'ਸਰਦੂਲ ਸਿਕੰਦਰ' ਦਾ ਮਾਛੀਵਾੜਾ ਨਾਲ ਵੀ ਰਿਹਾ ਗੂੜ੍ਹਾ ਸਬੰਧ, ਗਾਇਕ ਸੰਜੀਵ ਆਨੰਦ ਦੇ ਲਿਖੇ 200 ਤੋਂ ਵੱਧ ਗੀਤ ਗਾਏ

02/25/2021 3:37:41 PM

ਮਾਛੀਵਾੜਾ ਸਾਹਿਬ (ਟੱਕਰ) : ਸੁਰਾਂ ਦੇ ਸਿਰਤਾਜ ਜਾਣੇ ਜਾਂਦੇ ਸਰਦੂਲ ਸਿਕੰਦਰ ਦੇ ਦਿਹਾਂਤ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਇਸ ਮਹਾਨ ਗਾਇਕ ਦਾ ਮਾਛੀਵਾੜਾ ਸਾਹਿਬ ਨਾਲ ਵੀ ਗੂੜ੍ਹਾ ਸਬੰਧ ਰਿਹਾ ਕਿਉਂਕਿ ਇੱਥੋਂ ਦੇ ਜੰਮਪਲ ਗੀਤਕਾਰ ਸੰਜੀਵ ਆਨੰਦ ਦੇ 200 ਤੋਂ ਵੱਧ ਲਿਖੇ ਗੀਤ ਉਨ੍ਹਾਂ ਨੇ ਗਾਏ, ਜਿਨ੍ਹਾਂ ’ਚੋਂ ਕਾਫ਼ੀ ਮਕਬੂਲ ਵੀ ਹੋਏ। ਮਾਛੀਵਾੜਾ ਦੇ ਆਨੰਦ ਪਰਿਵਾਰ ਜਿਸ 'ਚ ਪ੍ਰਸਿੱਧ ਆੜ੍ਹਤੀ ਸ਼ਕਤੀ ਆਨੰਦ ਅਤੇ ਉਨ੍ਹਾਂ ਦੇ ਭਰਾ ਸੰਜੀਵ ਆਨੰਦ ਨਾਲ ਸਵ. ਸਰਦੂਲ ਸਿਕੰਦਰ ਤੇ ਉਨ੍ਹਾਂ ਦੀ ਪਤਨੀ ਅਮਰ ਨੂਰੀ ਨਾਲ ਪਰਿਵਾਰਿਕ ਸਬੰਧ ਹਨ, ਜੋ ਕਿ ਅੱਜ ਦੇ ਨਹੀਂ ਸਗੋਂ ਪਿਛਲੇ 25 ਸਾਲਾਂ ਤੋਂ ਚੱਲੇ ਆ ਰਹੇ ਹਨ।

ਇਹ ਵੀ ਪੜ੍ਹੋ : 'ਫ਼ੌਜ' 'ਚ ਕੈਰੀਅਰ ਬਣਾਉਣ ਦੀਆਂ ਚਾਹਵਾਨ ਪੰਜਾਬੀ ਕੁੜੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਦਿੱਤਾ ਸੁਨਹਿਰੀ ਮੌਕਾ

ਉਸ ਸਮੇਂ ਸੰਜੀਵ ਆਨੰਦ ਨੇ ਆਪਣੇ ਗੀਤ ਲਿਖਣ ਦੀ ਸ਼ੁਰੂਆਤ ਕੀਤੀ ਸੀ। ਸੰਜੀਵ ਆਨੰਦ ਵੱਲੋਂ ਲਿਖਿਆ ਗੀਤ ‘ਜਦੋਂ ਚਰਖਾ ਗਲੀ ਦੇ ਵਿੱਚ ਡਾਹ ਲਿਆ’ ਅਤੇ ‘ਜੁੱਗ-ਜੁੱਗ ਜੀਊਣ ਭਾਬੀਆਂ’ ਤੋਂ ਇਲਾਵਾ ਹੋਰ ਕਈ ਗੀਤਾਂ ਨੂੰ ਗਾਇਕ ਸਰਦੂਲ ਸਿਕੰਦਰ ਨੇ ਆਪਣੀ ਸੁਰੀਲੀ ਅਵਾਜ਼ ਰਾਹੀਂ ਪੇਸ਼ ਕੀਤਾ, ਜੋ ਵੀ ਅੱਜ ਵੀ ਸਰੋਤਿਆਂ 'ਚ ਹਰਮਨ ਪਿਆਰੇ ਹਨ।

ਇਹ ਵੀ ਪੜ੍ਹੋ : ਸਾਲ 1980 'ਚ ਆਈ ਸੀ 'ਸਰਦੂਲ ਸਿਕੰਦਰ' ਦੀ ਪਹਿਲੀ ਐਲਬਮ, ਅਦਾਕਾਰੀ ਨਾਲ ਵੀ ਦਿਲਾਂ 'ਤੇ ਕੀਤਾ ਰਾਜ

ਸਰਦੂਲ ਸਿਕੰਦਰ ਦੇ ਦਿਹਾਂਤ ’ਤੇ ਮਾਛੀਵਾੜਾ ਦੇ ਗੀਤਕਾਰ ਸੰਜੀਵ ਆਨੰਦ ਤੇ ਉਨ੍ਹਾਂ ਦੇ ਭਰਾ ਸੰਜੀਵ ਆਨੰਦ ਨੇ ਬੜੇ ਹੀ ਭਾਵੁਕ ਸ਼ਬਦਾਂ 'ਚ ਕਿਹਾ ਕਿ ਅੱਜ ਇਸ ਦੁਨੀਆ ਨੇ ਇੱਕ ਮਹਾਨ ਗਾਇਕ ਖੋਹ ਲਿਆ, ਉੱਥੇ ਹੀ ਆਨੰਦ ਪਰਿਵਾਰ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਤੋਂ ਇਲਾਵਾ ਮਾਡਲ ਬਾਵਾ ਵਰਮਾ, ਡਾਇਰੈਕਟਰ ਗੁਰਮੁਖ ਦੀਪ, ਕੌਂਸਲਰ ਪਰਮਜੀਤ ਪੰਮੀ, ਗਾਇਕ ਹਰਪ੍ਰੀਤ ਸਿੰਘ ਮਾਂਗਟ, ਆਦਿ ਨੇ ਵੀ ਸਰਦੂਲ ਸਿਕੰਦਰ ਦੇ ਅਚਨਚੇਤ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।


 

Babita

This news is Content Editor Babita