ਸਠਿਆਲਾ ਕਤਲ ਕਾਂਡ ਦੇ ਦੋਸ਼ੀ ਅਦਾਲਤ ''ਚ ਪੇਸ਼, 2 ਦਿਨਾਂ ਦਾ ਮਿਲਿਆ ਪੁਲਸ ਰਿਮਾਂਡ

06/26/2019 6:15:57 PM

ਬਾਬਾ ਬਕਾਲਾ ਸਾਹਿਬ (ਅਠੌਲਾ) : ਬੀਤੇ ਕੱਲ੍ਹ ਪਿੰਡ ਸਠਿਆਲਾ ਵਿਖੇ ਮੋਬਾਇਲ ਦੇ ਲੈਣ-ਦੇਣ ਤੋਂ ਵਾਪਰੀ ਮਾਮੂਲੀ ਘਟਨਾ ਦੌਰਾਨ ਚਾਰ ਨੌਜਵਾਨਾਂ ਨੇ ਸੰਦੀਪ ਸਿੰਘ ਪੁੱਤਰ ਮੰਗਲ ਸਿੰਘ (18) ਵਾਸੀ ਸਠਿਆਲਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਜਗਤਪਾਲ ਸਿੰਘ (22) ਵਾਸੀ ਸਠਿਆਲਾ ਉਪਰ ਕਿਰਚਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਨਾਲ ਦੋਵੇਂ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਏ ਅਤੇ ਖੂਨ ਜ਼ਿਆਦਾ ਬਹਿਣ ਕਾਰਣ ਅਤੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਸੰਦੀਪ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਸੀ, ਜਦਕਿ ਗੁਰਪ੍ਰੀਤ ਸਿੰਘ ਨੂੰ ਗੰਭੀਰ ਰੂਪ ਵਿਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। 

ਇਸ ਸਬੰਧੀ ਥਾਣਾ ਬਿਆਸ ਦੀ ਪੁਲਸ ਵੱਲੋਂ ਮੁਕੱਦਮਾ ਨੰਬਰ 146, 25/6/19 ਧਾਰਾ 302, 34 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਕਤਲ ਕੇਸ ਵਿਚ ਸ਼ਾਮਿਲ ਦੋਸ਼ੀ ਤੇਜਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਨਵਜੋਤ ਸਿੰਘ ਪੁੱਤਰ ਹਰਜਿੰੰਦਰ ਸਿੰਘ, ਅਕਬਰ ਸਿੰਘ ਪੁਤਰ ਬਲਵਿੰਦਰ ਸਿੰਘ (ਤਿੰਨੇ ਸਠਿਆਲਾ), ਹੀਰਾ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਧਰਦਿਉ ਨੂੰ ਕਤਲ ਤੋਂ 2-3 ਘੰਟਿਆਂ ਵਿਚ ਹੀ ਗ੍ਰਿਫਤਾਰ ਕਰ ਲਿਆ ਸੀ,ਇਨ੍ਹਾਂ ਸਾਰਿਆਂ ਨੂੰ ਅੱਜ ਐਸ.ਐਚ.ਓ. ਥਾਣਾ ਬਿਆਸ ਮੋਹਿਤ ਕੁਮਾਰ ਦੀ ਅਗਵਾਈ ਹੇਠ ਮਾਣਯੋਗ ਡਿਊਟੀ ਮੈਜਿਸਟਰੇਟ ਅੰਮ੍ਰਿਤਸਰ ਵਿਖੇ ਪੇਸ਼ ਕੀਤਾ ਗਿਆ ਤਾਂ ਮਾਣਯੋਗ ਡਿਊਟੀ ਮੈਜਿਸਟਰੇਟ ਨੇ ਇਨ੍ਹਾਂ ਚਾਰੇ ਦੋਸ਼ੀਆਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ, ਇਨ੍ਹਾਂ ਚਾਰੇ ਦੋਸ਼ੀਆਂ ਨੂੰ ਮੁੜ 28 ਜੂਨ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Gurminder Singh

This news is Content Editor Gurminder Singh