ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ''ਚ ਵੱਡਾ ਧਮਾਕਾ ਕਰ ਸਕਦੇ ਹਨ ਸਰਨਾ

10/28/2020 2:40:55 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਦਿੱਲੀ ਗੁਰਦੁਆਰਾ ਮੈਨੇਜਮੇਂਟ ਕਮੇਟੀ ਦੇ ਚੋਣ ਜੋ ਅਗਲੇ ਸਾਲ ਹੋਣ ਜਾ ਰਹੇ ਹਨ, ਉਸਦੇ ਲਈ ਦਿੱਲੀ 'ਚ ਨਵੇਂ ਵੋਟ ਬਣਾਉਣ ਲਈ ਸ਼ਿਅਦ (ਬਾਦਲ) ਧੜਾ ਜੋ ਰੁਕਾਵਟਾਂ ਪਾ ਰਿਹਾ ਹੈ। ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸਦਾ ਡੱਟ ਕੇ ਵਿਰੋਧ ਕੀਤਾ ਹੈ। ਇਸ ਮੁੱਦੇ 'ਤੇ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਉਹ ਦਿੱਲੀ ਹਾਈ ਕੋਰਟ ਦੇ ਅਹਿਸਾਨਮੰਦ ਹਨ। ਜਿਨ੍ਹਾਂ ਦੇ ਦਖ਼ਲ ਨਾਲ ਵੋਟ ਬਣਾਉਣ ਦੀ ਪ੍ਰਤੀਕਿਰਆ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਹਟਾ ਕੇ ਵੋਟਰਾਂ ਨੂੰ ਉਨ੍ਹਾਂ ਦਾ ਅਧਿਕਾਰ ਹਾਸਲ ਕਰਵਾਇਆ ਜਾ ਰਿਹਾ ਹੈ। ਨਤੀਜੇ ਵਜੋਂ ਦਿੱਲੀ ਸਰਕਾਰ ਨੇ ਨਵੇਂ ਵੋਟ ਬਣਾਉਣ ਦੀ ਪ੍ਰੀਕਿਰਿਆ ਹੁਣ ਤੇਜ਼ੀ ਨਾਲ ਜਾਰੀ ਕੀਤਾ ਹੋਇਆ ਹੈ। ਸਰਨਾ ਨੇ ਦੱਸਿਆ ਕਿ ਮੈਂ ਜੋ ਅੱਠ ਸਾਲ ਈਮਾਨਦਾਰੀ ਨਾਲ ਪ੍ਰਧਾਨ ਦੇ ਅਹੁਦੇ 'ਤੇ ਰਹਿ ਕੇ ਦਿੱਲੀ ਦੇ ਸਿੱਖਾਂ ਦੀ ਜੋ ਸੇਵਾ ਕੀਤੀ ਸੀ। ਜੋ ਨਵੀਂਆਂ ਸਹੂਲਤ ਯੋਜਨਾਵਾਂ ਬਣਾਈਆਂ ਸਨ। ਸ਼ਿਅਦ (ਬਾਦਲ) ਨੇ ਉਸ ਨੂੰ ਹੁਣ ਤਹਿਸ-ਨਹਿਸ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਫਾਦਰ ਐਨਥਨੀ ਦਾ ਦੋਸ਼, ਅਦਾਲਤੀ ਹੁਕਮ ਦੇ ਬਾਵਜੂਦ ਪੁਲਸ ਰਿਫੰਡ ਨਹੀਂ ਕਰ ਰਹੀ 4.57 ਕਰੋੜ

ਉਦਾਹਰਣ ਦੇ ਤੌਰ 'ਤੇ ਗੁਰੂ ਹਰਿਕ੍ਰਿਸ਼ਣ ਸਾਹਿਬ ਦੇ ਨਾਮ 'ਤੇ ਜੋ ਬਾਲਾ ਸਾਹਿਬ ਦਾਨ ਸੰਸਥਾ ਦਾ ਗਠਨ ਕਰਕੇ ਗਰੀਬਾਂ ਨੂੰ ਮੁਫ਼ਤ ਦਵਾਈਆਂ ਦੇਣ ਦਾ ਜੋ ਸਟਾਲ ਚਾਲੂ ਕੀਤਾ ਸੀ। ਬਾਦਲ ਧੜੇ ਨੇ ਮੇਟੇ 'ਤੇ ਧੋਖਾ ਕਰਨ ਦਾ ਦੋਸ਼ ਲਗਾ ਕੇ ਉਸਨੂੰ ਬੰਦ ਕਰ ਦਿੱਤਾ। ਜਦ ਕਿ ਕੋਈ ਹੇਰਾਫੇਰੀ ਅਤੇ ਧੋਖੇ ਦਾ ਪ੍ਰਮਾਣ ਸਾਹਮਣੇ ਨਹੀਂ ਆਇਆ। ਹੁਣ ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਜਿਨ੍ਹਾਂ ਦਾਨੀ ਸੰਗਤਾਂ ਨੇ ਗਰੀਬਾਂ ਨੂੰ ਮੁਫ਼ਤ ਦਵਾਈਆਂ ਦੇਣ ਲਈ ਕਾਫ਼ੀ ਵੱਡੀਆਂ ਰਕਮਾਂ ਦਾਨ ਕੀਤੀਆਂ ਸਨ। ਹੁਣ ਉਸਦਾ ਕੁਝ ਅੱਤਾ-ਪੱਤਾ ਨਹੀਂ ਹੈ। ਜਦ ਕਿ ਗਰੀਬ ਅਤੇ ਜਰੁਰਤਮੰਦਾ ਨੂੰ ਮੁਫ਼ਤ ਦਵਾਈਆਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਗਲੀ ਚੋਣ ਸਰਨਾ ਧੜਾ ਕੁੱਲ ਤਿੰਨ ਮੁੱਦਿਆਂ 'ਤੇ ਹੀ ਲੜੇਗਾ। ਉਹ ਹੈ ਦਵਾਈ, ਪੜ੍ਹਾਈ ਅਤੇ ਰੋਜ਼ਗਾਰ। ਹੁਣ ਜਿੱਥੋਂ ਤੱਕ ਸਿੱਖਿਆ ਦਾ ਪੱਧਰ ਕਮੇਟੀ ਦੇ ਸਕੂਲ ਕਾਲਜਾਂ 'ਚ ਡਿੱਗ ਚੁੱਕਿਆ ਹੈ। ਅਧਿਆਪਕਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾਂਦੀ, ਪ੍ਰਬੰਧ ਖੋਖਲਾ ਹੋ ਚੁੱਕਿਆ ਹੈ। ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਸਹੀ ਢੰਗ ਨਾਲ ਨਹੀਂ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਸਿੱਖ ਧਰਮ ਦੇ ਪ੍ਰਤੀ ਜਾਗਰੂਕ ਕਰਨ ਅਤੇ ਪੰਥ ਦੀ ਮਰਿਆਦਾ ਨੂੰ ਬਹਾਲ ਕਰਨ 'ਚ ਕੋਈ ਕਮੀ ਸੱਤਾ ਵਿੱਚ ਆਉਣ 'ਤੇ ਨਹੀਂ ਰੱਖੀ ਜਾਵੇਗੀ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਿਅਦ (ਬਾਦਲ) ਧੜੇ ਦੇ ਪੰਜਾਬ ਅਤੇ ਦਿੱਲੀ ਤੋਂ ਡਿੱਗਦੇ ਹੋਏ ਸਿਆਸੀ ਪੱਧਰ ਦੀ ਪਛਾਣ ਕਰਨ ਅਤੇ ਈਮਾਨਦਾਰ ਮੈਂਬਰਾਂ ਦੀ ਚੋਣ ਕਰਨ 'ਚ ਸੰਕੋਚ ਨਾਂ ਕਰਨ। ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਅਗਲੀਆਂ ਚੋਣਾਂ ਵਿੱਚ ਸਰਨਾ ਧੜੇ ਦਾ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਭਾਜਪਾ ਨਾਲ ਚੋਣ ਸਮਝੌਤਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਮਾਰਚ ਦੀ ਬਜਾਏ ਮਈ 'ਚ ਹੋ ਸਕਦੇ ਸੀ. ਬੀ. ਐੱਸ. ਈ. ਦੇ ਐਗਜ਼ਾਮ

Anuradha

This news is Content Editor Anuradha