ਸੰਗਰੂਰ 'ਚ ਹੜ੍ਹ ਦਾ ਜਾਇਜ਼ਾ ਲੈਣ ਪੁੱਜੇ ਅਧਿਕਾਰੀਆਂ ਦੇ ਸ਼ਾਹੀ ਠਾਠ (ਵੀਡੀਓ)

07/23/2019 3:21:24 PM

ਸੰਗਰੂਰ (ਪ੍ਰਿੰਸ) : ਸੰਗਰੂਰ 'ਚ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਤੋਂ ਬਾਅਦ ਘਰਾਂ ਵਿਚ ਪਾਣੀ ਭਰ ਜਾਣ ਕਾਰਨ ਜਿੱਥੇ ਲੋਕ 2 ਵਕਤ ਦੀ ਰੋਟੀ ਤੋਂ ਵੀ ਅਵਾਜਾਰ ਹੋ ਚੁੱਕੇ ਹਨ, ਉਥੇ ਹੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਰੈਵੀਨਿਊ ਡਿਪਾਰਟਮੈਂਟ ਦੇ ਵਿੱਤ ਕਮਿਸ਼ਨਰ ਕਰਮਵੀਰ ਸਿੱਧੂ ਦਰਿਆ ਦੇ ਕੰਢੇ ਬੈਠ ਕੇ ਜੂਸ ਤੇ ਕਾਜੂ, ਬਾਦਾਮ ਦੇ ਮਜ਼ੇ ਲੈਂਦੇ ਦਿਖਾਈ ਦਿੱਤੇ। ਅਧਿਕਾਰੀਆਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਤੇ ਇਸ ਤਸਵੀਰ 'ਤੇ ਲੋਕਾਂ ਦਾ ਗੁੱਸਾ ਵੀ ਖੂਬ ਫੁੱਟ ਰਿਹਾ ਹੈ।

ਸੰਗਰੂਰ ਦੇ ਏ.ਡੀ.ਸੀ. ਡਿਵੈਲਪਮੇਂਟ ਸੁਭਾਸ਼ ਚੰਦਰ ਨੇ ਸਫਾਈ ਦਿੰਦੇ ਕਿਹਾ ਕਿ ਬੰਨ੍ਹ ਦਾ ਜਾਇਜ਼ਾ ਲੈਣ ਆਏ ਅਧਿਕਾਰੀਆਂ ਲਈ ਚਾਹ ਪਾਣੀ ਦਾ ਪ੍ਰਬੰਧ ਸਾਡੇ ਵਲੋਂ ਨਹੀਂ ਸਗੋਂ ਆਰਮੀ ਵਲੋਂ ਕੀਤਾ ਗਿਆ ਸੀ। ਬੇਸ਼ੱਕ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਹ ਇੰਤਜ਼ਾਮ ਆਰਮੀ ਵਲੋਂ ਕੀਤੇ ਜਾਣ ਦਾ ਕਹਿ ਕੇ ਪੱਲਾ ਝਾੜਿਆ ਜਾ ਰਿਹਾ ਹੈ ਪਰ ਅਧਿਕਾਰੀਆਂ ਦੀ ਖਾਣ-ਪੀਣ 'ਚ ਮਸ਼ਰੁਫੀਅਤ ਮੁਸੀਬਤ ਦੇ ਮਾਰੇ ਲੋਕਾਂ ਲਈ ਗੁੱਸੇ ਦਾ ਸਬੱਬ ਬਣ ਗਈ ਹੈ।

cherry

This news is Content Editor cherry