਸਟਰਨ ਡਿਸਟਰਬੈਂਸ ਨੂੰ ਹੁਣ ਤੱਕ ਨਿਕਲ ਜਾਣਾ ਚਾਹੀਦਾ ਸੀ। ਮਾਨਸੂਨ ਐਕਟਿਵ ਹੋਣ ਕਾਰਣ ਉਹ ਅਜੇ ਰੁਕ ਗਿਆ ਹੈ। ਅੱਗੇ ਮੀਂਹ ਦੀ ਕੀ ਸਥਿਤੀ ਰਹੇਗੀ ਇਹ ਮੰਗਲਵਾਰ ਸਵੇਰੇ ਹੀ ਪਤਾ ਲੱਗ ਸਕੇਗਾ, ਪਰ ਇਕ ਗੱਲ ਸਾਫ਼ ਹੈ ਮੰਗਲਵਾਰ ਤੋਂ ਕੁੱਝ ਰਾਹਤ ਮਿਲੇਗੀ।

ਇਹ ਵੀ ਪੜ੍ਹੋ : 15 ਸਾਲਾਂ ਬਾਅਦ ਪਾਰਟੀ ’ਚ ਮੁੜ ਸ਼ਾਮਲ ਹੋਏ ਭਾਜਪਾ ਆਗੂ ਰਵਿੰਦਰ ਧੀਰ

ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਲਈ ਅਜੇ ਅਲਰਟ
ਐਤਵਾਰ ਨੂੰ 24 ਘੰਟੇ ਵਿਚ 302.2 ਐੱਮ. ਐੱਮ. ਮੀਂਹ ਦਰਜ ਹੋਇਆ ਹੈ। ਐਤਵਾਰ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ 63:2 ਐੱਮ. ਐੱਮ. ਮੀਂਹ ਰਿਕਾਰਡ ਹੋਇਆ। ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਲਈ ਅਜੇ ਅਲਰਟ ਹੈ। ਪਿਛਲੇ ਦੋ ਦਿਨਾਂ ਵਿਚ ਸ਼ਹਿਰ ਵਿਚ 571 ਐੱਮ.ਐੱਮ. ਮੀਂਹ ਦਰਜ ਹੋ ਚੁੱਕਿਆ ਹੈ। ਹੁਣ ਤੱਕ ਇਕ ਜੂਨ ਤੋਂ ਸੋਮਵਾਰ ਦੇਰ ਸ਼ਾਮ ਤੱਕ ਕੁਲ ਮੀਂਹ 729.4 ਐੱਮ. ਐੱਮ. ਪੈ ਚੁੱਕਿਆ ਹੈ। ਵਿਭਾਗ ਮੁਤਬਿਕ ਹੁਣ ਤੱਕ ਸੀਜ਼ਨਲ ਮੀਂਹ 142 ਫ਼ੀਸਦੀ ਤੋਂ ਜ਼ਿਆਦਾ ਰਿਕਾਰਡ ਹੋ ਚੁੱਕਿਆ ਹੈ। ਵਿਭਾਗ ਦੇ ਲਾਂਗ ਫਾਰਕਾਸਟ ਵਿਚ ਦੇਖੀਏ ਤਾਂ 15 ਜੁਲਾਈ ਤੱਕ ਸ਼ਹਿਰ ਵਿਚ ਮੀਂਹ ਦੇ ਆਸਾਰ ਬਣੇ ਹੋਏ ਹਨ। ਤਾਪਮਾਨ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 28 ਤੋਂ ਲੈ ਕੇ 31 ਡਿਗਰੀ ਤੱਕ ਰਹਿ ਸਕਦਾ ਹੈ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 24 ਤੋਂ 25 ਡਿਗਰੀ ਤੱਕ ਰਹਿ ਸਕਦਾ ਹੈ।

ਸੀ. ਟੀ. ਯੂ. ਨੰਬਰ-1 ’ਚ ਵੜਿਆ ਪਾਣੀ, 120 ਬੱਸਾਂ ਕਰਵਾਈਆਂ ਸ਼ਿਫਟ
ਤੇਜ਼ ਮੀਂਹ ਦੇ ਕਾਰਣ ਇੰਡਸਟ੍ਰੀਅਲ ਏਰੀਆ ਵਿਚ ਸੀ. ਟੀ. ਯੂ. ਡਿਪੂ ਨੰਬਰ 1 ਵਿਚ ਪਾਣੀ ਵੜ ਗਿਆ। ਇਸ ਕਾਰਣ ਉਥੇ ਪਾਰਕ ਕਰੀਬ 120 ਬਸਾਂ ਨੂੰ ਆਈ. ਐੱਸ. ਬੀ. ਟੀ.-43 ਤੇ ਕੁੱਝ ਬੱਸਾਂ ਨੂੰ ਡਿਪੂ ਨੰਬਰ 2 ਵਿਚ ਸ਼ਿਫਟ ਕੀਤਾ ਗਿਆ, ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਸੀ, ਉਹ ਅੱਗੇ ਜਾਣ ਦੀ ਜ਼ਿੱਦ ਕਰ ਰਹੇ ਸਨ, ਪਰ ਉਨ੍ਹਾਂ ਨੂੰ ਪਾਣੀ ਭਰਨ ਕਾਰਣ ਅੱਗੇ ਨਹੀਂ ਜਾਣ ਦਿੱਤਾ ਗਿਆ।

ਇਸ ਕਾਰਣ ਕੁਝ ਮੁਲਾਜ਼ਮਾਂ ਨੇ ਡਿਊਟੀ ’ਤੇ ਤਾਇਨਾਤ ਪੁਲਸ ਜਵਾਨਾਂ ਦੇ ਨਾਲ ਬਹਿਸ ਤੱਕ ਕੀਤੀ। ਪੁਲਸ ਅਨੁਸਾਰ ਪੂਰੇ ਡਿਪੋ ਨੰਬਰ-1 ਨੂੰ ਖਾਲੀ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ : ਮੁੱਖ ਸਕੱਤਰ ਵਲੋਂ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼, ਮੌਜੂਦਾ ਸਥਿਤੀ ਨਾਲ ਨਜਿੱਠਣ ਲਈ 33.50 ਕਰੋੜ ਰੁਪਏ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
 
For IOS:- https://itunes.apple.com/in/app/id538323711?mt=8

Anuradha

This news is Content Editor Anuradha