ਸ਼ਤਾਬਦੀ ਸਮਾਗਮ ਸਬੰਧੀ ਸੰਤ ਸੀਚੇਵਾਲ ਵੱਲੋਂ ਰੂਰਲ ਵਾਸੀਆਂ ਨਾਲ ਵਿਚਾਰ ਵਟਾਂਦਰਾ

02/22/2018 12:34:57 PM

ਸੁਲਤਾਨਪੁਰ ਲੋਧੀ (ਧੀਰ)— ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮ ਨੂੰ ਲੈ ਕੇ ਪਵਿੱਤਰ ਨਗਰੀ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪਿੰਡ ਸੁਲਤਾਨਪੁਰ ਲੋਧੀ ਰੂਰਲ ਤੇ ਉਸਦੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਦੇ ਸਹਿਯੋਗ ਲਈ ਸੰਤ ਸੀਚੇਵਾਲ ਨੇ ਪਿੰਡ ਸੁਲਤਾਨਪੁਰ ਲੋਧੀ ਰੂਰਲ ਵਾਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ। 
ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਇਹ ਸਾਰਿਆਂ ਲਈ ਬਹੁਤ ਹੀ ਵੱਡੀ ਖੁਸ਼ਕਿਸਮਤ ਦੀ ਗੱਲ ਹੈ ਕਿ ਸਾਨੂੰ ਉਸ ਮਹਾਨ ਮਹਾਪੁਰਸ਼ ਦਾ ਜਨਮ ਸ਼ਤਾਬਦੀ ਸਮਾਗਮ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਨੇ ਪੂਰੇ ਜਗਤ ਨੂੰ ਇਕ ਨਵੀਂ ਦਿਸ਼ਾ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸਿਰਫ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਕਿਉਂਕਿ ਜੇ ਅਸੀਂ ਆਪਣੇ ਘਰ ਦੇ ਹੀ ਸਾਹਮਣੇ ਸਫਾਈ ਕਰ ਲਈ ਤਾਂ ਸਮਝੋ ਅਸੀਂ ਸਾਰੇ ਪਿੰਡ ਦੀ ਸਫਾਈ ਕਰ ਲਈ। ਸਾਬਕਾ ਸਰਪੰਚ ਅਤੇ ਮਹਿਲਾਂ ਸ਼ਕਤੀ ਸੰਗਠਨ ਦੀ ਪ੍ਰਧਾਨ ਰਾਣੀ ਨਈਅਰ ਨੇ ਸੰਤ ਸੀਚੇਵਾਲ ਨਾਲ ਵਾਅਦਾ ਕੀਤਾ ਕਿ ਸਾਰਾ ਮਹਿਲਾ ਸੰਗਠਨ ਤੁਹਾਡੇ ਵੱਲੋਂ ਕੀਤੇ ਜਾ ਰਹੇ ਕਾਰਜਾਂ 'ਚ ਪੂਰਾ ਸਹਿਯੋਗ ਦੇਵੇਗਾ।
ਇਸ ਮੌਕੇ ਸਰਪੰਚ ਕਮਲੇਸ਼ ਰਾਣੀ ਮੁੰਨਾ ਨੇ ਵੀ ਪੂਰੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਕਮਲੇਸ਼ ਰਾਣੀ ਮੁੰਨਾ, ਸਾਬਕਾ ਸਰਪੰਚ ਰਾਣੀ ਨਈਅਰ, ਹਰਜਿੰਦਰ ਸਿੰਘ, ਮਿੰਟੂ, ਦਰਸ਼ਨ ਲਾਲ, ਹੈਪੀ, ਸਿੰਦੂ, ਰੇਖਾ ਰਾਣੀ, ਸੁਮਨ, ਜਸਵਿੰਦਰ ਕੌਰ, ਬਿੰਦੂ, ਹੀਰਾ ਲਾਲ, ਸਵਰਨ ਦਾਸ, ਸੁਭਾਸ਼ ਕਾਲਾ, ਬਲਦੇਵ ਰਾਮ, ਡਿੰਪਲ, ਦਰਸ਼ਨ ਲਾਲ, ਸੋਨੂੰ, ਭੋਲਾ ਆਦਿ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।