ਸੰਗਰੂਰ 'ਚ ਪੁਲਸ ਮੁਲਾਜ਼ਮ ਨੂੰ ਸ਼ਰੇਆਮ ਮਾਰੀਆਂ ਗੋਲੀਆਂ (ਵੀਡੀਓ)

11/15/2018 1:53:52 PM

ਸੰਗਰੂਰ(ਪ੍ਰਿੰਸ)— ਸੰਗਰੂਰ ਦੀ ਕਿਲਾ ਮਾਰਕੀਟ ਦੀ ਪਾਰਕਿੰਗ 'ਚ ਬੀਤੇ ਦਿਨ ਦੇਰ ਸ਼ਾਮ ਨੂੰ ਕੁਝ ਨੌਜਵਾਨਾਂ ਨੇ ਇਕ ਪੁਲਸ ਅਧਿਕਾਰੀ 'ਤੇ ਗੋਲੀਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਫਾਈਰਿੰਗ ਵਿਚ ਪੁਲਸ ਅਧਿਕਾਰੀ ਨੂੰ 5 ਤੋਂ ਜ਼ਿਆਦਾ ਗੋਲੀਆਂ ਲੱਗੀਆਂ, ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿੱਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀ ਪੁਲਸ ਅਧਿਕਾਰੀ ਦਾ ਨਾਂ ਗੁਰਸਿਮਰ ਸਿੰਘ ਹੈ, ਜਿਸ ਦੀ ਪੰਚਾਇਤ ਭਵਨ ਵਿਚ ਡਿਊਟੀ ਸੀ। ਸ਼ਾਮ ਨੂੰ 7 ਵਜੇ ਦੇ ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਸਤਪਾਲ ਸ਼ਰਮਾ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਏ। ਮੌਕੇ 'ਤੇ ਪੁਲਸ ਨੂੰ ਗੋਲੀਆਂ ਦੇ 3 ਖਾਲੀ ਖੋਲ ਵੀ ਬਰਾਮਦ ਹੋਏ ਹਨ।

ਸਮਝੌਤੇ ਲਈ ਮਾਰਕੀਟ ਵਿਚ ਇਕੱਠੇ ਹੋਏ ਸਨ ਦੋ ਗੁੱਟ:
ਥਾਣਾ ਸਿਟੀ ਇੰਚਾਰਜ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁੱਢਲੇ ਤੌਰ 'ਤੇ ਪਤਾ ਲੱਗਾ ਹੈ ਕਿ 2 ਗੁੱਟ ਕਿਸੇ ਗੱਲ ਦੇ ਨਿਪਟਾਰੇ ਲਈ ਕਿਲਾ ਮਾਰਕੀਟ ਵਿਚ ਇਕੱਠੇ ਹੋਏ ਸਨ। ਮੌਕੇ 'ਤੇ ਤਕਰਾਰ ਤੋਂ ਬਾਅਦ ਇਕ ਪੱਖ ਵਲੋਂ ਗੁਰਸਿਮਰ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਉਸ 'ਤੇ ਗੋਲੀਆਂ ਚਲਾਈਆਂ ਗਈਆਂ ਉਸ ਸਮੇਂ ਗੁਰਸਿਮਰ ਆਫ ਡਿਊਟੀ 'ਤੇ ਸਿਵਲ ਕੱਪੜਿਆਂ ਵਿਚ ਸੀ।

cherry

This news is Content Editor cherry