ਰਿੰਦਾ ਦੇ ਕਹਿਣ ’ਤੇ ਮਾਰੀ ਸੀ ਸਰਪੰਚ ਨੂੰ ਗੋਲੀ : ਦਿਲਪ੍ਰੀਤ

07/17/2018 5:42:54 AM

ਚੰਡੀਗਡ਼੍ਹ, (ਸੰਦੀਪ)- ਗੈਂਗਸਟਰ ਦਿਲਪ੍ਰੀਤ ਤੋਂ ਰਿਮਾਂਡ ਦੌਰਾਨ ਮਲੋਆ ਥਾਣਾ ਪੁਲਸ ਸੈਕਟਰ-38 ’ਚ ਸਰਪੰਚ ਸਤਨਾਮ ਸਿੰਘ ਦੇ ਹੋਏ ਕਤਲ ਦੇ ਮਾਮਲੇ ਨੂੰ ਲੈ ਕੇ ਪੁੱਛਗਿੱਛ ਕਰ ਰਹੀ ਹੈ। ਗ੍ਰਿਫਤਾਰ ਕਰਦੇ ਸਮੇਂ ਪੈਰ ’ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਦਿਲਪ੍ਰੀਤ ਹਾਲਤ ਠੀਕ ਨਾ ਹੋਣ ਕਾਰਨ ਸੈਕਟਰ-32 ਹਸਪਤਾਲ ’ਚ ਭਰਤੀ ਹੈ। ਇਸ ਕਾਰਨ ਪੁਲਸ ਹਾਲੇ ਉਸ ਤੋਂ ਜ਼ਿਆਦਾ ਸਖ਼ਤੀ ਨਾਲ ਪੁੱਛਗਿੱਛ ਨਹੀਂ ਕਰ ਪਾ ਰਹੀ ਹੈ। ਪੁਲਸ ਦੀ ਮੰਨੀਏ ਤਾਂ ਦਿਲਪ੍ਰੀਤ ਹਰ ਗੱਲ ਦਾ ਘੁਮਾ-ਫਿਰਾ ਕੇ ਜਵਾਬ ਦੇ ਰਿਹਾ ਹੈ, ਜਿਸ  ਕਾਰਨ ਮਾਮਲੇ ਨਾਲ ਜੁਡ਼ੇ ਤੱਥਾਂ ਨੂੰ ਲੈ ਕੇ ਠੀਕ ਗੱਲ ਸਾਹਮਣੇ ਨਹੀਂ ਆ ਰਹੀ ਹੈ। 
ਮੁੱਢਲੀ ਪੁੱਛਗਿੱਛ ’ਚ ਉਸਨੇ ਦੱਸਿਆ ਕਿ ਉਹ ਹੁਸ਼ਿਆਰਪੁਰ  ਦੇ ਪਿੰਡ ਖੁਰਦੇ ਦੇ ਸਰਪੰਚ ਸਤਨਾਮ ਸਿੰਘ ਦਾ ਕਤਲ ਨਹੀਂ ਕਰਨਾ ਚਾਹੁੰਦਾ ਸੀ ਪਰ ਮੌਕੇ ’ਤੇ ਮਾਹੌਲ ਵਿਗਡ਼ਨ ਤੋਂ ਬਾਅਦ ਹਰਿੰਦਰ ਸਿੰਘ ਰਿੰਦਾ ਦੇ ਕਹਿਣ ’ਤੇ ਗੋਲੀ ਮਾਰੀ ਸੀ। ਮਲੋਆ ਥਾਣਾ ਪੁਲਸ ਮੰਗਲਵਾਰ ਨੂੰ ਦਿਲਪ੍ਰੀਤ ਨੂੰ 2 ਦਿਨਾ ਰਿਮਾਂਡ ਤੋਂ ਬਾਅਦ ਜ਼ਿਲਾ ਅਦਾਲਤ ’ਚ ਪੇਸ਼ ਕਰੇਗੀ।