ਸਤਲੁਜ ਦਰਿਆ ''ਤੇ ਅਣਪਛਾਤੇ ਨੌਜਵਾਨ ਨੂੰ ਪਿਆ ਦੌਰਾ, ਹਸਪਤਾਲ ਲਿਜਾਂਦੇ ਹੋਈ ਮੌਤ

09/06/2017 6:29:53 PM

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਸਤਲੁਜ ਦਰਿਆ ਦੇ ਬਾਹਰ ਬੁੱਧਵਾਰ ਨੂੰ ਇਕ ਨੌਜਵਾਨ ਨੂੰ ਅਚਾਨਕ ਦੌਰਾ ਪੈ ਜਾਣ ਕਾਰਨ ਉਸਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਥਾਣਾ ਲਾਡੋਵਾਲ ਦੇ ਇੰਚਾਰਜ ਰਵਿੰਦਰਪਾਲ ਸਿੰਘ ਅਤੇ ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਸਭ ਤੋਂ ਪਹਿਲਾ ਉਕਤ ਨੌਜਵਾਨ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭੇਜਿਆ ਪਰ ਰਸਤੇ ਵਿਚ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸਦੇ ਕੱਪੜਿਆ ਦੀ ਜਾਂਚ ਕੀਤੀ ਗਈ ਪਰ ਨੌਜਵਾਨ ਪਾਸੋਂ ਕੋਈ ਵੀ ਪਛਾਣ ਪੱਤਰ ਹਾਸਿਲ ਨਹੀਂ ਹੋਇਆ।
ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 25 ਸਾਲ ਦੇ ਕਰੀਬ ਲਗਦੀ ਹੈ ਅਤੇ ਉਸਨੇ ਨੀਲੇ ਰੰਗ ਦੀ ਕਮੀਜ ਅਤੇ ਨੀਲੇ ਰੰਗ ਦੀ ਜੀਨ ਪਾਈ ਹੋਈ ਹੈ। ਦੇਖਣ 'ਚ ਮ੍ਰਿਤਕ ਪ੍ਰਵਾਸੀ ਲਗ ਰਿਹਾ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ 72 ਘੰਟਿਆਂ ਤਕ ਪਛਾਣ ਲਈ ਸਿਵਲ ਹਸਪਤਾਲ ਮੋਰਚਰੀ 'ਚ ਰਖਵਾ ਦਿਤਾ ਹੈ, ਅੱਗੇ ਦੀ ਕਾਰਵਾਈ ਬਾਅਦ ਵਿਚ ਕੀਤੀ ਜਾਵੇਗੀ।