ਸਰਹਿੰਦ ਰੈਲੀ ''ਚ ਖਮਾਣੋਂ ਤੋਂ ਵੱਡੀ ਗਿਣਤੀ ''ਚ ਕਿਸਾਨ, ਮਜ਼ਦੂਰ ਕਰਨਗੇ ਸ਼ਮੂਲੀਅਤ

03/23/2021 6:22:25 PM

ਖਮਾਣੋਂ (ਅਰੋੜਾ) : ਮਾਰਚ ਦੀ ਸਰਹਿੰਦ ਕਿਸਾਨ ਮਜ਼ਦੂਰ ਮਹਾਂ ਰੈਲੀ ਦੇ ਲਈ ਬਲਾਕ ਖਮਾਣੋਂ ਤੋਂ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ, ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀ ਸਵੇਰੇ 10 ਵਜੇ ਰਵਾਨਗੀ ਕਰਨਗੇ। ਇਹ ਜਾਣਕਾਰੀ ਸੰਯੁਕਤ ਕਿਸਾਨ ਮੋਰਚਾ ਬਲਾਕ ਖਮਾਣੋਂ ਦੇ ਕਿਸਾਨ ਆਗੂ ਗੁਰਦੀਪ ਸਿੰਘ ਜਟਾਣਾ, ਮਹਿੰਦਰ ਸਿੰਘ ਜਟਾਣਾ, ਕਸ਼ਮੀਰਾ ਸਿੰਘ ਰਾਣਵਾਂ, ਤਰਲੋਚਨ ਸਿੰਘ, ਬਚਿੱਤਰ ਸਿੰਘ ਰਾਣਵਾਂ, ਦਰਸ਼ਨ ਸਿੰਘ ਰਾਣਵਾਂ, ਜਸਪਾਲ ਸਿੰਘ ਪ੍ਰਧਾਨ ਆਦਿ ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਜਿੱਥੇ ਹੋਰ ਪ੍ਰਬੰਧ ਕਰ ਲਏ ਗਏ ਹਨ, ਉੱਥੇ ਪਿੰਡ ਰਾਣਵਾਂ ਦੇ ਗੁਰਦੁਆਰਾ ਈਸ਼ਰਸਰ ਸਾਹਿਬ ਤੋਂ ਕਰੀਬ 500 ਵਿਅਕਤੀਆਂ ਦਾ ਲੰਗਰ ਵੀ ਤਿਆਰ ਕਰਕੇ ਰੈਲੀ ਲਈ ਲਿਜਾਇਆ ਜਾਵੇਗਾ।

ਇਸ ਮੌਕੇ ਗੁਰਦੀਪ ਸਿੰਘ ਨੇ ਦੱਸਿਆਂ ਕਿ ਕਿਸਾਨੀ ਸ਼ੰਘਰਸ਼ ਲਈ ਉਪਰੋਕਤ ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ 'ਚ ਹਮੇਸ਼ਾ ਹੀ ਵੱਧ-ਚੜ੍ਹ ਕੇ ਹਿੱਸਾ ਪਾਇਆ ਗਿਆ ਹੈ ਅਤੇ ਸਮੁੱਚੀ ਕਮੇਟੀ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਤੱਤਪਰ ਹੈ। ਇਸ ਮੌਕੇ ਵੱਡੀ ਗਿਣਤੀ 'ਚ ਨੌਜਵਾਨ ਵੀ ਮੌਜੂਦ ਰਹੇ। ਇਸ ਮੌਕੇ ਭਗਤ ਸਿੰਘ, ਚਰਨਜੀਤ ਸਿੰਘ, ਜਗਤਾਰ ਸਿੰਘ, ਪ੍ਰੀਤਮ ਸਿੰਘ ਨੰਬਰਦਾਰ, ਕੁਲਵੰਤ ਸਿੰਘ ਆਦਿ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।

Babita

This news is Content Editor Babita