ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਕੈਪਟਨ ਸਰਕਾਰ: ਜਗਦੀਸ਼ ਗਰਗ

06/07/2017 3:08:01 PM

ਸੰਗਰੂਰ(ਬੇਦੀ)— ਸੰਸਥਾ ਬਲੱਡ ਡੋਨਰਜ ਵੈੱਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ, ਸਮਾਜ ਸੇਵਕ ਅਤੇ ਜ਼ਿਲਾ ਪ੍ਰਧਾਨ ਜਗਦੀਸ਼ ਗਰਗ ਨੇ ਗੱਲਬਾਤ ਦੋਰਾਨ ਕਿਹਾ ਕਿ ਚੋਣਾਂ 'ਚ ਸਿਰਫ ਕੁਝ ਵਾਅਦੇ ਕੀਤੇ ਜਾਦੇ ਹਨ ਪਰ ਵਾਅਦਿਆਂ ਦੀ ਕੋਈ ਪਾਰਟੀ ਸਾਰ ਨਹੀਂ ਲੈਂਦੀ, ਜਿਸ ਕਾਰਨ ਲੋਕ ਸਮੱਸਿਆ ਨਾਲ ਜਿਊਣ ਲਈ ਮਜਬੂਰ ਹਨ। ਇਸ ਮੌਕੇ ਗਰਗ ਨੇ ਕਿਹਾ ਕਿ ਪੰਜਾਬ 'ਚ ਬੰਪਰ ਫਸਲ ਹੋਣ ਕਾਰਨ ਕਦੇ ਸੋਨੇ ਦੀ ਚਿੜੀ ਕਿਹਾ ਜਾਦਾ ਸੀ ਅਤੇ ਪੰਜਾਬ ਦਾ ਕਿਸਾਨ ਵੀ ਬਹੁਤ ਖੁਸ਼ਹਾਲ ਸੀ ਪਰ ਪਿਛਲੇ ਸਮੇਂ ਦੌਰਾਨ ਸਰਕਾਰ ਦੀਆਂ ਗਲਤ ਨੀਤੀਆਂ, ਖਰਚੇ ਜ਼ਿਆਦਾ ਹੋਣ ਕਾਰਨ ਖੇਤੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ। ਗਰੀਬ ਕਿਸਾਨਾਂ 'ਤੇ ਕਰਜ਼ੇ ਦੀ ਮਾਰ ਇੰਨੀ ਪਈ ਕਿ ਕਿਸਾਨਾਂ ਨੇ ਪਰੇਸ਼ਾਨ ਹੋ ਕੇ ਖੁਦਕਸ਼ੀਆਂ ਦਾ ਰਾਹ ਚੁਣ ਲਿਆ। ਆਏ ਦਿਨ ਕਿਤੇ ਨਾ ਕਿਤੇ ਖੁਦਕਸ਼ੀ ਕਰਨ ਦੀ ਖਬਰ ਮਿਲ ਹੀ ਜਾਦੀ ਹੈ। ਗਰੀਬ ਲੋਕ ਸਾਹੂਕਾਰਾਂ ਦੇ ਕਰਜ਼ੇ 'ਤੇ ਅੰਤ ਦੀ ਗਰਮੀ ਤੋਂ ਬਚਣ।
ਇਸ ਮੌਕੇ ਗਰਗ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਸਾਰ ਹੀ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ ਪਰ ਅਜੇ ਤੱਕ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਗਏ। ਹੁਣ ਕਹਿ ਰਹੇ ਹਨ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਉਹ ਕਮੇਟੀਆਂ ਬਨਾਉਣਗੇ। ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਕਿਸਾਨ ਕਰਜ਼ੇ ਅਤੇ ਬੇਇੱਜ਼ਤੀ ਤੋਂ ਤੰਗ ਆ ਕਰ ਖੁਦਕੁਸ਼ੀ ਕਰ ਰਹੇ ਹਨ। ਪਿਛਲੇ ਦੌਂ ਮਹੀਨਿਆਂ ਚ 60 ਤੋਂ ਵੱਧ ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਦੀ ਜਥੇਬੰਦੀ ਨੇ ਪੰਜਾਬ ਅਤੇ ਕੇਦਰ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਗਰੀਬ ਕਿਸਾਨਾਂ ਬਾਰੇ ਤੁਰੰਤ ਵਿਚਾਰ ਕਰਕੇ ਰਾਹਤ ਦੇਵੇ ਤਾਂ ਜੋ ਕਿਸਾਨ ਖੁਦਕਸ਼ੀ ਨਾ ਕਰਨ। ਇਸ ਮੋਕੇ ਦਵਿੰਦਰ ਸਿੰਘ, ਸੋਨੂੰ, ਗੁਰਬਿੰਦਰ ਸਿੰਘ, ਭੁਪਿੰਦਰ ਕੁਮਾਰ, ਅਮਰਜੀਤ ਸਿੰਘ, ਗੋਲਡੀ, ਪਵਨ ਕੁਮਾਰ, ਸੈਕਟਰੀ ਵਰੁਨ ਕੁਮਾਰ, ਅਵਤਾਰ, ਸੰਜੀਵ, ਰਮਨਜੀਤ ਸਿੰਘ ਦੀਪਕ, ਮੁਨੀਸ਼, ਕਸ਼ਤੂਰੀ ਲਾਲ, ਮੋਹਨ ਲਾਲ, ਏ. ਕੇ. ਸਿੰਗਲਾ ਆਦਿ ਹਾਜ਼ਰ ਸਨ।