ਸੂਰੀ ਕਤਲਕਾਂਡ : ਮੁਲਜ਼ਮ ਸੰਦੀਪ ਸੰਨੀ ਦੀ ਪੇਸ਼ੀ ਅੱਜ, ਅਦਾਲਤ ਬਾਹਰ ਇਕੱਠੀਆਂ ਹੋਣ ਲੱਗੀਆਂ ਸਿੱਖ ਜੱਥੇਬੰਦੀਆਂ

11/12/2022 12:56:02 PM

ਅੰਮ੍ਰਿਤਸਰ (ਸਾਗਰ) : ਪਿਛਲੇ ਦਿਨੀਂ ਹਿੰਦੂ ਸ਼ਿਵ ਸੈਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮ ਸੰਦੀਪ ਸੰਨੀ ਨੂੰ ਅਦਾਲਤ ਵੱਲੋਂ 7 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਸੀ। ਅੱਜ ਉਸ ਦਾ ਰਿਮਾਂਡ ਖ਼ਤਮ ਹੋਣ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪੁਲਸ ਉਸ ਨੂੰ ਅਦਾਲਤ 'ਚ ਪੇਸ਼ ਕਰੇਗੀ।

ਇਹ ਵੀ ਪੜ੍ਹੋ : ਪੰਜਾਬ 'ਚ SGPC ਦੀਆਂ ਜਨਰਲ ਚੋਣਾਂ ਲਈ ਤਿਆਰ ਹੋਣ ਲੱਗਾ ਆਧਾਰ, ਗ੍ਰਹਿ ਮੰਤਰਾਲਾ ਤੱਕ ਪੁੱਜੀ ਆਹਟ

ਸੰਦੀਪ ਸੰਨੀ ਨੂੰ ਅਦਾਲਤ 'ਚ ਪੇਸ਼ ਕਰਨ ਮੌਕੇ ਅੰਮ੍ਰਿਤਸਰ ਅਦਾਲਤ ਦੇ ਬਾਹਰ ਸਿੱਖ ਜੱਥੇਬੰਦੀਆਂ ਵੀ ਕਾਫ਼ੀ ਗਿਣਤੀ 'ਚ ਇਕੱਠੀਆਂ ਹੋ ਰਹੀਆਂ ਹਨ। ਪੁਲਸ ਵੱਲੋਂ ਸੰਦੀਪ ਸਿੰਘ ਸੰਨੀ ਨੂੰ ਅਦਾਲਤ 'ਚ ਪੇਸ਼ ਕਰਨ ਦਾ 12 ਵਜੇ ਦਾ ਸਮਾਂ ਰੱਖਿਆ ਗਿਆ ਸੀ ਪਰ ਹੁਣ ਇਹ ਸਮਾਂ ਤਬਦੀਲ ਕਰਦੇ ਹੋਏ ਦੁਪਹਿਰ 2 ਵਜੇ ਦਾ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਹਿੰਦੂ ਆਗੂਆਂ ਨੂੰ ਲੈ ਕੇ ਪੁਲਸ ਅਲਰਟ, ਇਨ੍ਹਾਂ ਭੇਸਾਂ 'ਚ ਹਮਲਾ ਕਰ ਸਕਦੇ ਨੇ ਅੱਤਵਾਦੀ

ਦੱਸਣਯੋਗ ਹੈ ਕਿ ਅੰਮ੍ਰਿਤਸਰ 'ਚ ਬੀਤੇ ਦਿਨੀਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਗੋਲੀ ਚਲਾਉਣ ਵਾਲੇ ਮੁਲਜ਼ਮ ਸੰਦੀਪ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨੂੰ ਅਦਾਲਤ ਨੇ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita