ਪਾਣੀ ਦੀ ਸੰਭਾਲ ਲਈ ਵਧੀਆ ਉਪਰਾਲੇ ਕਰਨ ਵਾਲੇ ਦੇਸ਼ ਦੇ ਚੋਟੀ ਦੇ ਸ਼ਹਿਰਾਂ ਵਿਚ ਸੰਗਰੂਰ ਵੀ ਸ਼ਾਮਲ

09/03/2019 10:20:35 PM

ਜਲੰਧਰ (ਵੈਬ ਡੈਸਕ)- ਦੇਸ਼ ਭਰ ਵਿਚ ਪਾਣੀ ਦੀ ਵਧੀਆ ਸੰਭਾਲ ਲਈ ਉਪਰਾਲੇ ਕਰਨ ਵਾਲੇ ਦੇਸ਼ ਦੇ 10 ਚੋਟੀ ਦੇ ਸ਼ਹਿਰਾਂ ਦੀ ਸੂਚੀ ਵਿਚ ਪੰਜਾਬ ਦੇ ਸੰਗਰੂਰ ਜਿਲੇ ਦਾ ਨਾਮ ਵੀ ਦਰਜ਼ ਹੋ ਗਿਆ ਹੈ। ਸੰਗਰੂਰ ਨੂੰ ਇਸ ਸੂਚੀ ਵਿਚ 10ਵਾਂ ਸਥਾਨ ਹਾਸਲ ਹੋਇਆ ਹੈ,ਜਦਕਿ ਉਤਰ ਪ੍ਰਦੇਸ਼ ਦਾ ਕਾਸਗੰਜ ਇਸ ਸੂਚੀ ਵਿਚ ਪਹਿਲੇ ਸਥਾਨ ਉਤੇ ਹੈ। ਇਸ ਸੂਚੀ ਵਿਚ ਦੂਜਾ ਸਥਾਨ ਤੇਲੰਗਾਨਾ ਦੇ ਮਹਿਬੂਬਨਗਰ ਦਾ ਹੈ। ਤੀਜੇ, ਚੌਥੇ ਅਤੇ ਪੰਜਵੇ ਸਥਾਨ ਉਤੇ ਕ੍ਰਮਵਾਰ ਗੁਜਰਾਤ ਦੇ ਬਾਨਸਕੰਥਾ, ਤਮਿਲਨਾਡੂ ਦੇ ਤਿਰੂਵਨਮਲਾਈ ਅਤੇ ਝਾਰਖੰਡ ਦੇ ਧਨਬਾਦ ਨੇ ਕਬਜਾ ਕੀਤਾ ਹੈ। ਇਸ ਤੋਂ ਇਲਾਵਾ 6ਵਾਂ ਸਥਾਨ ਤਮਿਲਨਾਡੂ ਦੇ ਤਿਰੂਨੈਲਵੇਲੀ, 7ਵਾਂ ਸਥਾਨ ਬਿਹਾਰ ਦੇ ਗਯਾ, ਅੱਠਵਾਂ ਸਥਾਨ ਤਮਿਲਨਾਡੂ ਦੇ ਥੰਜਾਵਰ, 9ਵਾਂ ਸਥਾਨ ਛਤੀਸਗੜ੍ਹ ਦੇ ਬਲੋਦ ਨੇ ਹਾਸਲ ਕੀਤਾ ਹੈ।ਪੰਜਾਬ ਨੇ ਦਸਵੇਂ ਸਥਾਨ ਉਤੇ ਰਹਿ ਕੇ ਕੁਲ ਰੈਲੇਟੀਵ ਸਕੋਰ 42. 76 ਹਾਸਲ ਕੀਤਾ ਹੈ। ਇਥੇ ਇਹ ਵੀ ਦੱਸਦਇਏ ਕਿ ਪਹਿਲੇ ਸਥਾਨ ਉਤੇ ਰਹਿਣ ਵਾਲੇ ਕਾਸਗੰਜ ਨੂੰ 92.36 ਸਕੋਰ ਮਿਲੇ ਹਨ।

ਇਸ ਸੰਬੰਧੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਸਾਂਝੀ ਕਰਦਿਆਂ ਪੰਜਾਬ ਦੀ ਇਸ ਉਪਲਬੱਧੀ ਉਤੇ ਖੁਸ਼ੀ ਜਤਾਈ ਹੈ। ਉਨ੍ਹਾਂ ਸੂਚੀ ਸਾਂਝੀ ਕਰਦੇ ਹੋਏ ਲਿਖਿਆ ਕਿ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਜ਼ਿਲਾ ਸੰਗਰੂਰ ਦਾ ਨਾਮ ਦੇਸ਼ ਦੇ ਚੋਟੀ ਦੇ ਉਨ੍ਹਾਂ 10 ਜ਼ਿਲਿਆਂ ਵਿਚ ਸ਼ਾਮਲ ਹੈ ਜੋ ਜਲ ਸ਼ਕਤੀ ਮੁਹਿੰਮ ਅਧੀਨ ਪਾਣੀ ਦੀ ਸੰਭਾਲ ਲਈ ਵਧੀਆ ਉਪਰਾਲੇ ਕਰ ਰਹੇ ਹਨ।

Arun chopra

This news is Content Editor Arun chopra