ਸਾਂਝ ਰੇਡੀਓ 21 ਨਵੰਬਰ ਨੂੰ ਕਰੇਗਾ ਕਬੱਡੀ ਖਿਡਾਰੀਆਂ ਦਾ ਸਨਮਾਨ

11/04/2019 11:09:21 AM

ਜਲੰਧਰ : ਸਾਂਝ ਰੇਡੀਓ ਵੱਲੋ 21 ਨਵੰਬਰ ਨੂੰ ਪੰਜਾਬ ਪ੍ਰਾਈਡ ਕਬੱਡੀ ਐਵਾਰਡ-2 ਜਲੰਧਰ ਦੇ ਸੀਟੀ ਗਰੁੱਪ ਆਫ ਇੰਸਟੀਟਿਊਟ ਦੇ ਸ਼ਾਹਪੁਰ ਕੈਂਪਸ ਵਿਚ ਹੋਵੇਗਾ। ਇਸ ਦਾ ਸਾਰਾ ਪ੍ਰਸਾਰਨ 'ਜਗ ਬਾਣੀ ਟੀਵੀ' 'ਤੇ ਦੇਖਿਆ ਜਾ ਸਕਦਾ ਹੈ।ਐਵਾਰਡ ਸ਼ੋਅ ਵਿਚ 200 ਤੋਂ ਵੱਧ ਖਿਡਾਰੀ ਸ਼ਾਮਿਲ ਹੋਣਗੇ। ਸਾਂਝ ਰੇਡੀਓ ਦੀ ਐੱਮ. ਡੀ. ਐੱਮ. ਕੇ. ਨੇ ਦੱਸਿਆ ਕਿ ਪੰਜਾਬ ਪ੍ਰਾਈਡ ਕਬੱਡੀ ਐਵਾਰਡ-2 ਵਿਚ ਕਬੱਡੀ ਖਿਡਾਰੀਆਂ ਦੇ ਨਾਲ-ਨਾਲ ਕਬੱਡੀ ਪ੍ਰਮੋਟਰਾ ਦਾ ਵੀ ਸਨਮਾਨ ਕੀਤਾ ਜਾਵੇਗਾ। ਜਿਵੇਂ ਸਾਡੀ ਮਾਂ ਬੋਲੀ ਪੰਜਾਬੀ ਹੈ, ਉਸੇ ਤਰ੍ਹਾਂ ਖੇਡ ਕਬੱਡੀ ਹੈ, ਪਿਛਲੇ ਸਾਲ 100 ਕਬੱਡੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਸਾਲ 200 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। 

ਇਨ੍ਹਾਂ ਖਿਡਾਰਿਆਂ ਦੀ ਚੋਣ ਸਪੈਸ਼ਲ ਪੈਨਲ ਰਾਹੀ ਕੀਤੀ ਗਈ ਹੈ, ਜਿਨ੍ਹਾਂ ਨੂੰ ਬੈਸਟ ਜਾਫੀ, ਬੈਸਟ ਰੇਡਰ, ਬੈਸਟ ਖਿਡਾਰੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ 'ਜਗ ਬਾਣੀ' ਕਾਫੀ ਸਹਿਯੋਗ ਦੇ ਰਿਹਾ ਹੈ। ਆਈਕੋਨਿਕ ਮੀਡੀਆ ਦੇ ਐੱਮ. ਡੀ. ਪ੍ਰਤੀਕ ਮਹਿੰਦਰੂ ਨੇ ਕਿਹਾ ਕਿ ਪੰਜਾਬ ਪ੍ਰਾਈਡ-2 ਵਿਚ ਸਮਾਜ ਦੇ ਲਈ ਕੰਮ ਕਰਣ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਸਨਮਾਣ ਕੀਤਾ ਜਾਵੇਗਾ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਨਾਲ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਦੀਪਕ ਬਾਲੀ ਵੀ ਪਹੁੰਚ ਰਹੇ ਹਨ। ਇਸ ਦੌਰਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਨੌਜਵਾਨਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਨਾਲ ਹੀ ਸਮਾਗਮ ਵਿਚ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨ ਲਈ ਪ੍ਰਸਿੱਧ ਪੰਜਾਬੀ ਗਾਇਕ ਵੀ ਸ਼ਾਮਿਲ ਹੋ ਰਹੇ ਹਨ। ਇਸ ਤੋਂ ਇਲਾਵਾ ਸ਼ੋਅ ਨੂੰ ਕਰਵਾਉਣ ਲਈ ਸੁੱਖਾ ਰੰਧਾਵਾ, ਗੁਰਦਿਆਲ ਸਿੰਘ ਬਾਜਵਾ, ਕੁਲਵਿੰਦਰ ਪਾਤਰ, ਪ੍ਰਮੋਦ ਕੁਮਾਰ ਸਹਿਯੋਗ ਕਰ ਰਹੇ ਹਨ।

Gurminder Singh

This news is Content Editor Gurminder Singh